09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਪੰਜਾਬੀ ਲੋਕ ਸੱਭਿਆਚਾਰ ਅਤੇ ਭਾਰਤੀ ਪਰੰਪਰਾਵਾਂ ਦੇ ਪ੍ਰਤੀਕ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਦੀ ਸੁਚੱਜੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਕੈਂਪਸ ਰਵਾਇਤੀ ਸਜਾਵਟ, ਰੰਗ-ਬਿਰੰਗੇ ਪਹਿਰਾਵਿਆਂ, ਲੋਕ ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ।

Ad Position 21
No active advertisement
ਅਜੀਤ ਡੈਸਕ 09-08-2026
ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ, ਜੱਜਲ ਵਿਖੇ ਪੰਜਾਬੀ ਲੋਕ ਸੱਭਿਆਚਾਰ ਅਤੇ ਭਾਰਤੀ ਪਰੰਪਰਾਵਾਂ ਦੇ ਪ੍ਰਤੀਕ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਦੀ ਸੁਚੱਜੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਸਕੂਲ ਕੈਂਪਸ ਰਵਾਇਤੀ ਸਜਾਵਟ, ਰੰਗ-ਬਿਰੰਗੇ ਪਹਿਰਾਵਿਆਂ, ਲੋਕ ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਪੰਜਾਬੀ ਬੋਲੀਆਂ, ਲੋਕ ਗੀਤ ਅਤੇ ਲੋਕ ਨਾਚ ਪੇਸ਼ ਕਰਕੇ ਖੂਬ ਵਾਹ-ਵਾਹ ਖੱਟੀ। ਅਧਿਆਪਕਾਂ ਵਲੋਂ ਵੀ ਗਿੱਧਾ, ਭੰਗੜਾ ਅਤੇ ਲੋਕ ਗੀਤਾਂ ਦੀਆਂ ਪੇਸ਼ਕਾਰੀਆਂ ਨਾਲ ਸਮਾਗਮ ਦੀ ਰੌਣਕ ਵਧਾਈ ਗਈ। ਇਸ ਤੋਂ ਇਲਾਵਾ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਖੇਡਾਂ ਅਤੇ ਮੁਕਾਬਲੇ ਵੀ ਕਰਵਾਏ ਗਏ। ਸਮਾਗਮ ਵਿਚ ਨਰਿੰਦਰ ਕੁਮਾਰ ਗੋਇਲ, ਪ੍ਰੇਮਲਤਾ, ਜੈਪਾਲ ਗਰਗ, ਮਮਤਾ ਗਰਗ, ਹੀਰਾ ਲਾਲ, ਸੁਮਨ ਬਾਲਾ, ਅੰਗਰੇਜ਼ ਲਾਲ, ਸਵਰਨ ਲਤਾ ਅਤੇ ਸ਼ਿਫਾਲੀ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਸਰਗਰਮ ਸ਼ਮੂਲੀਅਤ ਕੀਤੀ। ਵਿਸ਼ੇਸ਼ ਮਹਿਮਾਨ ਸਾਕਸ਼ੀ ਅਤੇ ਮਨਪ੍ਰੀਤ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦਾ ਮੁੱਖ ਆਕਰਸ਼ਣ ‘ਤੀਜ ਸਨਮਾਨ ਸਮਾਰੋਹ’ ਰਿਹਾ, ਜਿਸ ਵਿਚ ‘ਮਿਸ ਤੀਜ-2026’ ਦਾ ਖਿਤਾਬ ਜਸਪ੍ਰੀਤ ਕੌਰ ਅਤੇ ‘ਮਿਸਟਰ ਤੀਜ-2026’ ਦਾ ਖਿਤਾਬ ਸ੍ਰੀ ਸੰਦੀਪ ਕੁਮਾਰ ਨੇ ਹਾਸਲ ਕੀਤਾ। ਪ੍ਰਿੰਸੀਪਲ ਸ੍ਰੀਮਤੀ ਸਵਾਤੀ ਕੋਹਲੀ ਚੋਪੜਾ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਟੀਮ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਸਮਾਗਮ ਦੀ ਸਫ਼ਲਤਾ ਲਈ ਸਮੂਹ ਸਕੂਲ ਪਰਿਵਾਰ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਐਕਸਪ੍ਰੈੱਸ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਦੀ ਦਰਦਨਾਕ ਮੌਤ ਅਗਲੀ ਖ਼ਬਰ ਸਾਉਣ ਮਹੀਨੇ ਦੇ ਅਖੀਰ ਵਿਚ ਲੱਗੀ ਝੜੀ, ਪੂਰਾ ਦਿਨ ਹੁੰਦੀ ਰਹੀ ਕਿਣ-ਮਿਣ ਕਣੀ
Ad Position 24