09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐਕਸਪ੍ਰੈੱਸ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਦੀ ਦਰਦਨਾਕ ਮੌਤ

ਬਠਿੰਡਾ, 8 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਦੀਪਨਗਰ ਇਲਾਕੇ ’ਚ ਬਠਿੰਡਾ ਪਟਿਆਲਾ ਰੇਲਵੇ ਲਾਈਨ ’ਤੇ ਇਕ ਔਰਤ ਰੇਲਵੇ ਲਾਈਨ ਪਾਰ ਕਰਨ ਸਮੇਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ, ਸੰਦੀਪ ਗਿੱਲ, ਰਾਜਿੰਦਰ ਕੁਮਾਰ ਅਤੇ ਸਹਾਰਾ ਦੀ ਐਂਬੂਲੈਂਸ ਟੀਮਾਂ ਦੀਪਨਗਰ ਰੇਲਵੇ ਫਾਟਕ ਦੇ ਨੇੜੇ ਘਟਨਾ ਸਥਾਨ ਮੌਕੇ ’ਤੇ ਪਹੁੰਚੀਆਂ।

Ad Position 21
No active advertisement
ਅਜੀਤ ਡੈਸਕ 09-08-2026
ਬਠਿੰਡਾ, 8 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਦੀਪਨਗਰ ਇਲਾਕੇ ’ਚ ਬਠਿੰਡਾ ਪਟਿਆਲਾ ਰੇਲਵੇ ਲਾਈਨ ’ਤੇ ਇਕ ਔਰਤ ਰੇਲਵੇ ਲਾਈਨ ਪਾਰ ਕਰਨ ਸਮੇਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ, ਸਹਾਰਾ ਜਨ ਸੇਵਾ ਦੀ ਟੀਮ ਮੈਂਬਰ, ਸੰਦੀਪ ਗਿੱਲ, ਰਾਜਿੰਦਰ ਕੁਮਾਰ ਅਤੇ ਸਹਾਰਾ ਦੀ ਐਂਬੂਲੈਂਸ ਟੀਮਾਂ ਦੀਪਨਗਰ ਰੇਲਵੇ ਫਾਟਕ ਦੇ ਨੇੜੇ ਘਟਨਾ ਸਥਾਨ ਮੌਕੇ ’ਤੇ ਪਹੁੰਚੀਆਂ। ਔਰਤ ਦੀ ਲਾਸ਼ ਅੱਧੇ ਕਿੱਲੋਮੀਟਰ ਦੀ ਦੂਰੀ ’ਤੇ ਖਿੰਡੀ ਹੋਈ ਸੀ। ਸਹਾਰਾ ਟੀਮ ਨੇ ਜੀਆਰਪੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ। ਜੀਆਰਪੀ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ। ਸਹਾਰਾ ਟੀਮ ਨੇ ਮ੍ਰਿਤਕ ਔਰਤ ਦੇ ਖਿੰਡੇ ਹੋਏ ਸਰੀਰ ਦੇ ਅੰਗ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਚਾਦਰ ਵਿਚ ਲਪੇਟਿਆ। ਮ੍ਰਿਤਕ ਔਰਤ ਦੀ ਪਹਿਚਾਣ ਘਟਨਾ ਸਥਾਨ ’ਤੇ ਹੀ ਗਈ ਮ੍ਰਿਤਕ ਔਰਤ ਆਸ਼ਾ ਰਾਣੀ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਆਪਣੇ ਪੇਕੇ ਘਰ ਵਾਪਿਸ ਆਈ ਹੋਈ, ਜੋ ਕਿ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦੇ ਰਹਿਣ ਵਾਲੀ ਸੀ। ਸਹਾਰਾ ਟੀਮ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ ਪੁਲਿਸ ਦੀ ਸ਼ਹਿ ’ਤੇ ਵਿਕਦੇ ‘ਚਿੱਟੇ’ ਦੀ ਪਿੰਡ ਗਹਿਰੀ ਬੁੱਟਰ ਵਾਸੀਆਂ ਨੇ ਹਲਕਾ ਇੰਚਾਰਜ ਨੂੰ ਕੀਤੀ ਲਿਖਤੀ... ਅਗਲੀ ਖ਼ਬਰ ਸੇਂਟ ਜੇਵੀਅਰਜ਼ ਕਾਨਵੈਂਟ ਸਕੂਲ ਜੱਜਲ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
Ad Position 24