ਯੋਗ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਉਣ ਲਈ ਵਾਰਡ ਨੰਬਰ 14 ’ਚ ਲਗਾਇਆ ਮੁਫ਼ਤ ਕੈਂਪ, 51 ਅਰਜ਼ੀਆਂ ਭਰੀਆ
ਬਠਿੰਡਾ, 8 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਯੋਗ ਪਰਿਵਾਰਾਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਠਿੰਡਾ ਦੇ ਵਾਰਡ ਨੰਬਰ 14 ਵਿਚ ਮੁਫ਼ਤ ਰਾਸ਼ਨ ਕਾਰਡ ਕੈਂਪ ਲਗਾਇਆ ਗਿਆ। ਇਹ ਕੈਂਪ ਰਿਟਾਇਰਡ ਥਾਣੇਦਾਰ ਰਾਜਿੰਦਰਪਾਲ ਸਿੰਘ ਦੇ ਗ੍ਰਹਿ, ਗਲੀ ਨੰਬਰ 6/1, ਪਾਵਰ ਹਾਊਸ ਰੋਡ ਵਿਖੇ ਆਯੋਜਿਤ ਕੀਤਾ ਗਿਆ।
ਬਠਿੰਡਾ, 8 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਸਰਕਾਰ ਵਲੋਂ ਯੋਗ ਪਰਿਵਾਰਾਂ ਦੇ ਨਵੇਂ ਰਾਸ਼ਨ ਕਾਰਡ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਠਿੰਡਾ ਦੇ ਵਾਰਡ ਨੰਬਰ 14 ਵਿਚ ਮੁਫ਼ਤ ਰਾਸ਼ਨ ਕਾਰਡ ਕੈਂਪ ਲਗਾਇਆ ਗਿਆ। ਇਹ ਕੈਂਪ ਰਿਟਾਇਰਡ ਥਾਣੇਦਾਰ ਰਾਜਿੰਦਰਪਾਲ ਸਿੰਘ ਦੇ ਗ੍ਰਹਿ, ਗਲੀ ਨੰਬਰ 6/1, ਪਾਵਰ ਹਾਊਸ ਰੋਡ ਵਿਖੇ ਆਯੋਜਿਤ ਕੀਤਾ ਗਿਆ। ਕੈਂਪ ਸਵੇਰੇ ਤੋ ਲੈ ਕੇ ਸ਼ਾਮ ਤੱਕ ਲਗਾਇਆ ਗਿਆ। ਪਰ ਵਾਰਡ ਵਾਸੀਆਂ ਦੇ ਭਰਪੂਰ ਉਤਸ਼ਾਹ ਅਤੇ ਵੱਡੀ ਗਿਣਤੀ ਵਿਚ ਪਹੁੰਚਣ ਕਾਰਨ, ਮੀਂਹ ਦੇ ਬਾਵਜੂਦ ਇਸ ਨੂੰ ਸ਼ਾਮ 7 ਵਜੇ ਤੱਕ ਜਾਰੀ ਰੱਖਿਆ ਗਿਆ। ਕੈਂਪ ਦੌਰਾਨ ਕਰੀਬ 51 ਨਵੇਂ ਰਾਸ਼ਨ ਕਾਰਡਾਂ ਲਈ ਅਰਜ਼ੀਆਂ ਭਰੀਆਂ ਗਈਆਂ। ਨਗਰ ਨਿਗਮ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਪੀ.ਸੀ.ਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦੀ ਦੇਖ-ਰੇਖ ਹੇਠ ਲਗਾਇਆ ਕੈਂਪ ਵਿਚ ਵੱਡੀ ਗਿਣਤੀ ਮੁਹੱਲਾ ਵਾਸੀਆ ਨੇ ਲਾਹਾ ਲਿਆ। ਇਸ ਮੌਕੇ ਵਾਰਡ ਨੰਬਰ 13 ਤੋਂ ਕੋਸ਼ਲਰ ਆਨੰਦ ਗੁਪਤਾ ਅਤੇ ਵਾਰਡ ਨੰਬਰ 14 ਤੋਂ ਲਵਪ੍ਰੀਤ ਸਿੰਘ ਥਿੰਦ ਵਾਰਡ ਨੰਬਰ 18 ਤੋਂ ਸੁਰਿੰਦਰ ਨਈਆਰ ਕਿਹਾ ਕਿ ਲੋਕ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਯੋਗ ਲਾਭਪਾਤਰੀਆਂ ਨੂੰ ਰਾਸ਼ਨ ਕਾਰਡ ਬਣਵਾਉਣ ਵਿਚ ਕਾਫ਼ੀ ਸਹੂਲਤ ਮਿਲ ਰਹੀ ਹੈ।