08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਤੋਂ ਪਹੁੰਚੇ ਪਵਿੱਤਰ ਕਲਸ਼ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ

ਭੁੱਚੋ ਮੰਡੀ, 8 ਅਗਸਤ (ਬਿੱਕਰ ਸਿੰਘ ਸਿੱਧੂ)-ਸ਼੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਜਨਮ ਭੂਮੀ ਤੋਂ ਪਹੁੰਚੇ ਪਵਿੱਤਰ ਕਲਸ਼ ਦੇ ਦਰਸ਼ਨ ਕਰਵਾਉਣ ਲਈ ਹਲਕਾ ਭੁੱਚੋ ਵਿਚ ਭਾਜਪਾ ਵਲੋਂ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਪ੍ਰਦੇਸ਼ ਕਾਰਜਕਾਰੀ ਮੈਂਬਰ ਵਿਨੋਦ ਬਿੰਟਾ, ਹਲਕਾ ਭੁੱਚੋ ਇੰਚਾਰਜ ਡਾ.

Ad Position 21
No active advertisement
ਅਜੀਤ ਡੈਸਕ 09-08-2026
ਭੁੱਚੋ ਮੰਡੀ, 8 ਅਗਸਤ (ਬਿੱਕਰ ਸਿੰਘ ਸਿੱਧੂ)-ਸ਼੍ਰੀ ਗੁਰੂ ਰਵਿਦਾਸ ਜੀ ਦੀ ਪਵਿੱਤਰ ਜਨਮ ਭੂਮੀ ਤੋਂ ਪਹੁੰਚੇ ਪਵਿੱਤਰ ਕਲਸ਼ ਦੇ ਦਰਸ਼ਨ ਕਰਵਾਉਣ ਲਈ ਹਲਕਾ ਭੁੱਚੋ ਵਿਚ ਭਾਜਪਾ ਵਲੋਂ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ, ਪ੍ਰਦੇਸ਼ ਕਾਰਜਕਾਰੀ ਮੈਂਬਰ ਵਿਨੋਦ ਬਿੰਟਾ, ਹਲਕਾ ਭੁੱਚੋ ਇੰਚਾਰਜ ਡਾ. ਕੁਲਰਾਜ ਸਿੰਘ ਅਤੇ ਭਾਜਪਾ ਮੰਡਲ ਭੁੱਚੋ ਦੇ ਪ੍ਰਧਾਨ ਵਿਸ਼ਾਲ ਮਹੇਸ਼ਵਰੀ ਨੇ ਕੀਤੀ। ਯਾਤਰਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਭੁੱਚੋ ਮੰਡੀ ਪਹੁੰਚੀ, ਜਿੱਥੇ ਸ਼ਰਧਾਲੂਆਂ ਨੇ ਪਵਿੱਤਰ ਕਲਸ਼ ਦੇ ਦਰਸ਼ਨ ਕਰਕੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਾਜਪਾ ਆਗੂਆਂ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਆਪਣਾ ਪੂਰਾ ਜੀਵਨ ਸਮਾਜਿਕ ਸਮਾਨਤਾ, ਮਾਨਵਤਾ ਦੀ ਸੇਵਾ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣ ਵਿਚ ਲਗਾਇਆ। ਇਸ ਮੌਕੇ ਚਿੰਤਪੂਰਨੀ ਮੰਦਿਰ ਦੇ ਸੰਸਥਾਪਕ ਜੋਗਿੰਦਰ ਕਾਕਾ, ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਰਾਜੀਵ ਟੀਨੂ, ਐਸ. ਸੀ. ਮੋਰਚਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਚਰਨਜੀਤ ਸਿੰਘ, ਮੰਡਲ ਜਨਰਲ ਸਕੱਤਰ ਸੰਦੀਪ ਮਹੇਸ਼ਵਰੀ, ਸੰਜੀਵ ਮਹਿਤਾ, ਪੂਰਵ ਮੰਡਲ ਪ੍ਰਧਾਨ ਨਰੇਸ਼ ਬਾਂਸਲ, ਭਾਜਪਾ ਆਗੂ ਜਤਿੰਦਰ ਸੇਮਾ, ਸੁਰਜੀਤ ਸਿੰਘ, ਬੱਬੂ ਅਰੋੜਾ, ਵਿੱਕੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਕਾਂਵੜ ਯਾਤਰਾ ਰਵਾਨਾ ਹੁੰਦੇ ਹੋਏ। 9ਵੀਂ ਮੋਟਰਸਾਈਕਲ ਕਾਂਵੜ ਯਾਤਰਾ ਹਰਿਦੁਆਰ ਤੋਂ ਗੰਗਾ-ਜਲ ਲਿਆਉਣ ਲਈ ਰਵਾਨ... ਅਗਲੀ ਖ਼ਬਰ ਯੋਗ ਪਰਿਵਾਰਾਂ ਦੇ ਰਾਸ਼ਨ ਕਾਰਡ ਬਣਾਉਣ ਲਈ ਵਾਰਡ ਨੰਬਰ 14 ’ਚ ਲਗਾਇਆ ਮੁਫ਼ਤ ਕੈਂਪ, 51 ਅਰਜ਼ੀਆਂ ਭਰੀਆ
Ad Position 24