08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਮੋਟਰਸਾਈਕਲ ਕਾਂਵੜ ਯਾਤਰਾ ਰਵਾਨਾ ਹੁੰਦੇ ਹੋਏ। 9ਵੀਂ ਮੋਟਰਸਾਈਕਲ ਕਾਂਵੜ ਯਾਤਰਾ ਹਰਿਦੁਆਰ ਤੋਂ ਗੰਗਾ-ਜਲ ਲਿਆਉਣ ਲਈ ਰਵਾਨਾ ਵਿਦਿਆਰਥੀ ਆਗੂ ਨੇਹਾ ਬੋਹਰਾ ਦੇ ਚਿਹਰੇ ਉੱਪਰ ਕਾਲੀ ਸਿਆਹੀ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਨਿਖੇਧੀ

ਗੋਨਿਆਣਾ, 8 ਅਗਸਤ (ਲਛਮਣ ਦਾਸ ਗਰਗ)-ਝਾਰਖੰਡ ਪੇਪਰ ਲੀਕ ਮਾਮਲੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਜਥੇਬੰਦੀ ਆਇਸਾ ਆਗੂ ਨੇਹਾ ਬੋਹਰਾ ਦੇ ਚੇਹਰੇ ਤੇ ਕਾਲੀ ਸਿਆਹੀ ਸੁੱਟ ਕੇ ਹੱਕ, ਸੱਚ, ਇਨਸਾਫ਼ ਲਈ ਜੂਝਦੀ ਆਵਾਜ਼ ਨੂੰ ਦਬਾਉਣ ਦਾ ਆਰ ਐਸ ਐਸ ਦੇ ਕਿਸੇ ਝੋਲੀ ਚੁੱਕ ਗੁਰਗੇ ਦੀ ਕੋਝੀ ਸਾਜ਼ਿਸ਼ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਵਿੱਤਰੀ ਬਾਈ ਫੂਲੇ ਘਰ ਤੋਂ ਬੱਚੀਆਂ ਨੂੰ ਪੜ੍ਹਾਉਣ ਲਈ ਸਕੂਲ ਜਾਂਦੀ ਤਾਂ ਪਿਛਾਖੜੀ ਤਾਕਤਾਂ ਰਸਤੇ ਵਿਚ ਉਸ ਉਤੇ ਅੰਡੇ ਅਤੇ ਗੰਦ ਮੰਦ ਸੁੱਟ ਕੇ ਉਸ ਨੂੰ ਰੋਕਣ ਦਾ ਭਰਮ ਪਾਲਦੇ ਸਨ।

Ad Position 21
No active advertisement
ਅਜੀਤ ਡੈਸਕ 09-08-2026
ਗੋਨਿਆਣਾ, 8 ਅਗਸਤ (ਲਛਮਣ ਦਾਸ ਗਰਗ)-ਝਾਰਖੰਡ ਪੇਪਰ ਲੀਕ ਮਾਮਲੇ ਵਿਚ ਇਕ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਜਥੇਬੰਦੀ ਆਇਸਾ ਆਗੂ ਨੇਹਾ ਬੋਹਰਾ ਦੇ ਚੇਹਰੇ ਤੇ ਕਾਲੀ ਸਿਆਹੀ ਸੁੱਟ ਕੇ ਹੱਕ, ਸੱਚ, ਇਨਸਾਫ਼ ਲਈ ਜੂਝਦੀ ਆਵਾਜ਼ ਨੂੰ ਦਬਾਉਣ ਦਾ ਆਰ ਐਸ ਐਸ ਦੇ ਕਿਸੇ ਝੋਲੀ ਚੁੱਕ ਗੁਰਗੇ ਦੀ ਕੋਝੀ ਸਾਜ਼ਿਸ਼ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਵਿੱਤਰੀ ਬਾਈ ਫੂਲੇ ਘਰ ਤੋਂ ਬੱਚੀਆਂ ਨੂੰ ਪੜ੍ਹਾਉਣ ਲਈ ਸਕੂਲ ਜਾਂਦੀ ਤਾਂ ਪਿਛਾਖੜੀ ਤਾਕਤਾਂ ਰਸਤੇ ਵਿਚ ਉਸ ਉਤੇ ਅੰਡੇ ਅਤੇ ਗੰਦ ਮੰਦ ਸੁੱਟ ਕੇ ਉਸ ਨੂੰ ਰੋਕਣ ਦਾ ਭਰਮ ਪਾਲਦੇ ਸਨ। ਉਸ ਨੇਹਾ ਨੇ ਗੁੰਡਾਗਰਦੀ ਦਾ ਖੂਬਸੂਰਤ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਉਹ ਇਸ ਸਿਆਹੀ ਨੂੰ ਮੈਡਲ ਦੀ ਤਰ੍ਹਾਂ ਆਪਣੀ ਛਾਤੀ ’ਤੇ ਸਜਾ ਕੇ ਰੱਖੇਗੀ। ਉਸ ਨੇ ਜਾਹਿਲਪੁਣੇ ਨੂੰ ਸ਼ਰਮਸਾਰ ਕਰ ਦਿੱਤਾ ਹੈ। ਉਸ ਨੇ ਆਸ ਦਾ ਦੀਵਾ ਹੋਰ ਮਘਾ ਦਿੱਤਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਨੇਹਾ ਨੂੰ ਨੇਹਾ ਦੇ ਵਿਗਿਆਨਕ ਵਿਚਾਰ ਨੂੰ ਇਉਂ ਦਬਾਇਆ ਨਹੀਂ ਜਾ ਸਕਦਾ। ਕਿਉਂਕਿ ਨੇਹਾ ਇਕ ਵਿਚਾਰ ਦੀ ਪ੍ਰਤੀਨਿਧਤਾ ਕਰਦੀ ਹੈ। ਫ਼ਿਰਕੂ ਫਾਂਸ਼ੀ ਮੋਦੀ ਸਰਕਾਰ ਨੂੰ ਸੰਘੀ ਲਾਣੇ ਦੀ ਇਹ ਹਰਕਤ ਦੀ ਵੱਡੀ ਸਿਆਸੀ ਕੀਮਤ ਤਾਰਨੀ ਪਵੇਗੀ। ਇਹ ਆਵਾਜ਼ ਹੋਰ ਇਨਕਲਾਬੀ ਜੋਸ਼ ਨਾਲ ਬੁਲੰਦ ਹੋਵੇਗੀ ਅਤੇ ਮੋਦੀ ਸਰਕਾਰ ਦੇ ਕਫ਼ਨ ਵਿਚ ਕਿੱਲ ਸਾਬਿਤ ਹੋਵੇਗੀ। ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਲਖਵੀਰ ਸਿੰਘ ਸਿੰਘਾਂ ਵਾਲਾ, ਸੁਖਪਾਲ ਸਿੰਘ ਖਿਆਲੀ ਵਾਲਾ ਅਤੇ ਹਰਬੰਸ ਸਿੰਘ ਹਮੀਰਗੜ੍ਹ ਨੇ ਵਿਦਿਆਰਥੀ ਆਗੂ ਨੇਹਾ ਬੋਹਰਾ ਦੇ ਚਿਹਰੇ ਉਪਰ ਕਾਲੀ ਸਿਆਹੀ ਸੁੱਟਣ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਸੰਘੀ ਲਾਣੇ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਾ ਜਿੱਤਿਆ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਜਨਮ ਭੂਮੀ ਤੋਂ ਪਹੁੰਚੇ ਪਵਿੱਤਰ ਕਲਸ਼ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂ
Ad Position 24