08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਰੋਜ਼ਗਾਰ ਤੋਂ ਆਤਮ ਨਿਰਭਰਤਾ ਵੱਲ ਵਧ ਰਹੀਆਂ ਪੇਂਡੂ ਔਰਤਾਂ, ਐਚ ਐਮ ਈ ਐਲ ਨੇ ਦਿੱਤਾ ਨਵਾਂ ਮੌਕਾ

ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਪੇਂਡੂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਅਤੇ ਆਤਮ ਨਿਰਭਰ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਸਵੈ-ਸਹਾਇਤਾ ਸਮੂਹਾਂ ਨੂੰ ਨਵੇਂ ਰੋਜ਼ਗਾਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਪਹਿਲ ਤਹਿਤ ਪਿੰਡਾਂ ਪੱਕਾ ਕਲਾਂ, ਗਿਆਨਾ, ਸੇਖੂ, ਕਮਾਲੂ, ਚੱਠਾ, ਜੱਜਲ ਸਮੇਤ ਆਸ-ਪਾਸ ਦੇ ਪਿੰਡਾਂ ਦੇ 11 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਸਕੂਲ ਬੈਗ ਤਿਆਰ ਕਰਨ ਦੇ ਕੰਮ ਨਾਲ ਜੋੜਿਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 09-08-2026
ਰਾਮਾਂ ਮੰਡੀ, 8 ਅਗਸਤ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਪੇਂਡੂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ ਸਸ਼ਕਤ ਅਤੇ ਆਤਮ ਨਿਰਭਰ ਬਣਾਉਣ ਲਈ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਸਵੈ-ਸਹਾਇਤਾ ਸਮੂਹਾਂ ਨੂੰ ਨਵੇਂ ਰੋਜ਼ਗਾਰ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਪਹਿਲ ਤਹਿਤ ਪਿੰਡਾਂ ਪੱਕਾ ਕਲਾਂ, ਗਿਆਨਾ, ਸੇਖੂ, ਕਮਾਲੂ, ਚੱਠਾ, ਜੱਜਲ ਸਮੇਤ ਆਸ-ਪਾਸ ਦੇ ਪਿੰਡਾਂ ਦੇ 11 ਮਹਿਲਾ ਸਵੈ-ਸਹਾਇਤਾ ਸਮੂਹਾਂ ਨੂੰ ਸਕੂਲ ਬੈਗ ਤਿਆਰ ਕਰਨ ਦੇ ਕੰਮ ਨਾਲ ਜੋੜਿਆ ਗਿਆ ਹੈ। ਇਨ੍ਹਾਂ ਸਮੂਹਾਂ ਵਲੋਂ 20 ਹਜ਼ਾਰ ਤੋਂ ਵੱਧ ਸਕੂਲ ਬੈਗ ਤਿਆਰ ਕੀਤੇ ਜਾ ਰਹੇ ਹਨ, ਜਿਸ ਰਾਹੀਂ ਲੱਖਾਂ ਰੁਪਏ ਦੀ ਆਮਦਨ ਪੈਦਾ ਹੋਣ ਦਾ ਅਨੁਮਾਨ ਹੈ। ਖਾਸ ਗੱਲ ਇਹ ਹੈ ਕਿ ਐਚਐਮਈਐਲ ਵਲੋਂ ਇਨ੍ਹਾਂ ਬੈਗਾਂ ਲਈ ਬਾਜ਼ਾਰ ਵੀ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਹ ਬੈਗ 115 ਸਰਕਾਰੀ ਸਕੂਲਾਂ ਵਿਚ ਵੰਡੇ ਜਾਣਗੇ। ਇਸ ਪਹਿਲ ਕਦਮੀ ਨਾਲ ਮਹਿਲਾਵਾਂ ਨੂੰ ਸਿਲਾਈ ਅਤੇ ਉਤਪਾਦਨ ਦੇ ਨਾਲ-ਨਾਲ ਗੁਣਵੱਤਾ, ਸਮਾਂ ਪ੍ਰਬੰਧਨ, ਟੀਮਵਰਕ ਅਤੇ ਕਾਰੋਬਾਰੀ ਹੁਨਰ ਸਿੱਖਣ ਦਾ ਮੌਕਾ ਮਿਲ ਰਿਹਾ ਹੈ। ਨਿਯਮਿਤ ਆਮਦਨ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਅਤੇ ਆਰਥਿਕ ਫੈਸਲੇ ਲੈਣ ਦੀ ਸਮਰੱਥਾ ਵੀ ਵੱਧ ਰਹੀ ਹੈ। ਐਚਐਮਈਐਲ ਦੀ ਇਹ ਪਹਿਲ ਰੋਜ਼ਗਾਰ ਸਿਰਜਨਾ, ਮਹਿਲਾ ਸਸ਼ਕਤੀਕਰਨ ਅਤੇ ਵਿਦਿਅਕ ਸਹਾਇਤਾ ਨੂੰ ਜੋੜਦਿਆਂ ਪੇਂਡੂ ਵਿਕਾਸ ਦਾ ਇਕ ਸਾਰਥਕ ਮਾਡਲ ਪੇਸ਼ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਦੀ ਨਿੱਘੀ ਯਾਦ ਨੂੰ ਸਮਰਪਿਤ ਜ਼ਿਲ੍ਹਾ ਲਾਇਬ੍ਰੇਰੀ ਵਿਚ ਪੌਦੇ ਲਗਾਏ ਅਗਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਾ ਜਿੱਤਿਆ
Ad Position 24