11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰੂ ਨਾਨਕ ਕਾਲਜ ਬੁਢਲਾਡਾ ਦੇ ਰਾਜ ਪੱਧਰੀ ਪਲੇਸਮੈਂਟ ਡਰਾਈਵ ਮੌਕੇ 40 ਤੋਂ ਵੱਧ ਕੰਪਨੀਆਂ ਪੁੱਜੀਆਂ

ਬੁਢਲਾਡਾ, 11 ਅਗਸਤ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ‘ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਕਮ ਮੈਗਾ ਪਲੇਸਮੈਂਟ ਡਰਾਈਵ 2026’ ਕਰਵਾਈ ਗਈ। ਪ੍ਰਿੰਸੀਪਲ ਡਾ.

Ad Position 21
No active advertisement
ਭੀਖੀ ਵਿਖੇ ਤੀਆਂ ਦਾ ਤਿਉਹਾਰ ਮਨਾਉਣ ਮੌਕੇ ਵਿਦਿਆਰਥਣਾਂ ਅਧਿਆਪਕਾਂ ਨਾਲ। ਤਸਵੀਰ : ਬਲਕਾਰ ਸਿੰਘ ਸਹੋਤਾ 12-08-2026
ਬੁਢਲਾਡਾ, 11 ਅਗਸਤ (ਸਵਰਨ ਸਿੰਘ ਰਾਹੀ)- ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ‘ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਕਮ ਮੈਗਾ ਪਲੇਸਮੈਂਟ ਡਰਾਈਵ 2026’ ਕਰਵਾਈ ਗਈ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਈਵੈਂਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਦੀਆਂ ਉਦਯੋਗਿਕ ਲੋੜਾਂ ਅਨੁਸਾਰ ਤਿਆਰ ਕਰਨਾ ਅਤੇ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਦੇ ਨਾਲ ਹੀ ਨੌਕਰੀਆਂ ਦੇ ਵਧੀਆ ਮੌਕੇ ਪ੍ਰਦਾਨ ਕਰਨਾ ਸੀ। ਇਸ ਡਰਾਈਵ ’ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਗੁਆਂਢੀ ਰਾਜਾਂ ਦੇ ਬਹੁਗਿਣਤੀ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ। ਬਹੁਗਿਣਤੀ ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਵਲੋਂ ਮੌਕੇ ’ਤੇ ਹੀ ਸ਼ਾਰਟਲਿਸਟ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗੁਰਮੀਤ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਸਿਰਫ਼ ਡਿਗਰੀਆਂ ਹਾਸਲ ਕਰਨ ਤੱਕ ਹੀ ਸੀਮਤ ਨਾ ਰਹਿ ਕੇ ਕਿੱਤਾ ਮੁਖੀ ਕੋਰਸਾਂ ਨੂੰ ਤਰਜੀਹ ਦੇਣ ਤਾਂ ਜੋ ਨਾਮੀ ਕੰਪਨੀਆਂ ’ਚ ਰੁਜ਼ਗਾਰ ਵੀ ਪ੍ਰਾਪਤ ਕਰ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ। ਇਸ ਮੌਕੇ ਨਵੀਂ ਸਿੱਖਿਆ ਨੀਤੀ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਮਾਰਕੀਟਿੰਗ, ਵਿਹਾਰਕ ਕੁਸ਼ਲਤਾਵਾਂ ਅਤੇ ਕਾਰਪੋਰੇਟ ਕਮਿਊਨੀਕੇਸ਼ਨ ਵਰਗੇ ਅਹਿਮ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਮਿਸ ਅਨੰਨਿਆ ਸ਼ਰਮਾ ਸੀਨੀਅਰ ਸਲਿਊਸ਼ਨ ਇੰਜੀਨੀਅਰ ਅਤੇ ਪ੍ਰੋਗਰਾਮ ਮੈਨੇਜਰ ਜਾਪੈਕ ਹੱਬ ਵਲੋਂ ਸਿੰਗਾਪੁਰ ਤੋਂ ਆਨਲਾਈਨ ਸੈਸ਼ਨ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਮਲਟੀਨੈਸ਼ਨਲ ਕੰਪਨੀਆਂ ਨਵੇਂ ਗਰੈਜੂਏਟ ਵਿਦਿਆਰਥੀਆਂ ਨੂੰ ਭਰਤੀ ਕਰਨ ਵਾਲੇ ਸਿਰਫ਼ ਅਕਾਦਮਿਕ ਅੰਕਾਂ ਤੱਕ ਹੀ ਸੀਮਤ ਨਹੀਂ ਰਹਿੰਦੀਆਂ ਬਲਕਿ ਤਕਨੀਕੀ ਮੁਹਾਰਤ ਦੇ ਨਾਲ-ਨਾਲ ਵਿਹਾਰਕ ਹੁਨਰ ਖ਼ਾਸ ਕਰ ਕੇ ਪ੍ਰਭਾਵਸ਼ਾਲੀ ਸੰਚਾਰ ਆਲੋਚਨਾਤਮਿਕ ਸੋਚ ਅਤੇ ਵੱਖ-ਵੱਖ ਸੱਭਿਆਚਾਰਾਂ ’ਚ ਜਾਣਕਾਰੀ ਦੀ ਵੀ ਭਾਲ ਕਰਦੀਆਂ ਹਨ। ਨਵੀਨ ਸੁਤੇਰੀ ਜਨਰਲ ਸੈਕਟਰੀ ਯੂਨਾਈਟਿਡ ਫਾਰਮਾ ਐਸੋਸੀਏਸ਼ਨ ਨਾਰਥ ਰੀਜਨ, ਹੇਮੰਤ ਨੇਗੀ, ਵਿਸ਼ਨੂੰ ਪ੍ਰਿਯਾ, ਕਲੀਨੀਕਲ ਸਾਈਕੌਲਜੀ ਲਵਤੇਸ ਕੁਮਾਰ ਆਈ. ਸੀ. ਟੀ. ਅਕੈਡਮੀ ਹੈਦਰਾਬਾਦ, ਪਲੇਸਮੈਂਟ ਕੋਆਰਡੀਨੇਟਰ ਡਾ. ਨੀਤਿਕਾ ਗੋਇਲ, ਪ੍ਰਿੰਸੀਪਲ ਮਲਵਿੰਦਰ ਸਿੰਘ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ, ਪ੍ਰੋ. ਸਪਨਜੀਤ ਕੌਰ, ਡਾ. ਹਰਵਿੰਦਰਜੀਤ ਸਿੰਘ, ਪ੍ਰੋ. ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਰਗਾ ਮੰਦਰ ਨਥਾਣਾ ਵਿਖੇ ਸ਼ਿਵਰਾਤਰੀ ਦਾ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਕਾਵੜੀਆਂ ਨਾਲ ਦੁਰਵਿਵਹਾਰ ਕਰਨ ਵਾਲਾ ਹੌਲਦਾਰ ਮੁਅੱਤਲ
Ad Position 24