ਕਾਰ ਤੇ ਈ-ਰਿਕਸ਼ਾ ਦੀ ਟੱਕਰ ਕਾਰਨ ਦੋ ਜਣੇ ਗੰਭੀਰ ਜ਼ਖ਼ਮੀ
ਬਠਿੰਡਾ , 16 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ .
ਬਠਿੰਡਾ , 16 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਐਨ . ਐਫ . ਐਲ ਚੌਕ ਨੇੜੇ ਕਾਰ ਅਤੇ ਈ - ਰਿਕਸ਼ਾ ਦੀ ਟੱਕਰ ਕਾਰਨ ਈ - ਰਿਕਸ਼ਾ ਡਰਾਈਵਰ ਅਤੇ ਇਕ ਔਰਤ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਸੂਚਨਾ ਮਿਲਣ ’ ਤੇ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਆਕਾਸ਼ ਗਰਗ ਅਤੇ ਅੰਰਿਤ ਐਂਬੂਲੈਂਸ ਸਮੇਤ ਘਟਨਾ ਸਥਾਨ ’ ਤੇ ਪਹੁੰਚੇ । ਜ਼ਖ਼ਮੀ ਲੜਕੀ ਛਾਵੀ ਵਾਸੀ ਐਨ . ਐਫ . ਐਲ ਕਲੋਨੀ ਅਤੇ ਰਿਕਸ਼ਾ ਡਰਾਈਵਰ ਮੱਖਣ ਵਾਸੀ ਹਰਦੇਵ ਨਗਰ ਨੂੰ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ । ਡਿਊਟੀ ਡਾਕਟਰ ਨੇ ਜਾਂਚ ਦੌਰਾਨ ਦੱਸਿਆ ਕਿ ਹਾਦਸੇ ਵਿਚ ਲੜਕੀ ਦੀ ਲੱਤ ਟੁੱਟ ਗਈ ।