13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਖ਼ਿਆਲਾ ਕਲਾਂ ਦੇ ਹਸਪਤਾਲ ਨੂੰ ਟਰੋਮਾ ਸੈਂਟਰ ਬਣਾਉਣ ਦੀ ਮੰਗ ਨੂੰ ਲੈ ਕੇ ਵੱਡਾ ਇਕੱਠ 16 ਨੂੰ

ਮਾਨਸਾ, 12 ਅਗਸਤ (ਧਾਲੀਵਾਲ)- ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਲਈ ਇਲਾਕਾ ਵਾਸੀਆਂ ਵਲੋਂ 16 ਅਗਸਤ ਨੂੰ ਹਸਪਤਾਲ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਖ਼ਿਆਲਾ, ਹੰਸ ਰਾਜ ਮੋਫਰ, ਧੰਨਾ ਮੱਲ ਗੋਇਲ ਅਤੇ ਕੇਵਲ ਸਿੰਘ ਸਰਾਂ ਨੇ ਦੱਸਿਆ ਕਿ ਹਲਕਾ ਮਾਨਸਾ ਦੇ ਵਿਧਾਇਕ ਵਲੋਂ ਵਿਧਾਨ ਸਭਾ ’ਚ ਵੀ ਇਸ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰਨ ਦੀ ਮੰਗ ਉਠਾਈ ਜਾ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 13-08-2026
ਮਾਨਸਾ, 12 ਅਗਸਤ (ਧਾਲੀਵਾਲ)- ਕਮਿਊਨਿਟੀ ਹੈਲਥ ਸੈਂਟਰ ਖ਼ਿਆਲਾ ਕਲਾਂ ਨੂੰ ਟਰੋਮਾ ਸੈਂਟਰ ਬਣਾਉਣ ਲਈ ਇਲਾਕਾ ਵਾਸੀਆਂ ਵਲੋਂ 16 ਅਗਸਤ ਨੂੰ ਹਸਪਤਾਲ ਅੱਗੇ ਵੱਡਾ ਇਕੱਠ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂ ਬਿੱਕਰ ਸਿੰਘ ਖ਼ਿਆਲਾ, ਹੰਸ ਰਾਜ ਮੋਫਰ, ਧੰਨਾ ਮੱਲ ਗੋਇਲ ਅਤੇ ਕੇਵਲ ਸਿੰਘ ਸਰਾਂ ਨੇ ਦੱਸਿਆ ਕਿ ਹਲਕਾ ਮਾਨਸਾ ਦੇ ਵਿਧਾਇਕ ਵਲੋਂ ਵਿਧਾਨ ਸਭਾ ’ਚ ਵੀ ਇਸ ਹਸਪਤਾਲ ਨੂੰ ਟਰੋਮਾ ਸੈਂਟਰ ਵਜੋਂ ਪਦ ਉੱਨਤ ਕਰਨ ਦੀ ਮੰਗ ਉਠਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 70 ਪਿੰਡਾਂ ਦੀਆਂ ਪੰਚਾਇਤਾਂ ਵਲੋਂ ਮਤੇ ਪਾ ਕੇ ਟਰੋਮਾ ਸੈਂਟਰ ਬਣਾਏ ਜਾਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ 55 ਪਿੰਡਾਂ ਦੇ ਲੋਕਾਂ ਨੇ ਪਿੰਡ ਪੱਧਰ ‘ਤੇ ਭਰਵੇਂ ਇਕੱਠ ਕਰ ਕੇ ਐਮਰਜੈਂਸੀ ਸਿਹਤ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਦੱਸਣਾ ਬਣਦਾ ਹੈ ਕਿ ਜ਼ਿਲ੍ਹੇ ’ਚ ਕੋਈ ਚੰਗਾ ਸਰਕਾਰੀ ਹਸਪਤਾਲ ਨਾ ਹੋਣ ਕਾਰਨ 90 ਫ਼ੀਸਦੀ ਮਰੀਜ਼ਾਂ ਨੂੰ ਪਟਿਆਲਾ ਜਾਂ ਲੁਧਿਆਣਾ ਲਈ ਰੈਫ਼ਰ ਕੀਤਾ ਜਾਂਦਾ ਹੈ। ਇਸ ਮੰਗ ਨੂੰ ਲੈ ਕੇ ਲੋਕਾਂ ਨੇ ਅੱਜ ਵੀ ਹਸਪਤਾਲ ਅੱਗੇ ਮੰਗ ਨਾ ਮੰਨਣ ਦੇ ਰੋਸ ’ਚ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਸੁੱਖੀ ਸਿੰਘ ਖ਼ਿਆਲਾ, ਜਗਸੀਰ ਸਿੰਘ, ਜੀਵਨ ਕੁਮਾਰ, ਮਾ. ਲਖਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾਇਟ ਅਹਿਮਦਪੁਰ ਵਿਖੇ ਤੀਜ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐਨ. ਐਚ. ਐਮ. ਕਰਮਚਾਰੀਆਂ ਵਲੋਂ 2 ਰੋਜ਼ਾ ਕੰਮ ਛੱਡੋ ਹੜਤਾਲ ਅੱਜ ਤੋਂ
Ad Position 24