ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਾਨਸਾ ਪੁਲਿਸ ਵਲੋਂ ਫਲੈਗ ਮਾਰਚ
ਮਾਨਸਾ , 13 ਅਗਸਤ ( ਗੁਰਚੇਤ ਸਿੰਘ ਫੱਤੇਵਾਲੀਆ )- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਸ਼ਹਿਰ ’ ਚ ਜਿੱਥੇ ਐੱਸ . ਐੱਸ .
ਮਾਨਸਾ , 13 ਅਗਸਤ ( ਗੁਰਚੇਤ ਸਿੰਘ ਫੱਤੇਵਾਲੀਆ )- ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਸਥਾਨਕ ਸ਼ਹਿਰ ’ ਚ ਜਿੱਥੇ ਐੱਸ . ਐੱਸ . ਪੀ . ਭਾਗੀਰਥ ਸਿੰਘ ਮੀਨਾ ਦੀ ਅਗਵਾਈ ’ ਚ ਫਲੈਗ ਮਾਰਚ ਕੱਢਿਆ ਗਿਆ ਉੱਥੇ ਭੀੜ ਭੜੱਕੇ ਵਾਲੀਆਂ ਥਾਵਾਂ ਦੇ ਨਾਲ ਹੀ ਰੇਲਵੇ ਸਟੇਸ਼ਨ ’ ਤੇ ਚੈਕਿੰਗ ਵੀ ਕੀਤੀ ਗਈ । ਐੱਸ . ਐੱਸ . ਪੀ . ਨੇ ਦੱਸਿਆ ਕਿ ਪੁਲਿਸ ਵਲੋਂ ਆਜ਼ਾਦੀ ਦਿਹਾੜੇ ਨੂੰ ਸ਼ਾਂਤੀਪੂਰਵਕ ਮਨਾਉਣ ਲਈ 500 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਜ਼ਾਦੀ ਦਿਹਾੜੇ ਸਮਾਗਮਾਂ ’ ਚ ਉਤਸ਼ਾਹ ਨਾਲ ਸ਼ਾਮਿਲ ਹੋਣ । ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਵਲੋਂ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਇਸ ਮੌਕੇ ਡੀ . ਐਸ . ਪੀ . ਸਬ ਡਵੀਜ਼ਨ ਮਾਨਸਾ ਹਰਜਿੰਦਰ ਸਿੰਘ ਗਿੱਲ , ਡੀ . ਐੱਸ . ਪੀ . ( ਐਚ .) ਪੁਸ਼ਪਿੰਦਰ ਸਿੰਘ ਗਿੱਲ , ਥਾਣਾ ਸ਼ਹਿਰੀ -1 ਦੇ ਮੁਖੀ ਸੁਖਜੀਤ ਸਿੰਘ , ਥਾਣਾ ਸ਼ਹਿਰੀ -2 ਦੇ ਮੁਖੀ ਬੇਅੰਤ ਕੌਰ ਆਦਿ ਹਾਜ਼ਰ ਸਨ ।