14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮਨੂ ਵਾਟਿਕਾ ਸਕੂਲ ਨੇ ਰਚਿਆ ਇਤਿਹਾਸ, 374 ’ਚੋਂ 257 ਮੈਡਲਾਂ ਸੋਨੇ ਦੇ ਜਿੱਤੇ

ਬੁਢਲਾਡਾ, 13 ਅਗਸਤ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ 374 ਮੈਡਲ ਹਾਸਲ ਕਰ ਕੇ ਸੂਬੇ ਭਰ ’ਚ ਵਿਲੱਖਣ ਪਹਿਚਾਣ ਬਣਾਈ ਹੈ, ਜਿਨ੍ਹਾਂ ’ਚ 257 ਸੋਨੇ, 87 ਚਾਂਦੀ ਅਤੇ 30 ਕਾਸੇ ਦੇ ਮੈਡਲ ਸ਼ਾਮਲ ਹਨ। ਚੇਅਰਮੈਨ ਭਾਰਤ ਭੂਸ਼ਨ ਸਰਾਫ਼ ਨੇ ਕਿਹਾ ਕਿ ਮਨੂ ਵਾਟਿਕਾ ਸਕੂਲ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਵਿਸ਼ਾਲ ਅਤੇ ਬਿਹਤਰੀਨ ਸਪੋਰਟਸ ਇਨਫਰਾਸਟਰਕਚਰ ਹੈ।

Ad Position 21
No active advertisement
ਜੇਤੂ ਨਿਸ਼ਾਨ ਬਣਾਉਂਦੇ ਹੋਏ ਮਨੂ ਵਾਟਿਕਾ ਸਕੂਲ ਬੁਢਲਾਡਾ ਦੇ ਖਿਡਾਰੀ ਤੇ ਕੋਚ। ਤਸਵੀਰ : ਸੁਨੀਲ ਮਨਚੰਦਾ 14-08-2026
ਬੁਢਲਾਡਾ, 13 ਅਗਸਤ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸਕੂਲ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ 374 ਮੈਡਲ ਹਾਸਲ ਕਰ ਕੇ ਸੂਬੇ ਭਰ ’ਚ ਵਿਲੱਖਣ ਪਹਿਚਾਣ ਬਣਾਈ ਹੈ, ਜਿਨ੍ਹਾਂ ’ਚ 257 ਸੋਨੇ, 87 ਚਾਂਦੀ ਅਤੇ 30 ਕਾਸੇ ਦੇ ਮੈਡਲ ਸ਼ਾਮਲ ਹਨ। ਚੇਅਰਮੈਨ ਭਾਰਤ ਭੂਸ਼ਨ ਸਰਾਫ਼ ਨੇ ਕਿਹਾ ਕਿ ਮਨੂ ਵਾਟਿਕਾ ਸਕੂਲ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਵਿਸ਼ਾਲ ਅਤੇ ਬਿਹਤਰੀਨ ਸਪੋਰਟਸ ਇਨਫਰਾਸਟਰਕਚਰ ਹੈ। ਸਕੂਲ ’ਚ ਰਾਜ ਦੇ ਬਿਹਤਰੀਨ ਖੇਡ ਮੈਦਾਨਾਂ ਅਤੇ ਖੇਡ ਸਹੂਲਤਾਂ ਦੇ ਨਾਲ-ਨਾਲ ਵੱਖ-ਵੱਖ ਖੇਡਾਂ ਲਈ ਮਾਹਿਰ ਤੇ ਤਜਰਬੇਕਾਰ ਕੋਚਾਂ ਦੀ ਟੀਮ ਵੀ ਹੈ। ਪ੍ਰਿੰਸੀਪਲ ਸਤੀਸ਼ ਸਿੰਗਲਾ, ਉਮੇਸ਼ ਗਰਗ, ਮਨੂ ਤ੍ਰਿਵੇਦੀ ਅਤੇ ਸਪੋਰਟਸ ਵਿੰਗ ਦੇ ਮੁਖੀ ਅਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨੂ ਵਾਟਿਕਾ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚ ਟੇਬਲ-ਟੈਨਿਸ ’ਚੋਂ 2 ਗੋਲਡ ਤੇ 3 ਸਿਲਵਰ, ਬੈਡਮਿੰਟਨ ’ਚੋਂ 5 ਗੋਲਡ ਤੇ 1 ਸਿਲਵਰ, ਬਾਕਸਿੰਗ ’ਚੋਂ 24 ਗੋਲਡ ਤੇ 3 ਸਿਲਵਰ, ਵਾਲੀਬਾਲ ’ਚੋਂ 4 ਗੋਲਡ, 1 ਸਿਲਵਰ ਤੇ 1 ਬ੍ਰਾਊਜ਼, ਬਾਸਕਟਬਾਲ ’ਚੋਂ 2 ਗੋਲਡ ਤੇ 4 ਸਿਲਵਰ, ਸਕੇਟਿੰਗ ’ਚੋਂ 7 ਗੋਲਡ, 3 ਸਿਲਵਰ ਤੇ 1 ਬ੍ਰਾਊਜ਼, ਸ਼ਤਰੰਜ ’ਚੋਂ 23 ਗੋਲਡ ਤੇ 7 ਸਿਲਵਰ, ਆਰਚਰੀ ’ਚੋਂ 9 ਗੋਲਡ, 5 ਸਿਲਵਰ ਤੇ 3 ਬ੍ਰਾਊਜ਼, ਕਰਾਟੇ ’ਚਂਾ 12 ਗੋਲਡ ਤੇ 4 ਸਿਲਵਰ, ਕਿੱਕ ਬਾਕਸਿੰਗ ’ਚੋਂ 25 ਗੋਲਡ, 12 ਸਿਲਵਰ ਤੇ 3 ਬ੍ਰਾਊਜ਼, ਰਾਈਫ਼ਲ ਸ਼ੂਟਿੰਗ ’ਚੋਂ 6 ਗੋਲਡ, 5 ਸਿਲਵਰ ਤੇ 4 ਬ੍ਰਾਊਜ਼, ਵੇਟਲਿਫਟਿੰਗ ’ਚੋਂ 6 ਗੋਲਡ, ਪਾਵਰਲਿਫਟਿੰਗ ’ਚੋਂ 2 ਗੋਲਡ, ਯੋਗਾ ’ਚ 16 ਗੋਲਡ, ਕੁਸ਼ਤੀ ’ਚੋਂ 51 ਗੋਲਡ, 7 ਸਿਲਵਰ ਤੇ 2 ਬ੍ਰਾਊਜ਼, ਫੁੱਟਬਾਲ ’ਚੋਂ 1 ਗੋਲਡ ਤੇ 2 ਸਿਲਵਰ, ਫੈਨਸਿੰਗ ’ਚ 15 ਗੋਲਡ, 16 ਸਿਲਵਰ ਤੇ 15 ਬ੍ਰਾਊਜ਼, ਵੁਸ਼ੂ ’ਚੋਂ 17 ਗੋਲਡ ਤੇ 7 ਸਿਲਵਰ, ਤਾਈਕਮਾਂਡੋ ’ਚੋਂ 15 ਗੋਲਡ ਤੇ 7 ਸਿਲਵਰ, ਜਿਮਨਾਸਟਿਕ ’ਚੋਂ 8 ਗੋਲਡ, ਕਬੱਡੀ ਨੈਸ਼ਨਲ ’ਚੋਂ 3 ਗੋਲਡ, ਕ੍ਰਿਕੇਟ ’ਚੋਂ 3 ਗੋਲਡ, ਸਾਫਟਬਾਲ ’ਚੋਂ 1 ਗੋਲਡ ਮੈਡਲ ਪ੍ਰਾਪਤ ਕਰਦਿਆਂ 257 ਗੋਲਡ, 89 ਸਿਲਵਰ ਅਤੇ 30 ਬ੍ਰਾਊਜ਼ ਸਮੇਤ ਕੁੱਲ 374 ਮੈਡਲ ਸਕੂਲ ਦੀ ਝੋਲੀ ਪਾਏ ਹਨ। ਉਨ੍ਹਾਂ ਕਿਹਾ ਕਿ 374 ਜ਼ੋਨ ਮੈਡਲ ਸਕੂਲ ਦੀ ਖੇਡਾਂ ਪ੍ਰਤੀ ਮਿਹਨਤ, ਸਮਰਪਣ ਅਤੇ ਮਜ਼ਬੂਤ ਖੇਡ ਢਾਂਚੇ ਦਾ ਸਬੂਤ ਹਨ। ਉਨ੍ਹਾਂ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੌਮੀ ਸਿਹਤ ਮਿਸ਼ਨ ਦੇ ਕਰਮਚਾਰੀਆਂ ਵਲੋਂ ਹੜਤਾਲ, ਸਿਹਤ ਸੇਵਾਵਾਂ ਰਹੀਆਂ ਠੱਪ ਅਗਲੀ ਖ਼ਬਰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਾਨਸਾ ਪੁਲਿਸ ਵਲੋਂ ਫਲੈਗ ਮਾਰਚ
Ad Position 24