18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਇਨਕਲਾਬੀ ਨੌਜਵਾਨ ਸਭਾ ਨੇ ਪਿੰਡ ਉੱਭਾ ਵਿਖੇ ਨੁੱਕੜ ਮੀਟਿੰਗ ਕੀਤੀ

ਜੋਗਾ, 17 ਅਗਸਤ (ਘੜੈਲੀ)- ਇਨਕਲਾਬੀ ਨੌਜਵਾਨ ਸਭਾ ਵਲੋਂ ਨੇੜਲੇ ਪਿੰਡ ਉੱਭਾ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਸਭਾ ਦੇ ਸੂਬਾ ਇੰਚਾਰਜ ਹੈਪੀ ਮਾਨ ਨੇ ਦੋਸ਼ ਲਗਾਇਆ ਦੇਸ਼ ਦੀਆਂ ਸਰਕਾਰਾਂ ਨੌਜਵਾਨ ਵਰਗ ਨੂੰ ਬੇਰੁਜ਼ਗਾਰੀ ਦੀ ਮਾਰ ਹੇਠ ਧੱਕ ਰਹੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ, ਨਸ਼ਿਆਂ ਅਤੇ ਗੈਂਗਵਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਨੇ।

Ad Position 21
No active advertisement
ਅਜੀਤ ਡੈਸਕ 18-08-2026
ਜੋਗਾ, 17 ਅਗਸਤ (ਘੜੈਲੀ)- ਇਨਕਲਾਬੀ ਨੌਜਵਾਨ ਸਭਾ ਵਲੋਂ ਨੇੜਲੇ ਪਿੰਡ ਉੱਭਾ ਵਿਖੇ ਨੁੱਕੜ ਮੀਟਿੰਗ ਕੀਤੀ ਗਈ। ਸਭਾ ਦੇ ਸੂਬਾ ਇੰਚਾਰਜ ਹੈਪੀ ਮਾਨ ਨੇ ਦੋਸ਼ ਲਗਾਇਆ ਦੇਸ਼ ਦੀਆਂ ਸਰਕਾਰਾਂ ਨੌਜਵਾਨ ਵਰਗ ਨੂੰ ਬੇਰੁਜ਼ਗਾਰੀ ਦੀ ਮਾਰ ਹੇਠ ਧੱਕ ਰਹੀਆਂ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਨੌਜਵਾਨ, ਨਸ਼ਿਆਂ ਅਤੇ ਗੈਂਗਵਾਰ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ, ਸਰਕਾਰਾਂ ਦੀਆਂ ਨਾਕਾਮ ਨੀਤੀਆਂ ਦੀ ਗੰਭੀਰ ਤਸਵੀਰ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਵਲੋਂ ਲੋਕਾਂ ਦੇ ਹੱਕ ਵਿਚ ਕੰਮ ਕਰਨ ਦੇ ਕੀਤੇ ਦਾਅਵੇ ਹਕੀਕਤ ’ਚ ਖੋਖਲੇ ਸਾਬਤ ਹੋਏ ਹਨ। ਉਨ੍ਹਾਂ ਦੱਸਿਆ ਕਿ ਰੁਜ਼ਗਾਰ ਗਰੰਟੀ ਐਕਟ ਬਣਾਉਣ ਦੀ ਮੰਗ ਨੂੰ ਲੈ ਕੇ ਪਿੰਡਾਂ ’ਚ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਇਸ ਮੁਹਿੰਮ ਦਾ ਹਿੱਸਾ ਬਣ ਕੇ ਹਰ ਤਰ੍ਹਾਂ ਦਾ ਸਹਿਯੋਗ ਕਰਨ। ਇਸ ਮੌਕੇ ਕਿਸਾਨ ਆਗੂ ਸੋਮਾ ਰਾਮ, ਯੂਥ ਆਗੂ ਚਮਕੌਰ ਸਿੰਘ, ਮਨਜਿੰਦਰ ਸਿੰਘ, ਸੁਖਪ੍ਰੀਤ ਸਿੰਘ, ਜਗਵੰਤ ਸਿੰਘ, ਜਸਕਰਨ ਸਿੰਘ, ਗੁਰਵੀਰ ਸਿੰਘ ਜਸਮਨ ਸਿੰਘ, ਖੁਸ਼ੀ ਰਾਮ, ਨਾਨਕ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਕੌਰ, ਰਮਨਦੀਪ ਕੌਰ, ਸਹਿਜਪ੍ਰੀਤ ਕੌਰ ਮਾਈ ਭਾਗੋ ਕਾਲਜ ਰੱਲਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਫ਼ੀਮ, ਚਿੱਟਾ ਤੇ ਭੁੱਕੀ ਚੂਰਾ ਪੋਸਤ ਬਰਾਮਦ
Ad Position 24