18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਬ੍ਰਿਕਸਰੋਪਨ ਅਭਿਆਨ ਤਹਿਤ ਸੈਂਟਰਲ ਪਾਰਕ ’ਚ ਬੂਟੇ ਲਗਾਏ

ਮਾਨਸਾ, 17 ਅਗਸਤ (ਸ. ਰਿ.)

Ad Position 21
No active advertisement
ਸੈਂਟਰਲ ਪਾਰਕ ਮਾਨਸਾ ’ਚ ਬੂਟੇ ਲਗਾਉਣ ਮੌਕੇ ਬੈਂਕ ਅਧਿਕਾਰੀ ਤੇ ਪਾਰਕ ਕਮੇਟੀ ਮੈਂਬਰ। ਤਸਵੀਰ : ਸੇਮੀ ਮਾਨਸਾ 18-08-2026
ਮਾਨਸਾ, 17 ਅਗਸਤ (ਸ.ਰਿ.)- ਐੱਸ.ਬੀ.ਆਈ. ਬੈਂਕ ਵਲੋਂ ਬ੍ਰਿਕਸਰੋਪਨ ਅਭਿਆਨ ਤਹਿਤ ਸਥਾਨਕ ਸੈਂਟਰਲ ਪਾਰਕ ਵਿਖੇ 300 ਦੇ ਕਰੀਬ ਬੂਟੇ ਲਗਾਏ ਗਏ। ਬਠਿੰਡਾ ਜ਼ੋਨ ਦੇ ਖੇਤਰੀ ਮੈਨੇਜਰ ਆਨੰਦ ਕੁਮਾਰ ਗੁਪਤਾ ਅਤੇ ਮੈਨੇਜਰ ਮਨੀਸ਼ ਕੁਮਾਰ ਨੇ ਕਿਹਾ ਕਿ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਸਮੇਂ ਦੀ ਮੁੱਖ ਲੋੜ ਹੈ। ਦਲੀਪ ਕੁਮਾਰ ਚੀਫ਼ ਮੈਨੇਜਰ, ਸੈਂਟਰਲ ਪਾਰਕ ਦੇ ਪ੍ਰਧਾਨ ਮੇਜਰ ਸਿੰਘ ਗਿੱਲ ਅਤੇ ਨਤਿਨ ਗਰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਕ-ਇਕ ਬੂਟਾ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕਰਨ। ਇਸ ਮੌਕੇ ਸ਼ਮਸ਼ੇਰ ਸਿੰਘ ਸਰਾਂ, ਗੁਰਸੇਵਕ ਸਿੰਘ, ਗੁਰਲਾਭ ਸਿੰਘ, ਰਾਜਿੰਦਰ ਸਿੰਘ, ਹਰਮੇਲ ਸਿੰਘ ਠੇਕੇਦਾਰ, ਰਾਹੁਲ ਕੁਮਾਰ ਗੁਪਤਾ, ਜਸਪਾਲ ਸਿੰਘ ਸਿੱਧੂ, ਮੇਜਰ ਸਿੰਘ ਗੇਹਲੇ, ਨਿਰਭੈ ਸਿੰਘ ਜਵਾਹਰਕੇ, ਰਾਕੇਸ਼ ਮਾਖਾ, ਭੀਮ ਸਿੰਘ ਫ਼ੌਜੀ, ਸ਼ਮਸ਼ੇਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ‘ਤੀਆਂ ਤੀਜ ਦੀਆਂ’ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਵਾਤਾਵਰਨ ਬਚਾਉਣ ਲਈ ਵਧੇਰੇ ਬੂਟੇ ਲਗਾਉਣਾ ਸਮੇਂ ਦੀ ਲੋੜ-ਜ਼ਿਲ੍ਹਾ ਤੇ ਸੈਸ਼ਨਜ਼ ਜੱਜ
Ad Position 24