ਸੀਮਿੰਟ ਵਰਕਰਾਂ ਵਲੋਂ ਥਰਮਲ ਕਾਮਿਆਂ ਦੀ ਡਟਵੀਂ ਹਮਾਇਤ ਦਾ ਐਲਾਨ- ਸੀਟੂ ਆਗੂ ਬਲਕਾਰ ਸਿੰਘ
ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਅੱਜ ਅਲਟ੍ਰਾਟੈਕ ਸੀਮਿੰਟ ਵਰਕਰਾਂ ਵਲੋਂ ਯੂਨੀਅਨ ਦੇ ਆਗੂ ਸਾਥੀ ਜਰਨੈਲ ਸਿੰਘ ਦੀ ਅਗਵਾਈ ’ਚ ਥਰਮਲ ਪਲਾਂਟ ਦੇ ਠੇਕਾ ਕਾਮਿਆਂ ਦੇ ਹੱਕ ਵਿਚ ਹਮਾਇਤ ਦੇਣ ਲਈ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਹਰ ਵਰਗ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਸੜਕਾਂ ’ਤੇ ਉਤਰ ਆਇਆ ਹੈ।
ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਅੱਜ ਅਲਟ੍ਰਾਟੈਕ ਸੀਮਿੰਟ ਵਰਕਰਾਂ ਵਲੋਂ ਯੂਨੀਅਨ ਦੇ ਆਗੂ ਸਾਥੀ ਜਰਨੈਲ ਸਿੰਘ ਦੀ ਅਗਵਾਈ ’ਚ ਥਰਮਲ ਪਲਾਂਟ ਦੇ ਠੇਕਾ ਕਾਮਿਆਂ ਦੇ ਹੱਕ ਵਿਚ ਹਮਾਇਤ ਦੇਣ ਲਈ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਹਰ ਵਰਗ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਹੱਲ ਲਈ ਸੜਕਾਂ ’ਤੇ ਉਤਰ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ 21 ਤੇ 26 ਦਿਨਾਂ ਤੋਂ ਪਰਿਵਾਰਾਂ ਸਮੇਤ ਹੜਤਾਲ ’ਤੇ ਬੈਠੇ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮ ਠੇਕੇਦਾਰੀ ਸਿਸਟਮ ਬੰਦ ਕਰਵਾਉਣ ਅਤੇ ਪੱਕੇ ਹੋਣ ਦੀ ਮੰਗ ਨੂੰ ਲੈਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਵਾਅਦੇ ਕਰਕੇ ਇਨ੍ਹਾਂ ਦਾ ਹੱਲ ਕਰਨ ਤੋਂ ਭੱਜ ਰਹੀ ਹੈ। ਪੰਜਾਬ ਵਿਚ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਦੋਂ ਕਿ ਵਰਕਰਾਂ ਦੀ ਹੜਤਾਲ ਕਾਰਨ ਥਰਮਲ ਪਲਾਂਟ ਦਾ ਬਿਜਲੀ ਉਤਪਾਦਨ ਬੰਦ ਹੈ। ਕੋਲ ਰੈਕ ਦੀ ਅਨਲੋਡਿੰਗ ਪਿਛਲੇ ਦਿਨਾਂ ਰੁਕੀ ਹੋਈ ਹੈ। ਬੈਲਟ ਕੰਨਵੇਅਰਾਂ ਵਿਚ ਅੱਗ ਲੱਗਣ ਨਾਲ ਮਸ਼ੀਨਰੀ ਦਾ ਨੁਕਸਾਨ ਹੋ ਚੁੱਕਾ ਹੈ। ਪਰ ਪੰਜਾਬ ਸਰਕਾਰ ਦਿਖਾਵੇ ਲਈ ਸੈਂਟਰ ਪੂਲ ’ਚੋਂ ਦੁੱਗਣੇ ਰੇਟਾਂ ’ਤੇ ਕਰੋੜਾਂ ਰੁਪਏ ਖ਼ਰਚ ਕਰਕੇ ਬਿਜਲੀ ਖ਼ਰੀਦ ਰਹੀ ਹੈ। ਜਿਸ ਦਾ ਵਿੱਤੀ ਬੋਝ ਆਮ ਲੋਕਾਂ ’ਤੇ ਪੈਣਾ ਤਹਿ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਦੇ ਸ਼ੋਸ਼ਣ ਕਰਨ ਅਤੇ ਉਨ੍ਹਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਸਨਅਤੀ ਅਦਾਰਿਆਂ ਦੀਆਂ ਮੈਨੇਜਮੈਂਟਾਂ ਆਪਸ ਵਿਚ ਇੱਕਮੁੱਠ ਹਨ। ਥਰਮਲ ਪਲਾਂਟ ਦੀ ਮੈਨੇਜਮੈਂਟ ਹੜਤਾਲ ’ਤੇ ਬੈਠੇ ਵਰਕਰਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਥਰਮਲ ਦਾ ਕੰਮ ਚਲਾਉਣ ਲਈ ਦੂਜੇ ਅਦਾਰਿਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇਂ ਉਨ੍ਹਾਂ ਜਥੇਬੰਦੀ ਵਲੋਂ ਵਰਕਰਾਂ ਨੂੰ ਸਖ਼ਤ ਹਦਾਇਤ ਕਰਦੇ ਹੋਏ ਕਿਹਾ ਕਿ ਅਲਟ੍ਰਾਟੈਕ ਮੈਨੇਜਮੈਂਟ ਦੇ ਕਹਿਣ ’ਤੇ ਕੋਈ ਵੀ ਵਰਕਰ ਥਰਮਲ ’ਚ ਕੰਮ ਕਰਨ ਨਹੀਂ ਜਾਵੇਗਾ। ਥਰਮਲ ਪਲਾਂਟ ਠੇਕਾ ਮੁਲਾਜ਼ਮ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਸੂ ਰਾਮ, ਅਨੰਤ ਕੁਮਾਰ, ਜਕਿਰ ਹੂਸੈਨ, ਮਨੋਜ ਕੁਮਾਰ, ਭਗਵੰਤ ਸਿੰਘ, ਮਨਦੀਪ ਸਿੰਘ, ਸੱਤਪਾਲ ਸਿੰਘ ਹਾਜ਼ਰ ਸਨ।