21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਖੇਡ ਮੁਕਾਬਲਿਆਂ ’ਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ

ਮਾਨਸਾ, 20 ਅਗਸਤ (ਰਾਵਿੰਦਰ ਸਿੰਘ ਰਵੀ)- ਭੀਖੀ ਵਿਖੇ ਕਰਵਾਏ ਸੂਬਾ ਪੱਧਰੀ ਜੂਡੋ, ਕੁਰਾਸ਼ ਅਤੇ ਕੁਸ਼ਤੀ ਮੁਕਾਬਲਿਆਂ ’ਚ ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ ਹਨ।

Ad Position 21
No active advertisement
ਤਗਮੇ ਜੇਤੂ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ ਦੇ ਖਿਡਾਰੀ ਪ੍ਰਿੰਸੀਪਲ ਤੇ ਅਧਿਆਪਕਾਂ ਨਾਲ। ਤਸਵੀਰ : ਸੇਮੀ ਮਾਨਸਾ 21-08-2026
ਮਾਨਸਾ, 20 ਅਗਸਤ (ਰਾਵਿੰਦਰ ਸਿੰਘ ਰਵੀ)- ਭੀਖੀ ਵਿਖੇ ਕਰਵਾਏ ਸੂਬਾ ਪੱਧਰੀ ਜੂਡੋ, ਕੁਰਾਸ਼ ਅਤੇ ਕੁਸ਼ਤੀ ਮੁਕਾਬਲਿਆਂ ’ਚ ਸਥਾਨਕ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤੇ ਚਾਂਦੀ ਦੇ ਤਗਮੇ ਜਿੱਤੇ ਹਨ। ਜੂਡੋ ਅੰਡਰ-14 ਲੜਕੀਆਂ ਦੇ 27 ਕਿੱਲੋ ਭਾਰ ਵਰਗ ’ਚ ਤਸ਼ਮੀਤ ਕੌਰ, 44 ਕਿੱਲੋ ’ਚ ਮਨਰੀਤ ਕੌਰ ਨੇ ਪਹਿਲਾ ਅਤੇ 23 ਕਿੱਲੋ ’ਚ ਹਰਲੀਨ ਪਾਲ ਨੇ ਦੂਸਰਾ ਸਥਾਨ ਹਾਸਲ ਕੀਤਾ। ਅੰਡਰ-17 ਦੇ 70 ਕਿੱਲੋ ਭਾਰ ’ਚ ਖੁਸ਼ਮੀਤ ਕੌਰ ਪਹਿਲੇ ਅਤੇ 48 ਕਿੱਲੋ ’ਚ ਅਰਸ਼ਨੂਰ ਕੌਰ ਦੂਜੇ ਸਥਾਨ ’ਤੇ ਰਹੀ। ਅੰਡਰ-19 ਦੇ 48 ਕਿੱਲੋ ਭਾਰ ’ਚ ਜਸਮੀਨ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਕੁਰਾਸ਼ ਅੰਡਰ-14 ਦੇ 24 ਕਿੱਲੋ ਭਾਰ ਵਰਗ ’ਚ ਅਰਸ਼ਪ੍ਰੀਤ ਕੌਰ, 28 ਕਿੱਲੋ ’ਚ ਮਨਵੀਰ ਕੌਰ, 32 ਕਿੱਲੋ ’ਚ ਪਰਨੀਤ ਕੌਰ, 36 ਕਿੱਲੋ ’ਚ ਅਭੀਜੋਤ ਕੌਰ, 44 ਕਿੱਲੋ ’ਚ ਚਾਰਵੀ, 48 ਕਿੱਲੋ ’ਚ ਮਾਨਵੀ ਸ਼ਰਮਾ ਨੇ ਪਹਿਲਾ ਸਥਾਨ ਮੱਲਿਆ। ਅੰਡਰ-17 ਦੇ 36 ਕਿੱਲੋ ਭਾਰ ’ਚ ਖੁਸ਼ਦੀਪ ਕੌਰ, 44 ਕਿੱਲੋ ’ਚ ਪਰਦੀਪ ਕੌਰ, 48 ਕਿੱਲੋ ’ਚ ਨੈਨਸੀ, 52 ਕਿੱਲੋ ’ਚ ਹਰਨੀਲ ਕੌਰ, 57 ਕਿੱਲੋ ’ਚ ਪ੍ਰਭਲੀਨ ਕੌਰ ਅਤੇ 63 ਕਿੱਲੋ ’ਚ ਐਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-19 ਦੇ 40 ਕਿੱਲੋ ਭਾਰ ’ਚ ਰਮਨੀਤ ਕੌਰ, 44 ਕਿੱਲੋ ’ਚ ਗੁਰਲੀਨ ਕੌਰ, 48 ਕਿੱਲੋ ’ਚ ਜਸਮੀਨ ਕੌਰ, 63 ਕਿੱਲੋ ’ਚ ਅਰਸ਼ਦੀਪ ਸ਼ਰਮਾ, 70 ਕਿੱਲੋ ’ਚ ਸੁਖਮਨ ਕੌਰ ਨੇ ਪਹਿਲਾ ਜਦਕਿ 52 ਕਿੱਲੋ ਭਾਰ ’ਚ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਲਿਆ। ਇਸੇ ਤਰ੍ਹਾਂ ਅੰਡਰ-14 ਲੜਕਿਆਂ ਦੇ 25 ਕਿੱਲੋ ਭਾਰ ਵਰਗ ’ਚ ਏਕਮਨੂਰ ਸਿੰਘ, 30 ਕਿੱਲੋ ’ਚ ਤਨਵੀਰ ਸਿੰਘ 40 ਕਿੱਲੋ ’ਚ ਪਰਦੀਪ ਸਿੰਘ ਨੇ ਪਹਿਲਾ, 50 ਕਿੱਲੋ ’ਚ ਰਣਜੋਤ ਸਿੰਘ ਤੇ 55 ਕਿੱਲੋ ’ਚ ਪਾਰਥ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਦੇ 73 ਕਿੱਲੋ ਭਾਰ ’ਚ ਹਰਮਨ ਸਿੰਘ ਤੇ ਸੁਖਮਨਪ੍ਰੀਤ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਪਹਿਲਾ ਅਤੇ 45 ਕਿੱਲੋ ’ਚ ਦਕਸ਼ ਨੇ ਦੂਜਾ, ਅੰਡਰ-19 ਦੇ 55 ਕਿੱਲੋ ਭਾਰ ’ਚ ਨਵਜੋਤ ਸਿੰਘ, 66 ਕਿੱਲੋ ’ਚ ਦਿਲਜੋਤ ਸਿੰਘ, 60 ਕਿੱਲੋ ’ਚ ਹਰਮਨ ਸਿੰਘ ਪਹਿਲੇ ਅਤੇ 50 ਕਿੱਲੋ ’ਚ ਲਵਪ੍ਰੀਤ ਸਿੰਘ ਦੂਜੇ ਸਥਾਨ ’ਤੇ ਰਿਹਾ। ਕੁਸ਼ਤੀ ਅੰਡਰ-17 ਸਾਲ ਵਰਗ ਦੇ 71 ਕਿੱਲੋ ਭਾਰ ’ਚ ਹਰਪ੍ਰੀਤ ਸਿੰਘ ਨੇ ਪਹਿਲਾ, ਅੰਡਰ-19 ਦੇ 57 ਕਿੱਲੋ ਭਾਰ ’ਚ ਵੀਰਦਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਅਤੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਜੂਡੋ ਤੇ ਕੁਰਾਸ਼ ਦੇ ਖਿਡਾਰੀ ਨੈਸ਼ਨਲ ਟੂਰਨਾਮੈਂਟ ’ਚ ਭਾਗ ਲੈਣ ਲਈ ਰਾਂਚੀ (ਝਾਰਖੰਡ) ਜਦਕਿ ਕੁਸ਼ਤੀ ਵਾਲੇ ਖਿਡਾਰੀ ਮੱਧ ਪ੍ਰਦੇਸ਼ ਵਿਖੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਤੀਰ-ਅੰਦਾਜ਼ੀ ਤੇ ਬਾਸਕਟਬਾਲ ਮੁਕਾਬਲਿਆਂ ’ਚ ਵਿੱਦਿਆ ਮੰਦਰ ਦੀਆਂ ਖਿਡਾਰਨਾਂ ਜੇਤੂ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਅੱਜ ਦੇ ਬੰਦ ਦੇ ਸਮਰਥਨ ਦਾ ਐਲਾਨ
Ad Position 24