21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਰਵਿੰਦ ਨਗਰ ’ਚ ਬੂਟੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ

ਮਾਨਸਾ, 20 ਅਗਸਤ (ਸ. ਰਿ.)

Ad Position 21
No active advertisement
ਅਰਵਿੰਦ ਨਗਰ ਮਾਨਸਾ ਵਿਖੇ ਬੂਟੇ ਲਗਾਉਣ ਮੌਕੇ ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਤੇ ਸੰਸਥਾ ਦੇ ਮੈਂਬਰ। ਤਸਵੀਰ : ਸੇਮੀ ਮਾਨਸਾ 21-08-2026
ਮਾਨਸਾ, 20 ਅਗਸਤ (ਸ.ਰਿ.)- ਬਾਬਾ ਗੁਰਦਿਆਲ ਦਾਸ ਵੈੱਲਫੇਅਰ ਸੁਸਾਇਟੀ ਝੁਨੀਰ ਵਲੋਂ ਸਥਾਨਕ ਅਰਵਿੰਦ ਨਗਰ ਵਿਖੇ ਵਾਤਾਵਰਣ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫਲਦਾਰ ਤੇ ਫੁੱਲਦਾਰ ਬੂਟੇ ਲਗਾਏ ਗਏ। ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ ਨੇ ਬੂਟੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਸੰਸਥਾ ਦੇ ਪ੍ਰਧਾਨ ਸੰਤ ਲਾਲ ਨਾਗਪਾਲ ਨੇ ਕਿਹਾ ਕਿ ਸੁਸਾਇਟੀ ਵਲੋਂ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਲਈ ਵੀ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਮਿੱਠੂ ਰਾਮ ਅਰੋੜਾ, ਮਨੋਜ ਮਿੱਡਾ, ਬਬਲੂ ਨਾਗਪਾਲ, ਵਿਪਨ ਅਰੋੜਾ, ਭੂਸ਼ਨ ਅਰੋੜਾ, ਸੰਦੀਪ ਤਨੇਜਾ, ਸੁਨੀਲ ਅਰੋੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਦੇ 650ਵੇਂ ਜੈਅੰਤੀ ਉਤਸਵ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਈ ਬਹਿਲੋ ਗਰਲਜ਼ ਕਾਲਜ ਵਿਖੇ ਏ. ਆਈ. ਵਿਸ਼ੇ ’ਤੇ ਸੈਮੀਨਾਰ ਕਰਵਾਇਆ
Ad Position 24