25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਨਗਰ ਕੌਂਸਲ ਮਾਨਸਾ ਦੀ ਆਰਥਿਕ ਹਾਲਤ ਮਾੜੀ ਹੋਣ ਕਰ ਕੇ ਕਰਮਚਾਰੀ ਪ੍ਰੇਸ਼ਾਨ

ਮਾਨਸਾ, 25 ਅਗਸਤ (ਸ. ਰਿ.)

Ad Position 21
No active advertisement
ਅਜੀਤ ਡੈਸਕ 26-08-2026
ਮਾਨਸਾ, 25 ਅਗਸਤ (ਸ.ਰਿ.)- ਨਗਰ ਕੌਂਸਲ ਮਾਨਸਾ ਜ਼ਿਲ੍ਹੇ ਦੀ ਏ-ਕਲਾਸ ਨਗਰ ਕੌਂਸਲ ਹੈ, ਜਿਸ ਦੀ ਦਹਾਕਾ ਪਹਿਲਾਂ ਆਰਥਿਕ ਹਾਲਤ ਬਹੁਤ ਵਧੀਆ ਸੀ ਅਤੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇ ਨਾਲ ਉਨ੍ਹਾਂ ਦੇ ਫ਼ੰਡ ਆਦਿ ਵੀ ਸਮੇਂ ਸਿਰ ਜਮਾਂ ਹੁੰਦੇ ਸਨ। ਪ੍ਰੰਤੂ ਇਸ ਵੇਲੇ ਸਥਿਤੀ ਬਦਤਰ ਹੋ ਗਈ ਹੈ। ਇਹ ਦੋਸ਼ ਪੰਜਾਬ ਮਿਊਂਸੀਪਲ ਵਰਕਰਜ਼ ਯੂਨੀਅਨ ਦੇ ਸੂਬਾ ਸਰਪ੍ਰਸਤ ਜਨਕ ਰਾਜ ਮਾਨਸਾ ਨੇ ਲਗਾਉਂਦਿਆਂ ਦੱਸਿਆ ਕਿ ਜਿੱਥੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੇਰੀ ਨਾਲ ਮਿਲ ਰਹੀਆਂ ਹਨ ਅਤੇ ਉਨ੍ਹਾਂ ਦੇ ਪੀ.ਐਨ. ਜਮਾਂ ਹੋਣੇ ਬਾਕੀ ਹਨ ਉੱਥੇ ਸੇਵਾ ਮੁਕਤ ਕਰਮਚਾਰੀਆਂ ਨੂੰ ਐਲ.ਟੀ.ਸੀ. ਜਾਂ ਹੋਰ ਬਕਾਏ ਮਿਲਣੇ ਔਖੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਬਕਾਏ ਸੰਬੰਧੀ ਕਾਰਜ ਸਾਧਕ ਅਫ਼ਸਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਇਹ ਬਹਾਨਾ ਲਗਾ ਦਿੰਦੇ ਹਨ ਕਿ ਸਮਾਂ ਨਹੀਂ ਹੈ ਜਾਂ ਫਿਰ ਮੰਗਾਂ ਸੰਬੰਧੀ ਟਾਲ-ਮਟੋਲ ਕਰ ਜਾਂਦੇ ਹਨ, ਜਿਸ ਕਰ ਕੇ ਕਰਮਚਾਰੀਆਂ ’ਚ ਰੋਸ ਫੈਲਿਆ ਹੋਇਆ ਹੈ। ਆਗੂ ਨੇ ਕਿਹਾ ਕਿ ਜਲਦੀ ਹੀ ਸੂਬਾਈ ਜਥੇਬੰਦੀ ਵਲੋਂ ਸਥਾਨਕ ਸਰਕਾਰ ਮੰਤਰੀ ਨੂੰ ਮਿਲਿਆ ਜਾਵੇਗਾ ਅਤੇ ਸੰਘਰਸ਼ ਸੰਬੰਧੀ ਫੈਸਲਾ ਯੂਨੀਅਨ ਦੀ ਹੋਣ ਵਾਲੀ ਮੀਟਿੰਗ ’ਚ ਵਿਚਾਰਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਘਰਾਂਗਣਾ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸਖ਼ਤ ਨਿੰਦਾ ਅਗਲੀ ਖ਼ਬਰ ਸੀਵਰੇਜ ਬੋਰਡ ਦੇ ਆਊਟਸੋਰਸ ਮੁਲਾਜ਼ਮਾਂ ਨੇ ਡੀ.ਸੀ. ਨੂੰ ਦਿੱਤਾ ਧਰਨੇ ਦਾ ਨੋਟਿਸ
Ad Position 24