25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਓ.ਬੀ.ਸੀ. ਫ਼ਰੰਟ ਵਲੋਂ ਜਾਤੀ ਆਧਾਰਿਤ ਗਿਣਤੀ ਕਰਨ ਦੀ ਮੰਗ

ਮਾਨਸਾ, 25 ਅਗਸਤ (ਵਿ. ਪ੍ਰਤੀ)- ਓ.

Ad Position 21
No active advertisement
ਅਜੀਤ ਡੈਸਕ 26-08-2026
ਮਾਨਸਾ, 25 ਅਗਸਤ (ਵਿ.ਪ੍ਰਤੀ)- ਓ.ਬੀ.ਸੀ. ਫ਼ਰੰਟ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਸੌਂਪ ਕੇ ਜਾਤੀ ਆਧਾਰਿਤ ਗਿਣਤੀ ਕਰਨ ਅਤੇ ਜਨਗਣਨਾ ਫਾਰਮ ’ਚ ਓ.ਬੀ.ਸੀ. ਦਾ ਕਾਲਮ ਪਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਡਾ. ਕੇਵਲ ਸਿੰਘ ਅਤੇ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਜਸਵੰਤ ਸਿੰਘ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਡਲ ਕਮਿਸ਼ਨ ਅਨੁਸਾਰ ਓ.ਬੀ.ਸੀ. ਵਰਗ ਨੂੰ 27 ਪ੍ਰਤੀਸ਼ਤ ਕੋਟਾ ਦਿੱਤਾ ਗਿਆ ਹੈ ਪਰ ਰਾਖਵਾਂਕਰਨ ਸਿਰਫ਼ 11 ਪ੍ਰਤੀਸ਼ਤ ਦਿੱਤਾ ਗਿਆ ਅਤੇ ਨਾ ਹੀ ਆਬਾਦੀ ਅਨੁਸਾਰ ਵਿਧਾਨ ਸਭਾ ਤੇ ਲੋਕ ਸਭਾ ’ਚ ਹਿੱਸੇਦਾਰੀ ਦਿੱਤੀ ਗਈ। ਇਸ ਮੌਕੇ ਸ਼ਿੰਗਾਰਾ ਸਿੰਘ, ਅੰਗਰੇਜ਼ ਸਿੰਘ, ਪ੍ਰੇਮ ਸਿੰਘ, ਲਾਲ ਚੰਦ ਯਾਦਵ, ਮਹਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ੋਨ ਖੇਡਾਂ ’ਚੋਂ 205 ਤਗਮੇ ਜਿੱਤੇ ਅਗਲੀ ਖ਼ਬਰ ਜਥੇਦਾਰ ਘਰਾਂਗਣਾ ਵਲੋਂ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸਖ਼ਤ ਨਿੰਦਾ
Ad Position 24