ਚਕੇਰੀਆਂ ਤੇ ਵਾਟਰ ਵਰਕਸ ਰੋਡ ਵਾਲੇ ਰੇਲਵੇ ਫਾਟਕ ਨੂੰ ਚਾਲੂ ਕਰਨ ਦੀ ਮੰਗ
ਮਾਨਸਾ, 25 ਅਗਸਤ (ਰਾਵਿੰਦਰ ਸਿੰਘ ਰਵੀ)- ਵਾਇਸ ਆਫ਼ ਮਾਨਸਾ ਨੇ ਚਕੇਰੀਆਂ ਤੇ ਵਾਟਰ ਵਰਕਸ ਰੋਡ ਵਾਲੇ ਬੰਦ ਪਏ ਰੇਲਵੇ ਫਾਟਕ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੇ ਪ੍ਰਧਾਨ ਡਾ.
ਚ
ਚਕੇਰੀਆਂ ਤੇ ਵਾਟਰ ਵਰਕਸ ਰੋਡ ਵਾਲੇ ਰੇਲਵੇ ਫਾਟਕ ਨੂੰ ਚਾਲੂ ਕਰਨ ਦੀ ਮੰਗ ਕਰਦੇ ਹੋਏ ਵਾਈਸ ਆਫ਼ ਮਾਨਸਾ ਦੇ ਮੈਂਬਰ। ਅਜੀਤ ਤਸਵੀਰ
26-08-2026
ਮਾਨਸਾ, 25 ਅਗਸਤ (ਰਾਵਿੰਦਰ ਸਿੰਘ ਰਵੀ)- ਵਾਇਸ ਆਫ਼ ਮਾਨਸਾ ਨੇ ਚਕੇਰੀਆਂ ਤੇ ਵਾਟਰ ਵਰਕਸ ਰੋਡ ਵਾਲੇ ਬੰਦ ਪਏ ਰੇਲਵੇ ਫਾਟਕ ਨੂੰ ਚਾਲੂ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਾਲ ਪਹਿਲਾਂ ਰੇਲਵੇ ਵਿਭਾਗ ਵਲੋਂ ਇੱਥੇ ਅੰਡਰ ਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਨਹਿਰ ਟੁੱਟਣ ਕਾਰਨ ਇਹ ਕਾਰਜ ਅਧਵਾਟੇ ਰੁਕ ਗਿਆ। ਉਨ੍ਹਾਂ ਦੱਸਿਆ ਕਿ ਫਾਟਕ ਦੇ ਦੋਵੇਂ ਪਾਸੇ ਡੂੰਘੇ ਟੋਏ ਪੈਣ ਦੇ ਨਾਲ ਹੀ ਵੱਡੇ-ਵੱਡੇ ਗਾਡਰ ਗੱਡੇ ਹੋਏ ਹਨ। ਸੜਕ ਬੰਦ ਹੋਣ ਕਾਰਨ ਚਕੇਰੀਆ ਤੋਂ ਇਲਾਵਾ ਬੁਢਲਾਡਾ, ਭੀਖੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਮਾਨਸਾ ਸ਼ਹਿਰ ਅਤੇ ਖ਼ਾਸ ਕਰ ਕੇ ਸਕੂਲਾਂ ਬੈਂਕਾਂ ਤੇ ਹਸਪਤਾਲਾਂ ’ਚ ਪਹੁੰਚਣ ਲਈ ਟਰੈਫ਼ਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਰੇਲਵੇ ਵਿਭਾਗ ਅਤੇ ਠੇਕੇਦਾਰ ਦੀ ਯੋਜਨਾਬੰਦੀ ’ਚ ਕਮੀ ਕਾਰਨ ਅੰਡਰ ਬ੍ਰਿਜ ਦਾ ਕੰਮ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ, ਜਿਸ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਨਗਰ ਕੌਂਸਲ ਮਾਨਸਾ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਨਹਿਰੀ ਅਤੇ ਰੇਲਵੇ ਵਿਭਾਗ ਨੂੰ ਆਪਸੀ ਤਾਲਮੇਲ ਕਰ ਕੇ ਅੰਡਰ ਬ੍ਰਿਜ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੰਮ ਮੁਕੰਮਲ ਨਹੀਂ ਹੁੰਦਾ ਉਦੋਂ ਤੱਕ ਸੜਕੀ ਆਵਾਜਾਈ ਬਹਾਲ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਸੰਸਥਾ ਦਾ ਵਫ਼ਦ ਵਿਭਾਗ ਦੇ ਅਧਿਕਾਰੀ ਨੂੰ ਵੀ ਮਿਲਿਆ ਅਤੇ ਉਨ੍ਹਾਂ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ 3 ਹਫ਼ਤਿਆਂ ’ਚ ਮਸਲਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਰੁਲਦੂ ਰਾਮ ਨੰਦਗੜ੍ਹ, ਦਰਸ਼ਨਪਾਲ ਗਰਗ, ਲਖਵਿੰਦਰ ਸਿੰਘ ਮੂਸਾ, ਵਿਸ਼ਵਦੀਪ ਸਿੰਘ ਬਰਾੜ, ਸੰਭੂ ਨਾਥ, ਕਰਮ ਚੰਦ, ਜੀਵਨ ਬਾਂਸਲ, ਹਰਜੀਵਨ ਸਿੰਘ ਸਰਾਂ, ਬਿੱਕਰ ਸਿੰਘ ਮੰਘਾਣੀਆਂ ਆਦਿ ਹਾਜ਼ਰ ਸਨ।