25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਭਾਕਿਯੂ (ਡਕੌਂਦਾ) ਦੀ ਚੰਡੀਗੜ੍ਹ ਪੱਕੇ ਮੋਰਚੇ ਸੰਬੰਧੀ ਤਿਆਰੀ ਮੀਟਿੰਗ

ਮਾਨਸਾ, 25 ਅਗਸਤ (ਸ. ਰਿ.)

Ad Position 21
No active advertisement
ਅਜੀਤ ਡੈਸਕ 26-08-2026
ਮਾਨਸਾ, 25 ਅਗਸਤ (ਸ.ਰਿ.)- ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਮਾਨਸਾ ਤੇ ਭੀਖੀ ਬਲਾਕ ਵਲੋਂ ਸੰਯੁਕਤ ਕਿਸਾਨ ਮੋਰਚੇ ’ਤੇ ਸੱਦੇ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਸਬੰਧੀ ਤਿਆਰੀ ਮੀਟਿੰਗ ਕੀਤੀ ਗਈ। ਸੂਬਾ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਦੋਸ਼ ਲਗਾਇਆ ਕਿ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਮੋਰਚੇ ਦੌਰਾਨ ਭਾਰਤ-ਅਮਰੀਕਾ ਦਰਮਿਆਨ ਹੋਣ ਜਾ ਰਿਹਾ ਮੁਕਤ ਵਪਾਰ ਸਮਝੌਤਾ ਤੇ ਲੈਂਡ ਪੂਲਿੰਗ ਨੀਤੀ ਰੱਦ ਕਰਨ, ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਵਾਉਣ ਦੇ ਨਾਲ ਹੋਰ ਭਖਦੇ ਮੁੱਦੇ ਉਠਾਏ ਜਾਣਗੇ। ਇਸ ਮੌਕੇ ਬਲਜੀਤ ਸਿੰਘ ਭੈਣੀਬਾਘਾ, ਕਾਲਾ ਸਿੰਘ ਅਕਲੀਆ, ਗੁਰਚੇਤ ਸਿੰਘ ਚਕੇਰੀਆਂ, ਸਿਕੰਦਰ ਸਿੰਘ, ਲਾਭ ਸਿੰਘ ਖਿਆਲਾ, ਜਸਪਾਲ ਸਿੰਘ ਉੱਭਾ, ਗੁਰਪ੍ਰੀਤ ਸਿੰਘ ਅਨੂਪਗੜ੍ਹ, ਬਲਵਿੰਦਰ ਸਿੰਘ ਰਾਠੀ, ਲੀਲਾ ਸਿੰਘ ਮੂਸਾ, ਸ਼ਿੰਦਰ ਸਿੰਘ ਖੜਕ ਸਿੰਘ ਵਾਲਾ, ਗੋਰਾ ਸਿੰਘ ਨੰਗਲ ਕਲਾਂ, ਮੇਜਰ ਸਿੰਘ ਠੂਠਿਆਂ ਵਾਲੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਧਰਮਪੁਰਾ ਵਿਖੇ 2 ਰੋਜ਼ਾ ਤੀਆਂ ਦਾ ਮੇਲਾ ਕਰਵਾਇਆ ਬਲਵੀਰ ਚੋਟੀਆਂ ਤੇ ਜਸਮੀਨ ਚੋਟੀਆਂ ਨੇ ਬੰਨ੍ਹਿਆ ਰੰਗ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਸਵਾਈਨ ਫਲੂ ਤੋਂ ਬਚਾਅ ਬਾਰੇ ਐਡਵਾਈਜ਼ਰੀ ਜਾਰੀ
Ad Position 24