27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਇਕ ਪਿੰਡ ’ਚ ਮੀਟਿੰਗ ਨੂੰ ਸੰਬੋਧਨ ਕਰਦੇ ਭਾਕਿਯੂ ਜ਼ਿਲ੍ਹਾ ਆਗੂ ਜਗਦੇਵ ਜੋਗੇਵਾਲਾ। 30 ਤੋਂ ਲੱਗਣ ਵਾਲੇ ਜ਼ਿਲ੍ਹਾ ਪੱਧਰੀ ਮੋਰਚਿਆਂ ਸੰਬੰਧੀ ਭਾਕਿਯੂ (ਉਗਰਾਹਾਂ) ਨੇ ਪਿੰਡਾਂ ’ਚ ਕੀਤੀਆਂ ਮੀਟਿੰਗਾਂ

ਤਲਵੰਡੀ ਸਾਬੋ, 26 ਅਗਸਤ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੀ ਟੀਮ ਵਲੋਂ 30 ਅਗਸਤ ਤੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਲੱਗਣ ਵਾਲੇ ਮੋਰਚਿਆਂ ਦੀ ਤਿਆਰੀ ਸਬੰਧੀ ਪਿੰਡ ਲੇਲੇਵਾਲਾ, ਸ਼ੇਖਪੁਰਾ ਅਤੇ ਮਲਕਾਣਾ ਸਮੇਤ ਕਈ ਪਿੰਡਾਂ ‘ਚ ਮੀਟਿੰਗਾਂ ਕਰਦਿਆਂ ਹੋਕਾ ਮਾਰਚ ਕੱਢਿਆ ਗਿਆ। ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪਿੰਡਾਂ ਦੀਆਂ ਮੀਟਿੰਗਾਂ ‘ਚ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਅਮਰੀਕਾ ਵਿਚਾਲੇ ਕਰ ਮੁਕਤ ਵਪਾਰ ਸਮਝੌਤਾ ਨਾਲ ਭਾਰਤੀ ਖੇਤੀ ਸੈਕਟਰ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ।

Ad Position 21
No active advertisement
ਅਜੀਤ ਡੈਸਕ 27-08-2026
ਤਲਵੰਡੀ ਸਾਬੋ, 26 ਅਗਸਤ (ਰਣਜੀਤ ਸਿੰਘ ਰਾਜੂ/ਰਵਜੋਤ ਸਿੰਘ ਰਾਹੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਤਲਵੰਡੀ ਸਾਬੋ ਦੀ ਟੀਮ ਵਲੋਂ 30 ਅਗਸਤ ਤੋਂ ਜ਼ਿਲ੍ਹਾ ਹੈਡਕੁਆਰਟਰਾਂ ਤੇ ਲੱਗਣ ਵਾਲੇ ਮੋਰਚਿਆਂ ਦੀ ਤਿਆਰੀ ਸਬੰਧੀ ਪਿੰਡ ਲੇਲੇਵਾਲਾ, ਸ਼ੇਖਪੁਰਾ ਅਤੇ ਮਲਕਾਣਾ ਸਮੇਤ ਕਈ ਪਿੰਡਾਂ ‘ਚ ਮੀਟਿੰਗਾਂ ਕਰਦਿਆਂ ਹੋਕਾ ਮਾਰਚ ਕੱਢਿਆ ਗਿਆ। ਜਥੇਬੰਦੀ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਪਿੰਡਾਂ ਦੀਆਂ ਮੀਟਿੰਗਾਂ ‘ਚ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਅਮਰੀਕਾ ਵਿਚਾਲੇ ਕਰ ਮੁਕਤ ਵਪਾਰ ਸਮਝੌਤਾ ਨਾਲ ਭਾਰਤੀ ਖੇਤੀ ਸੈਕਟਰ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਵੀ ਕਿਸਾਨ ਵਿਰੋਧੀ ਦੱਸਦਿਆਂ ਇਸ ਤੇ ਕਿਸਾਨਾਂ ਨੂੰ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਰਹਿਣਾ ਦਾ ਸੱਦਾ ਦਿੱਤਾ। ਜੋਗੇਵਾਲਾ ਨੇ ਕਿਹਾ ਕਿ ਪਿਛਲੇ ਦਿਨਾਂ ‘ਚ ਜੋ ਮੌੜ ਹਲਕੇ ਦੇ ਕਈ ਪਿੰਡਾਂ ‘ਚ ਡਰੋਨ ਰਾਹੀਂ ਨਾਗਪੁਰ ਦੀ ਕਿਸੇ ਕੰਪਨੀ ਵਲੋਂ ਸਰਵੇ ਕੀਤਾ ਗਿਆ ਹੈ ਉਸ ਦਾ ਕਿਸਾਨਾਂ ਨੇ ਡੱਟ ਕੇ ਵਿਰੋਧ ਕੀਤਾ ਹੈ ਕਿਉਂਕਿ ਸਰਕਾਰਾਂ ਸਰਮਾਏਦਾਰਾਂ ਦਾ ਪੇਟ ਪਾਲਣ ਲਈ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵੱਲ ਲੱਗੀ ਹੋਈ ਹੈ। ਮੀਟਿੰਗ ਦੌਰਾਨ ਬਲਾਕ ਜਨਰਲ ਸਕੱਤਰ ਕਾਲਾ ਚੱਠੇਵਾਲਾ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰਾਂ ਦੀ ਕਰਜ਼ ਮੁਆਫ਼ੀ, ਫ਼ਸਲਾਂ ਤੇ ਅੱੈਮ.ਐੱਸ.ਪੀ, ਫ਼ਸਲਾਂ ਦੇ ਮੁਆਵਜ਼ੇ, ਕਿਸਾਨ ਹਿੱਤਾਂ ਦੀ ਖੇਤੀ ਨੀਤੀ ਤੇ ਹੋਰ ਭਖਦੀਆਂ ਮੰਗਾਂ ਨੂੰ ਮੰਨਵਾਉਣ ਲਈ 30 ਅਗਸਤ ਤੋਂ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਲੱਗਣ ਵਾਲੇ ਮੋਰਚਿਆਂ ਦੀ ਵਿਉਂਤਬੰਦੀ ਉਲੀਕ ਲਈ ਗਈ ਹੈ। ਉਨ੍ਹਾਂ ਨੇ ਪਿੰਡਾਂ ਦੀਆਂ ਇਕਾਈਆਂ ਨੂੰ ਵੱਖ-ਵੱਖ ਟੀਮਾਂ ਬਣਾ ਕੇ ઠ ਸਮੁੱਚੇ ਰਾਸ਼ਨ ਪਾਣੀ ਸਮੇਤ ਵੱਡੇ ਇਕੱਠ ਲੈ ਕੇ ਉਕਤ ਮੋਰਚੇ ਵਿਚ ਲਗਾਤਾਰ ਸ਼ਾਮਿਲ ਰਹਿਣ ਸਬੰਧੀ ਅਪੀਲ ਕੀਤੀ। ਮੀਟਿੰਗਾਂ ‘ਚ ਜਸਵੀਰ ਸਿੰਘ ਤਲਵੰਡੀ ਸਾਬੋ, ਸੰਦੀਪ ਸਿੰਘ ਬਹਿਮਣ ਕੌਰ ਸਿੰਘ ਤੇ ਅਮਨਦੀਪ ਸਿੰਘ ਮਲਕਾਣਾ ਆਦਿ ਕਿਸਾਨ ਆਗੂ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਨਗਰ ਕੋਟਫੱਤਾ ਦੇ ਮੁੱਖ ਬੱਸ ਅੱਡੇ ਤੇ ਹੋਰ ਸਾਂਝੀਆਂ ਥਾਵਾਂ ’ਤੇ ਪਬਲਿਕ ਬਾਥਰੂਮ ਬਣਾਉਣ ਲਈ 21 ਲੱਖ ਦੀ ਗਰਾਂਟ ਜਾਰੀ ਅਗਲੀ ਖ਼ਬਰ ਖ਼ਾਲੀ ਪਲਾਟਾਂ ’ਚ ਉੱਗੇ ਨਦੀਨਾਂ ਤੇ ਕੰਡਿਆਂ ਨੇ ਲੋਕਾਂ ਦਾ ਜਿਊਣਾ ਕੀਤਾ ਦੁੱਭਰ
Ad Position 24