17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮਿਊਂਸੀਪਲ ਰਿਹਾਇਰੀ ਫੈਡਰੇਸ਼ਨ ਯੂਨੀਅਨ ਦਾ ਸਾਲਾਨਾ ਪ੍ਰੋਗਰਾਮ ਹੋਇਆ

ਮਾਨਸਾ, 17 ਨਵੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 18-11-2026
ਮਾਨਸਾ, 17 ਨਵੰਬਰ (ਸ.ਰਿ.)- ਪੰਜਾਬ ਮਿਊਂਸੀਪਲ ਰਿਹਾਇਰੀ ਫੈਡਰੇਸ਼ਨ ਯੂਨੀਅਨ ਵਲੋਂ ਸਾਲਾਨਾ ਜਿਲ੍ਹਾ ਪੱਧਰੀ ਮਿਲਣੀ ਪ੍ਰੋਗਰਾਮ ਸਥਾਨਕ ਪਾਲਮ ਹੋਟਲ ਵਿਖੇ ਕਰਵਾਇਆ ਗਿਆ। ਇਸ ਦੌਰਾਨ ਸਾਬਕਾ ਸੀ.ਈ.ਓ. ਕੁਲਵਿੰਦਰ ਸਿੰਘ ਵਲੋਂ 70 ਸਾਲ ਉਮਰ ਦੇ ਸਾਬਕਾ ਕਰਮਚਾਰੀਆਂ ਨੂੰ ਮੋਮੈਂਟੋ ਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਦੇ ਪ੍ਰਧਾਨ ਭੂਸ਼ਣ ਮੱਤੀ, ਸਿਕੰਦਰ ਸਿੰਘ ਜਵਾਹਰਕੇ ਅਤੇ ਮੇਜਰ ਸਿੰਘ ਜੇ.ਈ. ਨਗਰ ਕੌਂਸਲ ਜੀਰਕਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਨਗਰ ਕੌਂਸਲ ਮਾਨਸਾ ਦੇ ਸਾਬਕਾ ਲੇਖਾਕਾਰ ਅੰਮ੍ਰਿਤਪਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਯੂਨੀਅਨ ਵਲੋਂ 7 ਸੇਵਾ ਮੁਕਤ ਕਰਮਚਾਰੀਆਂ ਨੂੰ 30 ਲੱਖ ਰੁਪਏ ਦਾ ਬਕਾਇਆ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਐਡਵੋਕੇਟ ਨਰਿੰਦਰ ਕੌਰ ਅਤੇ ਗੁਰਪ੍ਰੀਤ ਸਿੰਘ ਵਾਲੀਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਦੇਵ ਸਿੰਘ, ਧੂਫ ਸਿੰਘ, ਨਰਿੰਦਰ ਸਿੰਘ, ਕਵਲ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਗੁਰਵਿੰਦਰ ਸਿੰਘ ਅਫਰੀਦੀ ਦਾ ਪੁਲਿਸ ਨੇ ਹਾਸਿਲ ਕੀਤਾ ਪੰਜ ਦਿਨ ਦਾ ਹੋਰ ਰਿਮਾਂਡ ਅਗਲੀ ਖ਼ਬਰ ਸਰਕਾਰੀ ਸਕੂਲ (ਲੜਕੀਆਂ) ਵਿਖੇ ਸਵੀਪ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ
Ad Position 24