28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਦਸਮੇਸ਼ ਇੰਟਰਨੈਸ਼ਨਲ ਸਕੂਲ ਜ਼ੋਨ ਪੱਧਰੀ ਖੇਡਾਂ ’ਚ 207 ਤਗਮੇ ਜਿੱਤ ਕੇ ਬਣਿਆ ਓਵਰਆਲ ਚੈਂਪੀਅਨ

ਸਰਦੂਲਗੜ੍ਹ , 27 ਅਗਸਤ ( ਜੀ . ਐਮ .

Ad Position 21
No active advertisement
ਅਜੀਤ ਡੈਸਕ 28-08-2026
ਸਰਦੂਲਗੜ੍ਹ , 27 ਅਗਸਤ ( ਜੀ . ਐਮ . ਅਰੋੜਾ )- ਜ਼ੋਨ ਪੱਧਰੀ ਗਰਮ ਰੁੱਤ ਮੁਕਾਬਲਿਆਂ ’ ਚ ਸਥਾਨਕ ਦਸਮੇਸ਼ ਇੰਟਰਨੈਸ਼ਨਲ ਸਕੂਲ ਦੇ 350 ਖਿਡਾਰੀਆਂ ਨੇ ਵੱਖ - ਵੱਖ ਖੇਡਾਂ ’ ਚ ਹਿੱਸਾ ਲੈਂਦਿਆਂ 127 ਸੋਨ , 54 ਚਾਂਦੀ ਅਤੇ 26 ਕਾਂਸੇ ਤਗਮੇ ਜਿੱਤ ਕੇ ਕੁੱਲ 207 ਤਗਮਿਆਂ ਨਾਲ ਓਵਰਆਲ ਟਰਾਫ਼ੀ ਆਪਣੇ ਨਾਂਅ ਕੀਤੀ ਹੈ । ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਦਸਮੇਸ਼ ਇੰਟਰਨੈਸ਼ਨਲ ਸਕੂਲ ਅਤੇ ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀਆਂ ਨੇ ਕੁੱਲ 248 ਸੋਨ , 113 ਚਾਂਦੀ ਅਤੇ 51 ਕਾਂਸੇ ਦੇ ਤਗਮਿਆਂ ਨਾਲ ਕੁੱਲ 412 ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ । ਉਨ੍ਹਾਂ ਦੱਸਿਆ ਕਿ ਦਸਮੇਸ਼ ਇੰਟਰਨੈਸ਼ਨਲ ਸਕੂਲ ਨੇ ਸਕੇਟਿੰਗ ਅੰਡਰ -11, 14, 17 ਪਹਿਲਾ , ਦੂਸਰਾ ਤੇ ਤੀਸਰਾ , ਰਾਈਫ਼ਲ ਸ਼ੂਟਿੰਗ ਅੰਡਰ -14,17,19 ’ ਚ ਪਹਿਲਾ ਤੇ ਦੂਜਾ , ਤੀਰ - ਅੰਦਾਜ਼ੀ ਅੰਡਰ -19 ’ ਚ ਪਹਿਲਾ , ਤੈਰਾਕੀ ਅੰਡਰ -14, 17 ਤੇ 19 ’ ਚ ਪਹਿਲਾ , ਦੂਜਾ ਤੇ ਤੀਜਾ , ਬੈਡਮਿੰਟਨ ਦੇ ਅੰਡਰ -14, 17 ਤੇ 19 ਸਾਲ ਲੜਕੇ ਤੇ ਲੜਕੀਆਂ ਨੇ ਪਹਿਲਾ ਤੇ ਤੀਸਰਾ , ਗਤਕਾ ’ ਚ ਅੰਡਰ -14, 17 ਤੇ 19 ਲੜਕੇ ਤੇ ਲੜਕੀਆਂ ਨੇ ਪਹਿਲਾ , ਯੋਗਾ ਅੰਡਰ -17 ਤੇ 19 ਲੜਕਿਆਂ ਨੇ ਪਹਿਲਾ ਅਤੇ ਅੰਡਰ -14 ’ ਚ ਦੂਜਾ ਸਥਾਨ ਹਾਸਲ ਕਰਦਿਆਂ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ । ਰੱਸਾ - ਕੱਸੀ ਅੰਡਰ -19 ਲੜਕਿਆਂ ਨੇ ਦੂਜਾ , ਫੁੱਟਬਾਲ ਅੰਡਰ -19 ਲੜਕਿਆਂ ਨੇ ਦੂਜਾ , ਕੁਸ਼ਤੀ ਅੰਡਰ -14 ਲੜਕਿਆਂ ਨੇ ਪਹਿਲਾ , ਸ਼ਤਰੰਜ ਅੰਡਰ -14, 17 ਤੇ 19 ਪਹਿਲਾ ਤੇ ਦੂਜਾ , ਪਾਵਰ - ਲਿਫਟਿੰਗ ਅੰਡਰ -17 ’ ਚ ਲੜਕਿਆਂ ਨੇ ਪਹਿਲਾ , ਵਾਲੀਬਾਲ ਅੰਡਰ -14 ਤੇ 17 ਲੜਕੀਆਂ ਨੇ ਪਹਿਲਾ ਤੇ ਦੂਜਾ ਅਤੇ ਟੇਬਲ ਟੈਨਿਸ ਅੰਡਰ -19 ’ ਚ ਲੜਕਿਆ ਨੇ ਪਹਿਲਾ ਸਥਾਨਕ ਹਾਸਲ ਕੀਤਾ । ਉਨ੍ਹਾਂ ਦੱਸਿਆ ਕਿ ਜੂਡੋ ਦੇ ਅਲੱਗ - ਅਲੱਗ ਭਾਰ ਗਰੁੱਪਾਂ ’ ਚੋ 18 ਖਿਡਾਰੀਆਂ ਨੇ ਸੋਨ , 15 ਨੇ ਚਾਂਦੀ ਅਤੇ 3 ਖਿਡਾਰੀਆਂ ਨੇ ਕਾਂਸੇ ਤਗਮੇ ਹਾਸਿਲ ਕੀਤੇ । ਇਸੇ ਤਰ੍ਹਾਂ ਕਰਾਟੇ ’ ਚੋਂ 25 ਖਿਡਾਰੀਆਂ ਨੇ ਸੋਨ , 11 ਨੇ ਚਾਂਦੀ ਅਤੇ 6 ਖਿਡਾਰੀਆਂ ਨੇ ਕਾਂਸੇ ਤਗਮੇ ਜਿੱਤੇ ਜਦਕਿ ਮਾਰਸ਼ਲ ਆਰਟ ਖੇਡਾਂ ’ ਚ ਵੀ 13 ਸੋਨ , 4 ਚਾਂਦੀ ਅਤੇ 3 ਕਾਂਸੇ ਤਗਮੇ ਜਿੱਤੇ ਹਨ । ਪ੍ਰਿੰਸੀਪਲ ਪਰਮਿੰਦਰ ਕੌਰ ਸੰਧੂ ਅਤੇ ਡਾਇਰੈਕਟਰ ਦਿਲਮੋਹਿਤ ਸੰਧੂ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ । ਇਸ ਮੌਕੇ ਕੋਚ ਮਨਦੀਪ ਸਿੰਘ , ਗੁਰਸੇਵਕ ਸਿੰਘ , ਗੁਰਜੀਤ ਸਿੰਘ , ਅਮਨਦੀਪ ਸਿੰਘ , ਰਮਨਦੀਪ ਸਿੰਘ , ਅਵਤਾਰ ਸਿੰਘ , ਬਲਜਿੰਦਰ ਸਿੰਘ ਵਿੱਕੀ , ਸਾਹਿਲ ਗੋਇਲ , ਜੀਵਨਜੋਤ ਕੌਰ , ਇਕਬਾਲ ਕੌਰ , ਕਿਰਨਦੀਪ ਕੌਰ , ਰਮਨਦੀਪ ਕੌਰ , ਜਸਵੀਰ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਦੇ ਵਿਰੋਧ ’ਚ ਸੀਟੂ ਨੇ ਕੇਂਦਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਜੀ.ਆਈ.ਐੱਮ.ਟੀ. ਕਾਲਜ ਵਿਖੇ ਮਨਾਇਆ ਤੀਆਂ ਦਾ ਤਿਉਹਾਰ
Ad Position 24