27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੁਰਜ ਸੇਮਾ ਸਕੂਲ ਦਾ ਮਾਮਲੇ ਵਿਚ ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਧਰਨਾ ਮੁਲਤਵੀ

ਮੌੜ ਮੰਡੀ, 27 ਅਗਸਤ (ਗੁਰਜੀਤ ਸਿੰਘ ਕਮਾਲੂ)- ਪਿੰਡ ਬੁਰਜ ਸੇਮਾ ਦੇ ਸਕੂਲ ਨਾਲ ਸੰਬੰਧਿਤ ਮੰਗਾਂ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪਿੰਡ ਬੁਰਜ ਸੇਮਾ ਅਤੇ ਬੰਗੇਰ੍ਹ ਮੁਹੱਬਤ ਦੇ ਵਾਸੀਆਂ ਵੱਲੋਂ ਸਕੂਲ ਅੱਗੇ ਚੱਲ ਰਹੇ ਤਿੰਨ ਦਿਨਾਂ ਤੋਂ ਧਰਨੇ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਬੁਰਜ ਸੇਮਾ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਨੋਡਲ ਅਫ਼ਸਰ ਦਵਿੰਦਰ ਕੁਮਾਰ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਭੱਟੀ ਅਤੇ ਮਹਿੰਦਰ ਪਾਲ ਨਾਲ ਮੀਟਿੰਗ ਦੌਰਾਨ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਦੋ ਕੰਪਿਊਟਰ ਅਧਿਆਪਕ ਡੈਪੂਟੇਸ਼ਨ ਤੇ ਭੇਜ ਦਿੱਤੇ ਗਏ ਹਨ, ਦੋ ਹੋਰ ਵਿਸ਼ਿਆਂ ਨਾਲ ਸਬੰਧਿਤ ਅਧਿਆਪਕ ਇੱਕ ਹਫ਼ਤੇ ਦੇ ਅੰਦਰ ਭੇਜ ਦਿੱਤੇ ਜਾਣਗੇ, ਚੱਲ ਰਹੇ ਅੱਪਗਰੇਡ ਸਰਕਾਰੀ ਹਾਈ ਸਕੂਲ ਨੂੰ ਫੰਕਸਨਲ ਕਰਨ ਲਈ ਪੜਤਾਲ ਦੌਰਾਨ ਪਾਈਆਂ ਕੁਝ ਝੂਠੀਆਂ ਖ਼ਾਮੀਆਂ ਨੂੰ ਅੱਜ ਦੀ ਪੜਤਾਲ ਦੌਰਾਨ ਪੂਰਾ ਕਰਕੇ ਤੇ ਰਹਿਣੀਆਂ ਖ਼ਾਮੀਆਂ ਨੂੰ ਕੁਝ ਦਿਨ ਚ ਪੂਰਾ ਕਰਨ ਤੋਂ ਬਾਅਦ ਫਾਈਲ ਸਕੂਲ ਨੂੰ ਫੰਕਸ਼ਨਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਚ ਸਿਫ਼ਾਰਸ਼ ਕਰਕੇ ਭੇਜ ਦਿੱਤੀ ਜਾਵੇਗੀ ਅਤੇ ਸਕੂਲ ਨੂੰ ਡੀਡੀਓ ਨੱਤ ਨਾਲੋਂ ਤੋੜ ਕੇ ਡੀਡੀਓ ਜੋਧਪੁਰ ਨਾਲ ਜੋੜਿਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 28-08-2026
ਮੌੜ ਮੰਡੀ, 27 ਅਗਸਤ (ਗੁਰਜੀਤ ਸਿੰਘ ਕਮਾਲੂ)- ਪਿੰਡ ਬੁਰਜ ਸੇਮਾ ਦੇ ਸਕੂਲ ਨਾਲ ਸੰਬੰਧਿਤ ਮੰਗਾਂ ਸਬੰਧੀ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪਿੰਡ ਬੁਰਜ ਸੇਮਾ ਅਤੇ ਬੰਗੇਰ੍ਹ ਮੁਹੱਬਤ ਦੇ ਵਾਸੀਆਂ ਵੱਲੋਂ ਸਕੂਲ ਅੱਗੇ ਚੱਲ ਰਹੇ ਤਿੰਨ ਦਿਨਾਂ ਤੋਂ ਧਰਨੇ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਬੁਰਜ ਸੇਮਾ ਦੇ ਨੁਮਾਇੰਦਿਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਾਕ ਨੋਡਲ ਅਫ਼ਸਰ ਦਵਿੰਦਰ ਕੁਮਾਰ, ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਭੱਟੀ ਅਤੇ ਮਹਿੰਦਰ ਪਾਲ ਨਾਲ ਮੀਟਿੰਗ ਦੌਰਾਨ ਹੋਏ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਬੁਰਜ ਸੇਮਾ ਨੇ ਦੱਸਿਆ ਕਿ ਦੋ ਕੰਪਿਊਟਰ ਅਧਿਆਪਕ ਡੈਪੂਟੇਸ਼ਨ ਤੇ ਭੇਜ ਦਿੱਤੇ ਗਏ ਹਨ, ਦੋ ਹੋਰ ਵਿਸ਼ਿਆਂ ਨਾਲ ਸਬੰਧਿਤ ਅਧਿਆਪਕ ਇੱਕ ਹਫ਼ਤੇ ਦੇ ਅੰਦਰ ਭੇਜ ਦਿੱਤੇ ਜਾਣਗੇ, ਚੱਲ ਰਹੇ ਅੱਪਗਰੇਡ ਸਰਕਾਰੀ ਹਾਈ ਸਕੂਲ ਨੂੰ ਫੰਕਸਨਲ ਕਰਨ ਲਈ ਪੜਤਾਲ ਦੌਰਾਨ ਪਾਈਆਂ ਕੁਝ ਝੂਠੀਆਂ ਖ਼ਾਮੀਆਂ ਨੂੰ ਅੱਜ ਦੀ ਪੜਤਾਲ ਦੌਰਾਨ ਪੂਰਾ ਕਰਕੇ ਤੇ ਰਹਿਣੀਆਂ ਖ਼ਾਮੀਆਂ ਨੂੰ ਕੁਝ ਦਿਨ ਚ ਪੂਰਾ ਕਰਨ ਤੋਂ ਬਾਅਦ ਫਾਈਲ ਸਕੂਲ ਨੂੰ ਫੰਕਸ਼ਨਲ ਕਰਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਚ ਸਿਫ਼ਾਰਸ਼ ਕਰਕੇ ਭੇਜ ਦਿੱਤੀ ਜਾਵੇਗੀ ਅਤੇ ਸਕੂਲ ਨੂੰ ਡੀਡੀਓ ਨੱਤ ਨਾਲੋਂ ਤੋੜ ਕੇ ਡੀਡੀਓ ਜੋਧਪੁਰ ਨਾਲ ਜੋੜਿਆ ਜਾਵੇਗਾ। ਇਹਨਾਂ ਮੰਗਾਂ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇੱਕ ਵਾਰ ਧਰਨਾ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਜੇਕਰ ਅਧਿਕਾਰੀਆਂ ਨੇ ਇਹਨਾਂ ਮੰਗਾਂ ਤੇ ਟਾਲ ਮਟੋਲ ਕੀਤੀ ਤਾਂ ਦੁਬਾਰਾ ਮੋਰਚਾ ਸ਼ੁਰੂ ਕੀਤਾ ਜਾਵੇਗਾ । ਅੱਜ ਦੇ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਗੁਰਜੀਤ ਸਿੰਘ ਬੰਗੇਰ੍ਹ ਹਰਪ੍ਰੀਤ ਸਿੰਘ ਚੱਠੇਵਾਲਾ, ਭਿੰਦਰ ਸਿੰਘ ਭਾਈ ਬਖਤੌਰ,ਅਵਤਾਰ ਸਿੰਘ,ਬੂਟਾ ਸਿੰਘ, ਗੁਰਜੰਟ ਸਿੰਘ, ਨੈਬ ਸਿੰਘ, ਨਾਜ਼ਰ ਸਿੰਘ, ਰਾਮ ਸਿੰਘ,ਅਵਤਾਰ ਸਿੰਘ, ਗੁਰਸਾਹਿਬ ਸਿੰਘ, ਬਲਜੀਤ ਸਿੰਘ, ਸੁਖਪਾਲ ਸਿੰਘ, ਸੁਖਮੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਦੋਵੇਂ ਪਿੰਡਾਂ ਦੇ ਕਿਸਾਨ ਮਜ਼ਦੂਰ ਅਤੇ ਔਰਤਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਦੇ ਤਿਉਹਾਰ ਮੌਕੇ ਭੈਣਾਂ ਆਪਣੇ ਭਰਾਵਾਂ ਨੂੰ ਨਸ਼ਿਆਂ ਤੋਂ ਬਚਣ ਦਾ ਸੁਨੇਹਾ ਦੇਣ - ਡਾ. ਦਲਜੀਤ ਸਿੰਘ ਗੁਰੂ ਸੇਵਾਦਾਰ... ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ 30 ਅਗਸਤ ਦੇ ਦਿਨ-ਰਾਤ ਦੇ ਪੱਕੇ ਮੋਰਚਿਆਂ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢਿਆ ਮੋਟਰਸਾਈਕਲ ਮਾ...
Ad Position 24