ਕਸਬੇ ਵਿਚ ਰੱਖੜੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ
ਸੀਂਗੋ ਮੰਡੀ, 28 ਅਗਸਤ (ਲਕਵਿੰਦਰ ਸ਼ਰਮਾ)-ਭੈਣਾਂ ਤੇ ਭਰਾਵਾਂ ਦੀ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਕਸਬੇ ਦੀ ਪਿੰਡਾਂ ਵਿਚ ਸ਼ਰਧਾ ਪੂਰਵਕ ਮਨਾਇਆ ਗਿਆ ਅੱਤ ਦੀ ਮਹਿੰਗਾਈ ਹੋਣ ਦੇ ਬਾਵਜੂਦ ਵੀ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਸਜਾਈ ਤੇ ਰੱਖੜੀ ਦੇ ਤਿਉਹਾਰ ਮੌਕੇ ਜਿੱਥੇ ਸਥਾਨਕ ਮੰਡੀ ਦੇ ਦੁਕਾਨਦਾਰਾਂ ਨੇ ਸੋਹਣੀਆਂ-ਸੋਹਣੀਆਂ ਰੱਖੜੀਆਂ ਲਿਆ ਕੇ ਦੁਕਾਨਾਂ ਸਜਾਈਆਂ ਉੱਥੇ ਹੀ ਭੈਣਾਂ ਨੇ ਸੋਹਣੀਆਂ ਰੱਖੜੀਆਂ ਬੰਨ੍ਹ ਕੇ ਤਾਜ਼ਾ ਸਨੈਪ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਈ ਉੱਥੇ ਹੀ ਕੁਝ ਬੁੱਧੀਜੀਵੀ ਭੈਣਾਂ ਨੇ ਨਸ਼ੇ ਦੀ ਦਲਦਲ ਵਿਚ ਫਸੇ ਨੌਜਵਾਨਾਂ ਨੂੰ ਨਸ਼ੇ ਦੇ ਨੁਕਸਾਨ ਦੱਸ ਕੀ ਉਨ੍ਹਾਂ ਦੇ ਗੁੱਟ ਦੇ ਰੱਖੜੀ ਸਜਾ ਕੇ ਉ ਨ੍ਹਾਂ ਤੋਂ ਭਵਿੱਖ ਵਿਚ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ। ਉਧਰ ਇਸ ਮੌਕੇ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਦੀ ਵੀ ਚਾਂਦੀ ਬਣੀ ਰਹੀ ਤੇ ਭੈਣਾਂ ਨੇ ਦੁਕਾਨਦਾਰਾਂ ਤੋਂ ਕਾਫੀ ਮਠਿਆਈਆਂ ਖ਼ਰੀਦੀਆਂ ਹਨ।
ਅਜੀਤ ਡੈਸਕ
29-08-2026