29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨੰਦਗੜ੍ਹ ਸੂਏ ਦੇ ਪੁਲ ‘ਚ ਫਸੇ ਮਰੇ ਪਸ਼ੂਆਂ ਦੀ ਸੜਾਂਦ ਨੇ ਲੋਕਾਂ ਦਾ ਕੀਤਾ ਜਿਉਣਾ ਦੁੱਭਰ ਦਰਜਨਾਂ ਪਿੰਡਾਂ ਅੰਦਰ ਲੋਕਾਂ ਦੇ ਘਰਾਂ ਜਾਂ ਰਿਹਾ ਦੂਸ਼ਤ ਪੀਣ ਵਾਲਾ ਪਾਣੀ

ਸੰਗਤ ਮੰਡੀ , 28 ਅਗਸਤ ( ਸੁਖਤੇਜ ਧਾਲੀਵਾਲ )- ਬਠਿੰਡਾ - ਬਾਦਲ ਰੋਡ ‘ ਤੇ ਪੈਂਦੇ ਪਿੰਡ ਨੰਦਗੜ੍ਹ ਵਿਖੇ ਰਜਵਾਹੇ ਦੇ ਪੁਲ ‘ ਚ ਫਸੇ ਮਰੇ ਹੋਏ ਪਸ਼ੂਆਂ ਨੇ ਜਿਥੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ । ਉਥੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ ਪੀਣ ਨੂੰ ਇਹ ਦੂਸ਼ਤ ਪੀਣ ਵਾਲਾ ਪਾਣੀ ।

Ad Position 21
No active advertisement
ਭਿਆਨਕ ਬਿਮਾਰੀਆਂ ਲੱਗਣ ਦਾ ਖਦਸ਼ਾ, ਵਿਭਾਗ ਬੇਖ਼ਬਰ ਮਰੇ ਹੋਏ ਪਸ਼ੂਆਂ ਨੂੰ ਦਿਖਾਉਂਦੇ ਹੋਏ ਪਿੰਡ ਵਾਸੀ। ਤਸਵੀਰ: ਸੁਖਤੇਜ ਧਾਲੀਵਾਲ 29-08-2026
ਸੰਗਤ ਮੰਡੀ , 28 ਅਗਸਤ ( ਸੁਖਤੇਜ ਧਾਲੀਵਾਲ )- ਬਠਿੰਡਾ - ਬਾਦਲ ਰੋਡ ‘ ਤੇ ਪੈਂਦੇ ਪਿੰਡ ਨੰਦਗੜ੍ਹ ਵਿਖੇ ਰਜਵਾਹੇ ਦੇ ਪੁਲ ‘ ਚ ਫਸੇ ਮਰੇ ਹੋਏ ਪਸ਼ੂਆਂ ਨੇ ਜਿਥੇ ਨੇੜਲੇ ਘਰਾਂ ਦੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ । ਉਥੇ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੂੰ ਮਿਲ ਰਿਹਾ ਹੈ ਪੀਣ ਨੂੰ ਇਹ ਦੂਸ਼ਤ ਪੀਣ ਵਾਲਾ ਪਾਣੀ । ਪਿੰਡ ਨੰਦਗੜ੍ਹ ਵਾਸੀ ਸੁਖਦੀਪ ਲਾਲ , ਰਣਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸੂਏ ਦੇ ਪੁਲ ਹੇਠਾਂ ਮਰੇ ਹੋਏ ਪਸ਼ੂ ਆਮ ਹੀ ਆਕੇ ਫਸ ਜਾਂਦੇ ਹਨ , ਜੋਂ ਕਈ ਦਿਨਾਂ ਤੱਕ ਪੁਲ ‘ ਚ ਹੀ ਫਸੇ ਰਹਿੰਦੇ ਹਨ । ਜਿਨ੍ਹਾਂ ‘ ਚੋਂ ਆਉਂਦੀ ਗੰਦੀ ਬਦਬੂ ਨੇ ਨੇੜਲੇ ਘਰਾਂ ਦਾ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ । ਪ੍ਰੰਤੂ ਵਿਭਾਗ ਦੇ ਕਰਮਚਾਰੀਆਂ ਨੂੰ ਕਹਿਣ ਦੇ ਬਾਵਜੂਦ ਵੀ ਇਸ ਪਾਸੇ ਉਕਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ । ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਸੜਾਂਦ ਤੋਂ ਦੁਖੀ ਹੋਏ ਲੋਕਾਂ ਵਲੋਂ ਸੂਏ ਅੰਦਰ ਪਾਣੀ ਦੇ ਡੂੰਘੇ ਵਆਹ ‘ ਚ ਆਪਣੀ ਜਾਨ ਨੂੰ ਜੋਖ਼ਮ ਚ ਪਾਕੇ ਇਨ੍ਹਾਂ ਪਸ਼ੂਆਂ ਨੂੰ ਆਪਣੇ ਤੌਰ ਤੇ ਬਾਹਰ ਕੱਢ ਦਿੱਤਾ ਜਾਂਦਾ ਹੈ । ਪਰ ਵਿਭਾਗ ਵਲੋਂ ਪਲ ਨੂੰ ਖੋਲ੍ਹਣ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਉਨ੍ਹਾਂ ਦੱਸਿਆ ਕਿ ਸੂਏ ਦੇ ਪੁਲ ਨਜ਼ਦੀਕ ਪ੍ਰਾਇਮਰੀ ਸਕੂਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ , ਥਾਣਾ ਨੰਦਗੜ੍ਹ ਦੀ ਇਮਾਰਤ , ਗੁਰਦੁਆਰਾ ਸਾਹਿਬ , ਪਿੰਡ ਦਾ ਮੁੱਖ ਬੱਸ ਅੱਡਾ , ਅਤੇ ਦੁਕਾਨਾਂ ਹੋਣ ਕਰਕੇ ਹਰ ਸਮੇਂ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ । ਜਿਸ ਕਰਕੇ ਸੂਏ ਦੇ ਪੁਲ ‘ ਚ ਫਸੇ ਹੋਏ ਪਸ਼ੂਆਂ ਦੀ ਗੰਦੀ ਸੜਾਂਦ ਕਰਕੇ ਉਨ੍ਹਾਂ ਨੂੰ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ । ਉਨ੍ਹਾਂ ਦੱਸਿਆ ਕਿ ਲੋਕਾਂ ਵਲੋਂ ਆਪਣੇ ਤੌਰ ਤੇ ਪਸ਼ੂਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਅਵਾਰਾ ਕੁੱਤਿਆਂ ਵਲੋਂ ਕੱਢੇ ਗਏ ਮੁਰਦਾ ਪਸ਼ੂਆਂ ਨੂੰ ਨੋਚ - ਨੋਚ ਕੇ ਖਾਣ ਤੋਂ ਬਾਅਦ ਨੇੜਲੀਆਂ ਦੁਕਾਨਾਂ ਮੂਹਰੇ ਸੁਟ ਦਿੱਤਾ ਜਾਂਦਾ ਹੈ । ਜਿਸ ਨਾਲ ਗਲੇ ਹੋਏ ਸੜਾਂਦ ਮਾਰਦੇ ਪਸ਼ੂਆਂ ਤੇ ਭਿਨ ਮਨਾਉਂਦੀਆਂ ਮੱਖੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਰਹੀਆਂ ਹਨ । ਉਨ੍ਹਾਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਹ ਇਕ ਵਾਰ ਪੁਲ ਦੇ ਹਾਲਾਤ ਖ਼ੁਦ ਆਕੇ ਦੇਖਣ । ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਲੋਕ ਕਿਸ ਤਰ੍ਹਾਂ ਦੀ ਗੰਦੀ ਸੜਾਂਦ ਤੋਂ ਕਿੰਨੇ ਦੁਖੀ ਹੋਏ ਹਨ । ਪਿੰਡ ਵਾਸੀਆਂ ਨੇ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਸਘੰਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸੱਭਿਆਚਾਰਕ ਪ੍ਰਦਰਸ਼ਨੀ ਲਗਾਈ ਅਗਲੀ ਖ਼ਬਰ ਆਖੰਡ ਪਾਠ ਸਾਹਿਬ ਦੀ ਆਰੰਭਤਾ ਦੀ ਅਰਦਾਸ ਕਰਦੇ ਗਿਆਨੀ ਜਗਤਾਰ ਸਿੰਘ। ਡੀ.ਏ.ਵੀ. ਕਾਲਜ ਬਠਿੰਡਾ ਵਿਚ ਸਟਾਫ਼ ਸੈਕਟਰੀ ਦੀ ਚੋ...
Ad Position 24