29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਾਈ ਗੁਰਜੀਤ ਸਿੰਘ ਕਾਕਾ ਦੇ ਮਾਤਾ ਜਗਵੰਤ ਕੌਰ ਪੂਹਲੀ ਦਾ ਦਿਹਾਂਤ

ਨਥਾਣਾ, 28 ਅਗਸਤ (ਗੁਰਦਰਸ਼ਨ ਲੁੱਧੜ)-ਸਿੱਖ ਸਮਾਜ ਵਿਚ ਵਿਸ਼ੇਸ਼ ਸਤਿਕਾਰ ਰੱਖਣ ਵਾਲੇ ਮਾਤਾ ਜਗਵੰਤ ਕੌਰ ਪੂਹਲੀ ਦਾ ਦਿਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਾਤਾ ਜਗਵੰਤ ਕੌਰ ਦੇ ਵੱਡੇ ਸਪੁੱਤਰ ਭਾਈ ਗੁਰਜੀਤ ਸਿੰਘ ਕਾਕਾ (ਤਤਕਾਲੀਨ ਪਰਜੀਡੀਅਮ ਮੈਂਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਸੰਨ 1984 ਦੀ ਸਾਕਾ ਨੀਲਾ ਤਾਰਾ ਕਾਰਵਾਈ ਉਪਰੰਤ ਸ਼ੁਰੂ ਹੋਏ ਖਾੜਕੂ ਸੰਘਰਸ਼ ਲਈ ਸਮਰਪਿਤ ਹੋ ਕੇ ਆਪਾ ਕੁਰਬਾਨ ਕਰ ਗਏ ਸਨ ਅਤੇ ਛੋਟੇ ਪੁੱਤਰ ਅਮਨਦੀਪ ਸਿੰਘ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ।

Ad Position 21
No active advertisement
ਅਜੀਤ ਡੈਸਕ 29-08-2026
ਨਥਾਣਾ, 28 ਅਗਸਤ (ਗੁਰਦਰਸ਼ਨ ਲੁੱਧੜ)-ਸਿੱਖ ਸਮਾਜ ਵਿਚ ਵਿਸ਼ੇਸ਼ ਸਤਿਕਾਰ ਰੱਖਣ ਵਾਲੇ ਮਾਤਾ ਜਗਵੰਤ ਕੌਰ ਪੂਹਲੀ ਦਾ ਦਿਹਾਂਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਮਾਤਾ ਜਗਵੰਤ ਕੌਰ ਦੇ ਵੱਡੇ ਸਪੁੱਤਰ ਭਾਈ ਗੁਰਜੀਤ ਸਿੰਘ ਕਾਕਾ (ਤਤਕਾਲੀਨ ਪਰਜੀਡੀਅਮ ਮੈਂਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ) ਸੰਨ 1984 ਦੀ ਸਾਕਾ ਨੀਲਾ ਤਾਰਾ ਕਾਰਵਾਈ ਉਪਰੰਤ ਸ਼ੁਰੂ ਹੋਏ ਖਾੜਕੂ ਸੰਘਰਸ਼ ਲਈ ਸਮਰਪਿਤ ਹੋ ਕੇ ਆਪਾ ਕੁਰਬਾਨ ਕਰ ਗਏ ਸਨ ਅਤੇ ਛੋਟੇ ਪੁੱਤਰ ਅਮਨਦੀਪ ਸਿੰਘ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ। ਮਾਤਾ ਜਗਵੰਤ ਕੌਰ ਦੇ ਪਤੀ ਸਵਰਗੀ ਨਿਰੰਜਨ ਸਿੰਘ ਵੀ ਪਿੰਡ ਦੇ ਸਰਪੰਚ ਸਨ। ਉਨ੍ਹਾਂ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ, ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ, ਸ਼੍ਰੋਮਣੀ ਅਕਾਲੀ ਦਲ ਦੀ ਪੀ.ਏ.ਸੀ ਦੇ ਮੈਂਬਰ ਹਰਨੇਕ ਸਿੰਘ ਨਾਥਪੁਰਾ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸਵਰਨ ਸਿੰਘ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਮਾਲਵਾ ਨੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਇਸ ਤੋਂ ਇਲਾਵਾ ਪੂਹਲੀ ਜੋਨ ਤੋਂ ਬਲਾਕ ਸੰਮਤੀ ਮੈਂਬਰ ਗੁਰਮੁਖ ਸਿੰਘ ਸਾਧ, ਸਰਪੰਚ ਹਰਮਨਦੀਪ ਸਿੰਘ, ਸਾਬਕਾ ਸਰਪੰਚ ਚਮਕੌਰ ਸਿੰਘ, ਰਜਿੰਦਰ ਸਿੰਘ ਪੋਹਲਾ, ਨਰਦੇਵ ਸਿੰਘ ਸਿੱਧੂ, ਗੁਰਟੇਕ ਸਿੰਘ, ਹਰਬੰਸ ਸਿੰਘ ਅਕਾਲੀ, ਯੂਥ ਆਗੂ ਇਕਬਾਲਜੀਤ ਸਿੰਘ, ਗੁਰਿੰਦਰ ਸਿੰਘ ਜ਼ੈਲਦਾਰ, ਗੁਰਪ੍ਰੀਤ ਸਿੰਘ ਗੰਢੂ, ਸੁਮਨਦੀਪ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ ਮੈਂਬਰ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਵੀ ਮਾਤਾ ਜਗਵੰਤ ਕੌਰ ਦੇ ਦਿਹਾਂਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਫੂਸ ਮੰਡੀ ’ਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਸਟਾਰ ਪਲੱਸ ਕਾਨਵੈਂਟ ਸਕੂਲ ’ਚ ਉਤਸ਼ਾਹ ਨਾਲ ਮਨਾਇਆ ਰੱਖੜੀ ਦਾ ਤਿਉਹਾਰ
Ad Position 24