29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਖਤੌਰ ਸਿੰਘ ਭੁੱਲਰ ਸਾਬਕਾ ਸਰਪੰਚ ਪਿੰਡ ਬੁੱਗਰਾਂ ਦੇ ਦਿਹਾਂਤ ’ਤੇ ਕੀਤਾ ਸ਼ੋਕ ਪ੍ਰਗਟ

ਚਾਉਕੇ, 28 ਅਗਸਤ (ਮਨਜੀਤ ਸਿੰਘ ਘੜੈਲੀ)- ਨੇੜਲੇ ਪਿੰਡ ਬੁੱਗਰਾਂ ਦੇ ਸਾਬਕਾ ਸਰਪੰਚ ਅਤੇ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਬਖਤੌਰ ਸਿੰਘ ਭੁੱਲਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੇ ਇਲਾਕੇ ਦੀਆਂ ਵੱਖ -ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

Ad Position 21
No active advertisement
ਅਜੀਤ ਡੈਸਕ 29-08-2026
ਚਾਉਕੇ, 28 ਅਗਸਤ (ਮਨਜੀਤ ਸਿੰਘ ਘੜੈਲੀ)- ਨੇੜਲੇ ਪਿੰਡ ਬੁੱਗਰਾਂ ਦੇ ਸਾਬਕਾ ਸਰਪੰਚ ਅਤੇ ਹਲਕਾ ਮੌੜ ਦੇ ਸੀਨੀਅਰ ਕਾਂਗਰਸੀ ਆਗੂ ਬਖਤੌਰ ਸਿੰਘ ਭੁੱਲਰ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੇ ਇਲਾਕੇ ਦੀਆਂ ਵੱਖ -ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਖਸ਼ੀਅਤਾਂ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਅੱਜ ਭੁੱਲਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਉਨਾਂ ਦੇ ਗ੍ਰਹਿ ਪਿੰਡ ਬੁੱਗਰਾਂ ਵਿਖੇ ਪਹੰਚੇ। ਉਨਾਂ ਆਖਿਆ ਕਿ ਪਿਤਾ ਦਾ ਰਿਸ਼ਤਾ ਦੁਨੀਆਂ ਦੇ ਹਰ ਰਿਸ਼ਤੇ ਤੋਂ ਵੱਡਾ ਹੁੰਦਾ ਹੈ । ਉਨਾਂ ਕਿਹਾ ਕਿ ਸਾਬਕਾ ਸਰਪੰਚ ਬਖਤੌਰ ਸਿੰਘ ਭੁੱਲਰ ਬਹੁਤ ਹੀ ਨੇਕਦਿਲ ਅਤੇ ਮਿਲਣਸਾਰ ਸਖਸ਼ੀਅਤ ਦੇ ਮਾਲਕ ਸਨ ਜਿੰਨਾਂ ਦੀ ਘਾਟ ਇਲਾਕੇ ਨੂੰ ਹਮੇਸ਼ਾ ਰੜਕਦੀ ਰਹੇਗੀ। ਇਸ ਤੋਂ ਪਹਿਲਾਂ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭੁਲੇਰੀਆ, ਸੁਰਜੀਤ ਸਿੰਘ ਖੋਖਰ ਡੈਲੀਗੇਟ ਪੰਜਾਬ ਕਾਂਗਰਸ, ਤੇਜਾ ਸਿੰਘ ਦੰਦੀਵਾਲ ਸਾਬਕਾ ਚੇਅਰਮੈਨ, ਬਲਵਿੰਦਰ ਸਿੰਘ ਜੈਲਦਾਰ, ਸਾਬਕਾ ਸਰਪੰਚ ਗਮਦੂਰ ਸਿੰੰਘ ਚਾਉਕੇ, ਮਿੱਠੂ ਸਿੰਘ ਭੈਣੀ ਵਾਲਾ, ਸਰਪੰਚ ਜਗਸੀਰ ਸ਼ਰਮਾ, ਸੁਖਦੇਵ ਸਿੰਘ ਮਹਿਣਾ, ਸੈੰਬਰ ਸਿੰਘ ਗਾਹਲੇ, ਨੈਬ ਸਿੰਘ ਕਰਾੜਵਾਲਾ, ਸਾਬਕਾ ਸਰਪੰਚ ਮੇਜਰ ਸਿੰਘ ਚੋਟੀਆਂ, ਮਹਿੰਦਰ ਕੌਰ ਗਿੱਲ ਸਾਬਕਾ ਚੇਅਰਮੈਨ ਆਦਿ ਨੇ ਵੀ ਸਾਬਕਾ ਸਰਪੰਚ ਬਖਤੌਰ ਸਿੰਘ ਭੁੱਲਰ ਦੇ ਦਿਹਾਂਤ ਤੇ ਭੁੱਲਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੁਰਿੰਦਰ ਸਿੰਘ ਬਦਿਆਲਾ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੁਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਫੂਸ ਮੰਡੀ ’ਚ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ
Ad Position 24