03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਮਾਓਂ-ਰੱਲਾ ਸੰਪਰਕ ਸੜਕ ਦਾ ਨਿਰਮਾਣ ਕਾਰਜ ਅੱਜ ਤੋਂ ਸ਼ੁਰੂ-ਵਿਧਾਇਕ ਡਾ. ਸਿੰਗਲਾ ਹੱਡੀ ਰੋਗਾਂ ਤੇ ਅਪੰਗਤਾ ’ਚ ਸਹਾਈ ਉਪਕਰਨ ਵੰਡੇ

ਭੀਖੀ, 3 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਆਸਰਾ ਫਾਊਂਡੇਸ਼ਨ ਬਰੇਟਾ, ਬਿੱਗ ਹੋਪ ਫਾਊਂਡੇਸ਼ਨ ਬਰੇਟਾ ਅਤੇ ਆਸਰਾ ਮਾਨਸਾ ਦੇ ਸਾਂਝੇ ਉੱਦਮ ਨਾਲ ਭਾਰਤ ਸਰਕਾਰ ਦੀ ਪੇਂਡੂ ਖੇਤਰਾਂ ’ਚ 60 ਸਾਲ ਤੋਂ ਵੱਧ ਦੀ ਉਮਰ ਦੇ ਲੋੜਵੰਦ ਵਿਅਕਤੀਆਂ ਨੂੰ ਰਾਸ਼ਟਰੀ ਵਾਊਸ਼੍ਰੀ ਯੋਜਨਾ ਤਹਿਤ ਸਰੀਰਕ ਅਪੰਗਤਾ ਅਤੇ ਹੱਡੀ ਰੋਗਾਂ ’ਚ ਸਹਾਈ ਵੱਖ-ਵੱਖ ਤਰ੍ਹਾਂ ਦੇ 13 ਲੱਖ 88 ਹਜ਼ਾਰ ਦੀ ਲਾਗਤ ਵਾਲੇ 130 ਵਿਅਕਤੀਆਂ ਨੂੰ 574 ਉਪਕਰਨ ਵੰਡੇ ਗਏ । ਹਲਕਾ ਵਿਧਾਇਕ ਡਾ.

Ad Position 21
repet_subhas-goyals [Copy P29]
ਪਿੰਡ ਸਮਾਓਂ ਵਿਖੇ ਹੱਡੀ ਰੋਗਾਂ ਤੇ ਅਪੰਗਤਾ ’ਚ ਸਹਾਈ ਉਪਕਰਨ ਵੰਡਣ ਸਮੇਂ ਵਿਧਾਇਕ ਡਾ. ਵਿਜੇ ਸਿੰਗਲਾ। ਤਸਵੀਰ : ਬਲਕਾਰ ਸਿੰਘ ਸਹੋਤਾ 04-09-2026
ਭੀਖੀ, 3 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਆਸਰਾ ਫਾਊਂਡੇਸ਼ਨ ਬਰੇਟਾ, ਬਿੱਗ ਹੋਪ ਫਾਊਂਡੇਸ਼ਨ ਬਰੇਟਾ ਅਤੇ ਆਸਰਾ ਮਾਨਸਾ ਦੇ ਸਾਂਝੇ ਉੱਦਮ ਨਾਲ ਭਾਰਤ ਸਰਕਾਰ ਦੀ ਪੇਂਡੂ ਖੇਤਰਾਂ ’ਚ 60 ਸਾਲ ਤੋਂ ਵੱਧ ਦੀ ਉਮਰ ਦੇ ਲੋੜਵੰਦ ਵਿਅਕਤੀਆਂ ਨੂੰ ਰਾਸ਼ਟਰੀ ਵਾਊਸ਼੍ਰੀ ਯੋਜਨਾ ਤਹਿਤ ਸਰੀਰਕ ਅਪੰਗਤਾ ਅਤੇ ਹੱਡੀ ਰੋਗਾਂ ’ਚ ਸਹਾਈ ਵੱਖ-ਵੱਖ ਤਰ੍ਹਾਂ ਦੇ 13 ਲੱਖ 88 ਹਜ਼ਾਰ ਦੀ ਲਾਗਤ ਵਾਲੇ 130 ਵਿਅਕਤੀਆਂ ਨੂੰ 574 ਉਪਕਰਨ ਵੰਡੇ ਗਏ । ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਸੂਬਾ ਸਰਕਾਰ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਜਿੱਥੇ ਦਿਲ ਖੋਲ੍ਹ ਕੇ ਫ਼ੰਡ ਮੁਹੱਈਆ ਕਰਵਾ ਰਹੀ ਹੈ, ਉੱਥੇ ਸਿਹਤ ਸੇਵਾਵਾਂ ਪ੍ਰਤੀ ਵੀ ਪੂਰਨ ਰੂਪ ’ਚ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਚੰਗੇ ਹਸਪਤਾਲ ਅਤੇ ਮੁਹੱਲਾ ਕਲੀਨਿਕ ਖੋਲ੍ਹ ਕੇ ਨਾਗਰਿਕਾਂ ਨੂੰ ਸਸਤਾ ਅਤੇ ਵਧੀਆ ਇਲਾਜ ਮੁਹੱਈਆ ਕਰਵਾ ਰਹੀ ਹੈ, ਉੱਥੇ ਨਾਲ-ਨਾਲ ਸਮਾਜਿਕ ਖੇਤਰ ਦੀਆਂ ਸੰਸਥਾਵਾਂ ਨਾਲ ਸਹਿਯੋਗ ਕਰ ਕੇ ਵੱਖ-ਵੱਖ ਤਰ੍ਹਾਂ ਦੇ ਸਿਹਤ ਪ੍ਰੋਗਰਾਮ ਵੀ ਨਿਰੰਤਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਵਿਅਕਤੀਆਂ ਨੂੰ 75 ਵੀਲਚੇਅਰ, 88 ਕੰਨਾਂ ਵਾਲੀਆਂ ਮਸ਼ੀਨਾਂ, 10 ਵਾਕਰ, 166 ਗੋਡਿਆਂ ਲਈ ਕੈਪ, ਕਮਰ ਵਾਲੀਆਂ 66 ਬੈਲਟਾਂ, 50 ਗੱਦੀਆਂ, 10 ਸਰਵਾਈਕਲ ਕਾਲਰ ਤੋਂ ਇਲਾਵਾ 106 ਖੂੰਡੀਆਂ ਵੰਡੀਆਂ ਗਈਆਂ, ਜਿਸ ’ਤੇ ਕਰੀਬ 13 ਲੱਖ 88 ਹਜ਼ਾਰ ਰੁਪਏ ਖ਼ਰਚ ਹੋਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਮਾਨਸਾ ’ਚ ਨਿਰੰਤਰ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਵਿਧਾਇਕ ਨੇ ਦੱਸਿਆ ਕਿ ਸਮਾਓਂ-ਰੱਲਾ ਸੰਪਰਕ ਸੜਕ ਦਾ ਨਿਰਮਾਣ ਕਾਰਜ 4 ਸਤੰਬਰ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ’ਤੇ 2 ਕਰੋੜ 83 ਲੱਖ ਰੁਪਏ ਖ਼ਰਚ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਜਿੱਥੇ 15 ਤੋਂ ਵੱਧ ਪਿੰਡਾਂ ਨੂੰ ਸਿੱਧਾ ਲਾਭ ਪਹੁੰਚੇਗਾ, ਉੱਥੇ ਬਾਬਾ ਜੋਗੀ ਪੀਰ ’ਤੇ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਵੀ ਚੰਗੀ ਸੜਕ ਦੀ ਸਹੂਲਤ ਪ੍ਰਾਪਤ ਹੋ ਜਾਵੇਗੀ । ਸਰਪੰਚ ਡਾ. ਜਤਿੰਦਰ ਸਿੰਘ ਚਹਿਲ ਨੇ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਰਗਰਮ ਸਹਿਯੋਗ ਅਤੇ ਗਤੀਸ਼ੀਲ ਮਾਰਗ ਦਰਸ਼ਨ ਨਾਲ ਪਿੰਡ ਸਮਾਓਂ ਵਿਖੇ ਵਿਕਾਸ ਕਾਰਜ ਵੱਡੇ ਪੱਧਰ ’ਤੇ ਚੱਲ ਰਹੇ ਹਨ । ਇਸ ਮੌਕੇ ਫਾਊਂਡੇਸ਼ਨ ਮਨਿੰਦਰ ਕੁਮਾਰ, ਸੁਖਪਾਲ ਸਿੰਘ ਪੀ.ਪੀ, ਬਲਵਿੰਦਰ ਸਿੰਘ, ਅਜੈਬ ਸਿੰਘ, ਡਾ. ਗਿਆਨ ਚੰਦ ਮਾਨਸਾ, ਰਾਜ ਕੁਮਾਰੀ, ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ, ਭੋਲਾ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਬੂਟਾ ਸਿੰਘ ਪੰਚ, ਗੋਰਾ ਸਿੰਘ ਪੰਚ, ਰਜਿੰਦਰ ਸਿੰਘ, ਚੇਅਰਮੈਨ ਬਲਾਕ ਸੰਮਤੀ ਖੁਸ਼ਪ੍ਰੀਤ ਕੌਰ, ਕਿਸਾਨ ਆਗੂ ਭੋਲਾ ਸਿੰਘ ਸਮਾਓਂ, ਬਲਦੇਵ ਸਿੰਘ, ਲਾਲ ਸਿੰਘ ਪੰਚ, ਗਿਆਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਿੰਦਲ ਇੰਟਰਨੈਸ਼ਨਲ ਸਕੂਲ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਆਈ.ਪੀ.ਐਸ. ਅਧਿਕਾਰੀ ਵੈਭਵ ਚੌਧਰੀ ਨੇ ਐਸ.ਐਸ.ਪੀ. ਮਾਨਸਾ ਵਜੋਂ ਅਹੁਦਾ ਸੰਭਾਲਿਆ
Ad Position 24