ਰੋਜ਼ਗਾਰ ਨਾ ਮਿਲਣ ਕਾਰਨ ਪਿੰਡਾਂ ਦੇ ਮਨਰੇਗਾ ਮਜ਼ਦੂਰ ਫਿਰਦੇ ਵਿਹਲੇ
ਬੋਹਾ, 3 ਸਤੰਬਰ (ਰਮੇਸ਼ ਤਾਂਗੜੀ)- ਕੇਂਦਰ ਸਰਕਾਰ ਵਲੋਂ ਪਿੰਡਾਂ ਦੇ ਗ਼ਰੀਬ ਮਜ਼ਦੂਰ ਲੋਕਾਂ ਲਈ ਚਲਾਈ ਜਾ ਰਹੀ ਮਨਰੇਗਾ ਯੋਜਨਾ ’ਚ ਅਨੇਕਾਂ ਨਿਘਾਰ ਆਉਣ ਅਤੇ ਵਿਹਲੇ ਰਹਿਣ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ । ਖੇਤਰ ਦੇ ਪਿੰਡਾਂ ਨਾਲ ਸੰਬੰਧਿਤ ਮਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਯੋਜਨਾ ਜਮਾਤ ਆਧਾਰਿਤ ਚਲਾਈ ਜਾ ਰਹੀ ਹੈ, ਜਿਸ ’ਚ ਹਰ ਜਾਤ, ਵਰਗ ਨਾਲ ਸਬੰਧਿਤ ਗ਼ਰੀਬ ਲੋਕਾਂ ਆਪਣੇ ਕਾਰਡ ਬਣਾ ਕੇ ਪੰਚਾਇਤਾਂ ਵਲੋਂ ਦਿੱਤੇ ਜਾਂਦੇ ਕੰਮਾਂ ’ਚ ਜਾ ਸਕਦੇ ਹਨ ।
ਬੋਹਾ, 3 ਸਤੰਬਰ (ਰਮੇਸ਼ ਤਾਂਗੜੀ)- ਕੇਂਦਰ ਸਰਕਾਰ ਵਲੋਂ ਪਿੰਡਾਂ ਦੇ ਗ਼ਰੀਬ ਮਜ਼ਦੂਰ ਲੋਕਾਂ ਲਈ ਚਲਾਈ ਜਾ ਰਹੀ ਮਨਰੇਗਾ ਯੋਜਨਾ ’ਚ ਅਨੇਕਾਂ ਨਿਘਾਰ ਆਉਣ ਅਤੇ ਵਿਹਲੇ ਰਹਿਣ ਕਾਰਨ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ । ਖੇਤਰ ਦੇ ਪਿੰਡਾਂ ਨਾਲ ਸੰਬੰਧਿਤ ਮਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਸਰਕਾਰ ਵਲੋਂ ਇਹ ਯੋਜਨਾ ਜਮਾਤ ਆਧਾਰਿਤ ਚਲਾਈ ਜਾ ਰਹੀ ਹੈ, ਜਿਸ ’ਚ ਹਰ ਜਾਤ, ਵਰਗ ਨਾਲ ਸਬੰਧਿਤ ਗ਼ਰੀਬ ਲੋਕਾਂ ਆਪਣੇ ਕਾਰਡ ਬਣਾ ਕੇ ਪੰਚਾਇਤਾਂ ਵਲੋਂ ਦਿੱਤੇ ਜਾਂਦੇ ਕੰਮਾਂ ’ਚ ਜਾ ਸਕਦੇ ਹਨ । ਮਜ਼ਦੂਰ ਆਗੂ ਕਾ. ਸੁਖਵਿੰਦਰ ਸਿੰਘ ਬੋਹਾ, ਜੀਤ ਸਿੰਘ ਬੋਹਾ, ਅਮਰੀਕ ਸਿੰਘ ਸ਼ੇਰ ਖਾਂ ਵਾਲਾ ਆਦਿ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਮਜ਼ਦੂਰਾਂ ਨੂੰ 303 ਰੁਪਏ ਪ੍ਰਤੀ ਮਜ਼ਦੂਰ ਮਿਹਨਤਾਨਾ ਦਿੱਤਾ ਜਾਂਦਾ ਹੈ । ਭਾਵੇਂ ਇਹ ਦਿਹਾੜੀ ਉਨ੍ਹਾਂ ਨੂੰ ਕਾਫ਼ੀ ਸਮਾਂ ਨਹੀਂ ਮਿਲਦੀ ਪਰ ਉਹ ਇੰਨੀ ਘੱਟ ਰਕਮ ਨਾਲ ਆਪਣਾ ਪੇਟ ਭਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਮਨਰੇਗਾ ਤਹਿਤ ਰੁਜ਼ਗਾਰ ਦੀ ਗਰੰਟੀ ਤਹਿਤ ਕੰਮ ਦੇਣ ਦੀ ਸੁਵਿਧਾ ਦਿੱਤੀ ਹੋਈ ਹੈ ਪਰ ਮਿਥੇ ਪ੍ਰੋਗਰਾਮ ਤੋਂ ਉਲਟ ਉਨ੍ਹਾਂ ਨੂੰ ਇਹ ਰੁਜ਼ਗਾਰ ਨਹੀਂ ਦਿੱਤਾ ਜਾਂਦਾ । ਆਗੂਆਂ ਨੇ ਦੱਸਿਆ ਕਿ ਇਸ ਯੋਜਨਾ ’ਚ ਆਏ ਨਿਘਾਰ ਮਗਰੋਂ ਕਈ ਵਾਰ ਤਾਂ ਸਾਰੇ ਮਜ਼ਦੂਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾਂਦਾ । ਉਨ੍ਹਾਂ ਦੀ ਦਿਹਾੜੀ 303 ਰੁਪਏ ਹੋਣ ਦੇ ਬਾਵਜੂਦ ਵੀ ਕਈ ਥਾਵਾਂ ’ਤੇ ਕੇਵਲ 100, 150, 200 ਰੁਪਏ ਹੀ ਦਿੱਤੇ ਜਾਂਦੇ ਹਨ । ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਮਨਰੇਗਾ ਮਜ਼ਦੂਰਾਂ ਦੇ ਕੰਮਾਂ ਦੀ ਯੋਜਨਾ ਹਾਂ-ਪੱਖੀ ਢੰਗ ਨਾਲ ਤਿਆਰ ਕਰਵਾਏ, ਦਿਹਾੜੀ ਸਮੇਂ ਸਿਰ ਦਿੱਤੀ ਜਾਵੇ ਅਤੇ ਸਾਰੇ ਗ਼ਰੀਬ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ।