10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਡਾ. ਗੁਰਪ੍ਰੀਤ ਕੌਰ ਨੂੰ ਰਾਜ ਪੱਧਰੀ ਅਧਿਆਪਕ ਪੁਰਸਕਾਰ ਮਿਲਣ ’ਤੇ ਸਕੂਲ ਵਿਖੇ ਸਨਮਾਨ ਸਮਾਗਮ

ਭੁੱਚੋ ਮੰਡੀ, 9 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਥਾਨਕ ਪੀ. ਐਮ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਭੁੱਚੋ ਮੰਡੀ, 9 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਥਾਨਕ ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ (ਕੰਨਿਆ) ਦੀ ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਨੂੰ ਪੰਜਾਬ ਸਰਕਾਰ ਵਲੋਂ ਰਾਜ ਪੱਧਰੀ ਅਧਿਆਪਕ ਪੁਰਸਕਾਰ ਨਾਲ ਨਿਵਾਜੇ ਜਾਣ ’ਤੇ ਸਕੂਲ ਵਲੋਂ ਉਨ੍ਹਾਂ ਦੇ ਸਨਮਾਨ ’ਚ ਸਮਾਗਮ ਕਰਵਾਇਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਹਲਕਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਕੀਤਾ ਗਿਆ ਅਤੇ ਸਮਾਗਮ ਦੀ ਪ੍ਰਧਾਨਗੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਨੇ ਕੀਤੀ । ਗਰਮਜੋਸ਼ੀ ਨਾਲ ਡਾ. ਗੁਰਪ੍ਰੀਤ ਕੌਰ ਦਾ ਸੁਆਗਤ ਕੀਤਾ ਗਿਆ । ਵਿਧਾਇਕ ਮਾ. ਜਗਸੀਰ ਸਿੰਘ, ਚਮਕੌਰ ਸਿੰਘ ਸਿੱਧੂ, ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਨੀਨਾ ਬਾਂਸਲ, ਯੁਵਕ ਸੇਵਾਵਾਂ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਅਤੇ ਹੋਰਨਾਂ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਡਾ. ਗੁਰਪ੍ਰੀਤ ਕੌਰ ਨੂੰ ਸਨਮਾਨ ਪੱਤਰ, ਫੁਲਕਾਰੀ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ । ਸੰਬੋਧਨ ਕਰਦਿਆਂ ਵਿਧਾਇਕ ਮਾ. ਜਗਸੀਰ ਸਿੰਘ ਨੇ ਕਿਹਾ ਕਿ ਡਾ. ਗੁਰਪ੍ਰੀਤ ਕੌਰ ਦਾ ਅਗਲਾ ਨਿਸ਼ਾਨਾ ਹੁਣ ਕੌਮੀ ਅਧਿਆਪਕ ਪੁਰਸਕਾਰ ’ਤੇ ਹੋਣਾ ਚਾਹੀਦਾ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਡਾ. ਗੁਰਪ੍ਰੀਤ ਕੌਰ ਚੰਗੇ ਅਧਿਆਪਕ ਅਤੇ ਕੁਸ਼ਲ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਬਹੁਪੱਖੀ ਸ਼ਖ਼ਸੀਅਤ ਹਨ। ਡਾ. ਗੁਰਪ੍ਰੀਤ ਕੌਰ ਨੇ ਧੰਨਵਾਦੀ ਸ਼ਬਦ ਬੋਲਦਿਆਂ ਕਿਹਾ ਕਿ ਇਸ ਮੁਕਾਮ ’ਤੇ ਪਹੁੰਚ ਕੇ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਇਸ ਮੌਕੇ ਪ੍ਰਿੰਸੀਪਲ ਗੁਰਪ੍ਰੀਤ ਕੌਰ, ਜੋਗਿੰਦਰ ਕਾਕਾ, ਵਰਿੰਦਰ ਅਰੋੜਾ ਅਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਇਲਾਕੇ ਦੀਆਂ ਸਮਾਜ ਸੇਵੀ, ਸਹਿਯੋਗੀ, ਮੀਡੀਆ ਕਰਮੀਆਂ, ਮਾਣਮੱਤੀਆਂ ਸ਼ਖ਼ਸੀਅਤਾਂ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਸਮਾਜ ਸੇਵੀ ਗੁਰੰਸ਼ ਜੌੜਾ ਵਲੋਂ ਸਕੂਲ ਨੂੰ 11 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਮੌਕੇ ਨਗਰ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਅੰਜਲੀ ਗਰਗ, ਕੌਂਸਲਰ ਪਿ੍ਰੰਸ ਗੋਲਣ, ਕੌਂਸਲਰ ਸੰਤੋਖ ਜੁਗਨੂੰ, ਕੌਂਸਲਰ ਆਤਮਾ ਸਿੰਘ, ਕੌਂਸਲਰ ਸੰਦੀਪ ਸਿੰਘ ਰਮਨਾ, ਗੁਰੂ ਨਾਨਕ ਪਬਲਿਕ ਸਕੂਲ ਦੀ ਪ੍ਰਬੰਧਕੀ ਨਿਰਦੇਸ਼ਕ ਬਲਬੀਰ ਕੌਰ, ਸੂਬਾ ਪ੍ਰਧਾਨ ਲੈਕਚਰਾਰ ਐਸੋਸੀਏਸ਼ਨ ਜਗਦੀਸ਼ ਕੁਮਾਰ ਜੱਗੀ, ਪ੍ਰਿੰਸੀਪਲ ਪ੍ਰਦੀਪ ਕੁਮਾਰ, ਨਰੇਸ਼ ਕੌਸ਼ਲ ਐਮ. ਡੀ. ਗੁਰੂ ਨਾਨਕ ਨਰਸਿੰਗ ਕਾਲਜ, ਰਾਜਪਾਲ ਸਿੰਘ ਸ਼ੇਰਗਿੱਲ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵਾਲ ਕਰਨ ਦੀਆਂ ਸਲਾਹਾਂ ਦੇਣ ਵਾਲੇ ‘ਆਪ’ ਲੀਡਰ ਹੁਣ ਖ਼ੁਦ ਲੋਕ ਸਵਾਲਾਂ ਤੋਂ ਡਰ ਰਹੇ -ਜੀਤਮਹਿੰਦਰ ਸਿੱਧੂ ਅਗਲੀ ਖ਼ਬਰ ਪੁਰਾਤਨ ਹਾਥੀ ਵਾਲਾ ਮੰਦਰ ’ਚੋਂ ਸ੍ਰੀ ਹਨੂੰਮਾਨ ਦੀ ਮੂਰਤੀ ’ਤੇ ਸੁਸ਼ੋਭਿਤ ਚਾਂਦੀ ਦਾ ਮੁਕਟ ਚੋਰੀ
Ad Position 24