ਸਵਾਲ ਕਰਨ ਦੀਆਂ ਸਲਾਹਾਂ ਦੇਣ ਵਾਲੇ ‘ਆਪ’ ਲੀਡਰ ਹੁਣ ਖ਼ੁਦ ਲੋਕ ਸਵਾਲਾਂ ਤੋਂ ਡਰ ਰਹੇ -ਜੀਤਮਹਿੰਦਰ ਸਿੱਧੂ
ਚਾਉਕੇ, 9 ਸਤੰਬਰ (ਮਨਜੀਤ ਸਿੰਘ ਘੜੈਲੀ) -2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਜਨ ਸਭਾਵਾਂ ਕਰਕੇ ਲੋਕਾਂ ਨੂੰ ਇਹ ਸਲਾਹਾਂ ਦਿੰਦੇ ਸਨ ਕਿ ਉਹ ਲੀਡਰਾਂ ਨੂੰ ਸਵਾਲ ਕਰਿਆ ਕਰਨ ਉਹ ਹੁਣ ਖ਼ੁਦ ਲੋਕਾਂ ਦੇ ਸਵਾਲਾਂ ਤੋਂ ਡਰ ਕਿਉਂ ਰਹੇ ਹਨ ਤੇ ਸਵਾਲ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਦੁਰਵਰਤੋਂ ਕਿਉਂ ਕਰਵਾ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਕੀਤਾ।
ਚਾਉਕੇ, 9 ਸਤੰਬਰ (ਮਨਜੀਤ ਸਿੰਘ ਘੜੈਲੀ) -2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਜਨ ਸਭਾਵਾਂ ਕਰਕੇ ਲੋਕਾਂ ਨੂੰ ਇਹ ਸਲਾਹਾਂ ਦਿੰਦੇ ਸਨ ਕਿ ਉਹ ਲੀਡਰਾਂ ਨੂੰ ਸਵਾਲ ਕਰਿਆ ਕਰਨ ਉਹ ਹੁਣ ਖ਼ੁਦ ਲੋਕਾਂ ਦੇ ਸਵਾਲਾਂ ਤੋਂ ਡਰ ਕਿਉਂ ਰਹੇ ਹਨ ਤੇ ਸਵਾਲ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਦੁਰਵਰਤੋਂ ਕਿਉਂ ਕਰਵਾ ਰਹੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਕਾਂਗਰਸ ਦੇ ਸੀਨੀਅਰ ਆਗੂ ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਨੇ ਕੀਤਾ। ਸਾਬਕਾ ਵਿਧਾਇਕ ਸਿੱਧੂ ਜੋ ਪਿੰਡ ਬੁੱਗਰਾਂ ਅਤੇ ਪਿੰਡ ਰਾਮਪੁਰਾ ’ਚ ਵਰਕਰਾਂ ਤੇ ਲੋਕਾਂ ਦੇ ਨਿੱਜੀ ਪ੍ਰੋਗਰਾਮਾਂ ’ਚ ਹਾਜ਼ਰੀ ਭਰਨ ਪੁੱਜੇ ਸਨ ਨੇ ਬਾਅਦ ’ਚ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਲੋਕਤੰਤਰ ਬਚਾਉਣ ਦੇ ਦਾਅਵੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਸੱਤਾ ’ਚ ਆਉਣ ਤੋਂ ਬਾਅਦ ਇੰਨਾ ਰੰਗ ਬਦਲ ਗਏ ਕਿ ਹੁਣ ਉਨ੍ਹਾਂ ਨੂੰ ਕਾਲਾ ਝੰਡਾ ਦਿਖਾਉਣਾ ਜਾਂ ਸਵਾਲ ਕਰਨਾ ਵੀ ਗੁਨਾਹ ਲੱਗਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸ਼ੇਰੋਂ ਘਟਨਾਕ੍ਰਮ ਤੋਂ ਬਾਅਦ ਬੀਤੇ ਦਿਨੀਂ ਖ਼ਜ਼ਾਨਾ ਮੰਤਰੀ ਨੂੰ ਸਵਾਲ ਕਰਨ ਵਾਲੇ ਸੰਗਰੂਰ ਜ਼ਿਲੇ੍ਹ ਦੇ ਪਿੰਡ ਤੂਰਬੰਜ਼ਾਰਾ ਦੇ ਗੁਲਜ਼ਾਰ ਸਿੰਘ ਵਲੋਂ ਵੀ ਪਿਛਲੇ ਦਿਨੀਂ ਸਲਫਾਸ ਖਾ ਕੇ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਸਾਹਮਣੇ ਆਈ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਤਾਨਾਸ਼ਾਹੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੌਰੇ ਦੌਰਾਨ ਸਿੱਧੂ ਨਾਲ ਹਲਕੇ ਦੇ ਕਾਂਗਰਸੀ ਆਗੂ ਵੀ ਮੌਜੂਦ ਨਜ਼ਰ ਆਏ।