11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮਜ਼ਦੂਰ ਮੁਕਤੀ ਮੋਰਚਾ ਨੇ ਫਫੜੇ ਭਾਈਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ

ਮਾਨਸਾ, 10 ਸਤੰਬਰ (ਵਿ. ਪ੍ਰਤੀ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਫਫੜੇ ਭਾਈਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮਾਨਸਾ, 10 ਸਤੰਬਰ (ਵਿ.ਪ੍ਰਤੀ)- ਮਜ਼ਦੂਰ ਮੁਕਤੀ ਮੋਰਚਾ ਵਲੋਂ ਫਫੜੇ ਭਾਈਕੇ ਵਿਖੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ । ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀਆਂ ਸੱਥਾਂ ’ਚ ਗੱਲਾਂ ਕਰਨ ਵਾਲਾ ਮੁੱਖ ਮੰਤਰੀ ਕਾਲੇ ਝੰਡਿਆਂ ਤੋਂ ਵੀ ਖ਼ਤਰਾ ਮੰਨਣ ਲੱਗ ਪਿਆ ਹੈ। ਉਨ੍ਹਾਂ ਕ ਿਹਾ ਕਿ ਪਿੰਡ ਸ਼ੇਰੋਂ ਤੇ ਤੂਰ ਬੰਨਜਾਰਾ ਦੇ ਦਲਿਤ ਗੁਲਜ਼ਾਰ ਸਿੰਘ ਦੀ ਆਤਮਹੱਤਿਆ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਰਬਾਂ ਰੁਪਏ ਖ਼ਰਚ ਕੇ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਬਾਅਦ ਵੀ ਨਸ਼ਾ ਤਸਕਰ ਬੇਖ਼ੌਫ ਨਸ਼ੇ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਮਨਰੇਗਾ ਰੁਜ਼ਗਾਰ ਮੁੜ ਬਹਾਲ ਕਰਵਾਉਣ, ਹਰੇਕ ਵਰਗ ਦੇ ਮਜ਼ਦੂਰਾਂ ਦੀ ਸਮਾਜਿਕ ਸੁਰੱਖਿਆ ਲਈ ਕਾਨੂੰਨ ਲਾਗੂ ਕਰਵਾਉਣ, ਕਰਜ਼ਾ ਤੇ ਨਸ਼ਾ ਮੁਕਤੀ ਆਦਿ ਮੰਗਾਂ ਨੂੰ ਲੈ ਕੇ 24 ਸਤੰਬਰ ਨੂੰ ਡੀ.ਸੀ. ਦਫ਼ਤਰ ਮਾਨਸਾ ਨੇੜੇ ਮਜ਼ਦੂਰ ਅਧਿਕਾਰ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਮਾਨਸਾ, ਗੁਰਜੰਟ ਸਿੰਘ ਫਫੜੇ, ਗੁਰਲਾਲ ਸਿੰਘ, ਕਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਦਾ ਬੀ.ਏ. 6ਵੇਂ ਸਮੈਸਟਰ ਦੇ ਨਤੀਜੇ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਮਾਮਲੇ ਨੂੰ ਲੈ ਕੇ ਡੀ.ਸੀ. ਨੂੰ ਮੰਗ ਪੱਤਰ ਦਿੱਤਾ
Ad Position 24