10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਸਰਤ ਮਿੱਡੂਖੇੜਾ ਦੇ ਘਰ ਪੁੱਜੇ ਐਸ.ਡੀ. ਕਾਲਜ ਚੰਡੀਗੜ੍ਹ ਦੇ ਪ੍ਰਧਾਨ ਅਭਿਰਾਜ ਸਰਾਂ ਦਾ ਸਨਮਾਨ

ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਚੰਡੀਗੜ੍ਹ ਦੇ ਸੈਕਟਰ 32 ’ਚ ਸਥਿਤ ਜੀ. ਜੀ.

Ad Position 21
repet_subhas-goyals [Copy P29]
ਐਸ.ਡੀ ਕਾਲਜ ਪ੍ਰਧਾਨ ਅਭਿਰਾਜ ਸਿੰਘ ਸਰਾਂ ਦਾ ਸਨਮਾਨ ਕਰਦੇ ਹੋਏ ਯੂਥ ਆਗੂ ਹਸਰਤ ਮਿੱਡੂਖੇੜਾ। 11-09-2026
ਬਠਿੰਡਾ, 10 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਚੰਡੀਗੜ੍ਹ ਦੇ ਸੈਕਟਰ 32 ’ਚ ਸਥਿਤ ਜੀ.ਜੀ.ਡੀ.ਐਸ.ਡੀ. ਕਾਲਜ ਦੀ ਸਟੂਡੈਂਟ ਯੂਨੀਅਨ ‘ਸਨਾਤਨ ਧਰਮ ਕਾਲਜ ਯੂਨੀਅਨ’ ਦੇ ਨਵੇਂ ਚੁਣੇ ਗਏ ਪ੍ਰਧਾਨ ਅਭਿਰਾਜ ਸਿੰਘ ਸਰਾਂ (ਹਲਕਾ ਲੰਬੀ) ਦਾ ਬਠਿੰਡਾ ਵਿਖੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਹਸਰਤ ਮਿੱਡੂਖੇੜਾ ਦੇ ਘਰ ਪੁੱਜਣ ’ਤੇ ਨੌਜਵਾਨਾਂ ਵਲੋਂ ਫੁੱਲਾਂ ਦੇ ਹਾਰ ਕੇ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਅਭਿਰਾਜ ਸਿੰਘ ਸਰਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਭਲਾਈ, ਉਨ੍ਹਾਂ ਨੂੰ ਸੰਸਥਾ ਵਲੋਂ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਤੇ ਮੁੱਢਲੇ ਮਸਲੇ ਹੱਲ ਕਰਵਾਉਣਾ ਹੈ, ਜਿਸ ਲਈ ਉਹ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਸਨਮਾਨ ਲਈ ਮਿੱਡੂ ਖੇੜਾ ਤੇ ਉਨ੍ਹਾਂ ਦੇ ਸਾਥੀ ਨੌਜਵਾਨਾਂ ਦਾ ਧੰਨਵਾਦ ਕੀਤਾ। ਹਸਰਤ ਮਿੱਡੂ ਖੇੜਾ ਨੇ ਸਰਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਉਨ੍ਹਾਂ ਦੇ ਜੱਦੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਅਗਾਂਹਵਧੂ ਨੌਜਵਾਨ ਅਭਿਰਾਜ ਸਿੰਘ ਸਰਾਂ ਭਾਰੀ ਵੋਟਾਂ ਦੇ ਫ਼ਰਕ ਨਾਲ ਐਸ.ਡੀ. ਕਾਲਜ ਚੰਡੀਗੜ੍ਹ ਦਾ ਪ੍ਰਧਾਨ ਚੁਣਿਆ ਗਿਆ, ਜਿਸ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ-ਨਾਲ ਉਨ੍ਹਾਂ ਦੀ ਮਿੱਤਰ ਸਰਕਲ ਦਾ ਨਾਂਅ ਹੋਰ ਰੌਸ਼ਨ ਹੋਇਆ। ਇਸ ਮੌਕੇ ਰਣਇੰਦਰ ਮਾਨ, ਹਰਪ੍ਰੀਤ, ਕਰਨ ਰਾਹੀ, ਮਨਦੀਪ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਵਲੋਂ ਮੌੜ ਵਿਖੇ ‘ਸ਼ੀ ਰਨਜ਼–2026’ ਮੈਰਾਥਨ ਕਰਵਾਈ ਅਗਲੀ ਖ਼ਬਰ ਰੇਲਵੇ ਲਾਈਨ ਤੋਂ ਨੌਜਵਾਨ ਦੀ ਲਾਸ਼ ਬਰਾਮਦ
Ad Position 24