ਭਾਕਿਯੂ (ਉਗਰਾਹਾਂ) ਦੇ ਵਿਰੋਧ ਸਦਕਾ ਸਾਹਨੇਵਾਲੀ ਵਿਖੇ ਮਜ਼ਦੂਰ ਦੇ ਘਰ ਦੀ ਕੁਰਕੀ ਟਲੀ
ਝੁਨੀਰ, 10 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਸਾਹਨੇਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਿਰੋਧ ਸਦਕਾ ਮਜ਼ਦੂਰ ਦੇ ਘਰ ਦੀ ਕੁਰਕੀ ਟਲ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਆਪਣੇ ਕਾਰੋਬਾਰ ਲਈ ਏ.
ਝੁਨੀਰ, 10 ਸਤੰਬਰ (ਸੰਜੀਵ ਸਿੰਗਲਾ)- ਨੇੜਲੇ ਪਿੰਡ ਸਾਹਨੇਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਵਿਰੋਧ ਸਦਕਾ ਮਜ਼ਦੂਰ ਦੇ ਘਰ ਦੀ ਕੁਰਕੀ ਟਲ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਰਨੈਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਆਪਣੇ ਕਾਰੋਬਾਰ ਲਈ ਏ.ਯੂ ਸਮਾਲ ਫਾਈਨਾਂਸ ਬੈਂਕ ਬਰਾਂਚ ਮਾਨਸਾ ਤੋਂ 23 ਲੱਖ ਦਾ ਕਰਜ਼ਾ ਲਿਆ ਸੀ, ਜਿਸ ਦਾ ਕਰਨੈਲ ਸਿੰਘ ਵਲੋਂ ਸਾਰਾ ਮੂਲ ਭਰ ਦਿੱਤਾ ਗਿਆ ਹੈ ਪਰ ਬੈਂਕ ਅਧਿਕਾਰੀਆਂ ਵਲੋਂ 16 ਲੱਖ ਰੁਪਏ ਦੇ ਪਰਿਵਾਰ ਨੂੰ ਨੋਟਿਸ ਭੇਜੇ ਗਏ ਸੀ। ਤਹਿਸੀਲਦਾਰ ਝੁਨੀਰ ਵਲੋਂ ਨਿਲਾਮੀ ਕਰਨ ਦੀ ਭਿਣਕ ਪੈਂਦਿਆਂ ਹੀ ਜਥੇਬੰਦੀ ਦੇ ਆਗੂ ਤੇ ਵਰਕਰਾਂ ਵਲੋਂ ਇਸ ਦਾ ਤਿੱਖਾ ਵਿਰੋਧ ਕੀਤਾ ਗਿਆ। ਬਲਾਕ ਪ੍ਰਧਾਨ ਕੁਲਦੀਪ ਸਿੰਘ ਚਚੋਹਰ ਨੇ ਕਿਹਾ ਕਿ ਕਰਜ਼ੇ ਬਦਲੇ ਕਿਸਾਨ, ਮਜ਼ਦੂਰ ਦੇ ਘਰ, ਜ਼ਮੀਨ ਅਤੇ ਖੇਤੀ ਸੰਦਾਂ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਲੀਲਾ ਸਿੰਘ, ਜੀਵਨ ਸਿੰਘ, ਹਰਮੇਸ਼ ਸਿੰਘ, ਹਰਵਿੰਦਰ ਸਿੰਘ, ਗੁਰਜੀਤ ਸਿੰਘ, ਨਿੱਕਾ ਸਿੰਘ, ਨਛੱਤਰ ਸਿੰਘ ਕ੍ਰਿਸ਼ਨ ਸ਼ਰਮਾ, ਕਾਕਾ ਸਿੰਘ ਆਦਿ ਹਾਜ਼ਰ ਸਨ ।