12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਅਜੀਤ, ਜਲੰਧਰ ਬੈਂਗਲੌਰ ਤੋਂ ਚੱਲ ਕੇ ਟੈਕਨਾਲੋਜੀ ਪਹੁੰਚੀ ਬਠਿੰਡਾ ਦੇ ਪਿੰਡਾਂ ਵਿਚ ਹੁਣ ਮਸ਼ੀਨਾਂ ਨੂੰ ਪੰਜਾਬੀ ਪੜ੍ਹਾਉਣਗੀਆਂ ਸਵੈ ਸਹਾਇਤਾ ਸਮੂਹਾਂ ਦੀਆਂ ਪੇਂਡੂ ਔਰਤਾਂ - ਪਾਇਲਟ ਪ੍ਰੋਜੈਕਟ ਦੀ ਬਠਿੰਡਾ ’ ਚ ਹੋਈ ਸ਼ੁਰੂਆਤ

ਭਾਈਰੂਪਾ, 11 ਸਤੰਬਰ (ਵਰਿੰਦਰ ਲੱਕੀ)-ਪੰਜਾਬ ਵਿਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਪੇਂਡੂ ਔਰਤਾਂ ਵਲੋਂ ਹੁਣ ਮਸ਼ੀਨਾਂ ਨੂੰ ਪੜਾਈ ਜਾਵੇਗੀ ਪੰਜਾਬੀ ਇਸ ਤਹਿਤ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਵਾਇਸ ਚੇਅਰਪਰਸਨ ਮੈਡਮ ਸੀਮਾ ਬਾਂਸਲ ਦੇ ਯਤਨਾਂ ਸਦਕਾ ਬਠਿੰਡਾ ਦੇ ਬਲਾਕ ਫੂਲ ਦੇ ਪਿੰਡ ਸੇਲਬਰਾਹ ਵਿਖੇ ਸਥਿਤ ਕਮਿਊਨਿਟੀ ਮੈਨੇਜਰ ਟਰੇਨਿੰਗ ਸੈਂਟਰ (ਸੀ. ਐਮ.

Ad Position 21
repet_subhas-goyals [Copy P29]
ਉਦਘਾਟਨੀ ਸਮਾਰੋਹ ਮੌਕੇ ਪੁੱਜੇ ਮੈਡਮ ਰੁਪਾਲੀ ਟੰਡਨ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਆਜੀਵਿਕਾ ਮਿਸ਼ਨ ਪੰਜਾਬ, ਵਿਧਾਇਕ ਬਲਕਾਰ ਸਿੱਧੂ ਤੇ ਵੈਭਵ ਮਹੇਸ਼ਵਰੀ। 12-09-2026
ਭਾਈਰੂਪਾ, 11 ਸਤੰਬਰ (ਵਰਿੰਦਰ ਲੱਕੀ)-ਪੰਜਾਬ ਵਿਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਪੇਂਡੂ ਔਰਤਾਂ ਵਲੋਂ ਹੁਣ ਮਸ਼ੀਨਾਂ ਨੂੰ ਪੜਾਈ ਜਾਵੇਗੀ ਪੰਜਾਬੀ ਇਸ ਤਹਿਤ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਵਾਇਸ ਚੇਅਰਪਰਸਨ ਮੈਡਮ ਸੀਮਾ ਬਾਂਸਲ ਦੇ ਯਤਨਾਂ ਸਦਕਾ ਬਠਿੰਡਾ ਦੇ ਬਲਾਕ ਫੂਲ ਦੇ ਪਿੰਡ ਸੇਲਬਰਾਹ ਵਿਖੇ ਸਥਿਤ ਕਮਿਊਨਿਟੀ ਮੈਨੇਜਰ ਟਰੇਨਿੰਗ ਸੈਂਟਰ (ਸੀ.ਐਮ.ਟੀ.ਸੀ) ਵਿਖੇ ਹੋਈ। ਏ.ਆਈ. ਇਨਏਬਲਡ ਡਿਜੀਟਲ ਲਾਇਵਲੀਹੁੱਡ ਪ੍ਰੋਗਰਾਮ ਦੀ ਪਹਿਲੀ ਸਿਖਲਾਈ ਦਾ ਉਦਘਾਟਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵਲੋਂ ਕੀਤਾ ਗਿਆ। ਮੈਡਮ ਕੰਚਨ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਦੀ ਅਗਵਾਈ ਵਿਚ ਹੋਏ ਉਦਘਾਟਨੀ ਸਮਾਰੋਹ ਮੌਕੇ ਮੈਡਮ ਰੁਪਾਲੀ ਟੰਡਨ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਆਜੀਵਿਕਾ ਮਿਸ਼ਨ ਪੰਜਾਬ, ਪੰਜਾਬ ਡਿਵੈਲਐਪਮੈਂਟ ਕਮਿਸ਼ਨ ਦੇ ਮੈਂਬਰ ਵੈਭਵ ਮਹੇਸ਼ਵਰੀ, ਰੁਪਿੰਦਰ ਕੌਰ ਗਿੱਲ ਵਾਇਸ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ, ਸੁਖਵਿੰਦਰ ਸਿੰਘ ਚੱਠਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਡਾਕਟਰ ਰਣਜੀਤ ਕੌਰ ਡਿਪਟੀ ਐਡਵਾਇਜ਼ਰ ਪੀ.ਡੀ.ਸੀ. ਆਦਿ ਨੇ ਪਹੁੰਚ ਕੇ ਸਿਖਲਾਈ ਪ੍ਰਾਪਤ ਕਰਨ ਲਈ ਪਹੁੰਚੀਆਂ ਹੋਈਆ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਬਠਿੰਡਾ ਲਈ ਇਹ ਮਾਣ ਵਾਲੀ ਗੱਲ ਹੈ ਪੂਰੇ ਪੰਜਾਬ ਵਿਚ ਲਾਗੂ ਹੋਣ ਵਾਲੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਫੂਲ ਬਲਾਕ ਤੋਂ ਹੋ ਰਹੀ ਹੈ। ਵਿਧਾਇਕ ਨੇ ਸੰਬੋਧਨ ਦੌਰਾਨ ਕਿਹਾ ਕਿ ਪਿੰਡਾਂ ਦੀਆਂ ਔਰਤਾਂ ਕਿਸੇ ਵੀ ਖੇਤਰ ਵਿਚ ਪਿੱਛੇ ਨਹੀਂ ਹਨ । ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਜਿੱਥੇ ਵੱਖ-ਵੱਖ ਤਰ੍ਹਾਂ ਹੋਮਮੇਡ ਖਾਦ ਪਦਾਰਥ ਅਤੇ ਹੋਰ ਪ੍ਰੋਡਕਟ ਬਣਾ ਕੇ ਛੋਟੇ-ਛੋਟੇ ਕਾਰੋਬਾਰ ਸ਼ੁਰੂ ਕਰ ਰਹੀਆਂ ਹਨ ਉਥੇ ਪੰਜਾਬ ਸਰਕਾਰ ਦੇ ਉਪਰਾਲਿਆਂ ਨਾਲ ਹੁਣ ਏ.ਆਈ. ਵਰਗ ਐਡਵਾਂਸ ਖੇਤਰ ਵਿੱਚ ਵੀ ਝੰਡਾ ਗੱਡਣ ਜਾ ਰਹੀਆਂ ਹਨ। ਸਿਖਲਾਈ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਮੈਡਮ ਰੁਪਾਲੀ ਟੰਡਨ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਆਜੀਵਿਕਾ ਮਿਸ਼ਨ ਪੰਜਾਬ, ਟਰੇਨਿੰਗ ਪ੍ਰਾਪਤ ਕਰਕੇ ਆਪਣਾ ਰੋਜ਼ਗਾਰ ਸਥਾਪਿਤ ਕਰਕੇ ਡਿਜੀਟਲ ਲਾਇਵਲੀਹੁੱਡਸ ਦੇ ਖੇਤਰ ਵਿਚ ਮੀਲ ਪੱਥਰ ਸਥਾਪਿਤ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਔਰਤਾਂ ਨਾਲ ਗੱਲਬਾਤ ਦੌਰਾਨ ਅੱਗੇ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਦੀ ਗੱਲ ਵੀ ਕਹੀ। ਵੈਭਵ ਮਹੇਸ਼ਵਰੀ ਮੈਂਬਰ ਪੀ.ਡੀ.ਸੀ. ਨੇ ਕਿਹਾ ਕਿ ਪੇਂਡੂ ਔਰਤਾਂ ਏ.ਆਈ. ਰਾਹੀਂ ਮਸ਼ੀਨਾਂ ਨੂੰ ਪੰਜਾਬੀ ਪੜ੍ਹਾਏ ਜਾਣ ਦਾ ਇਹ ਪਾਇਲਟ ਪ੍ਰੋਜੈਕਟ ਬਠਿੰਡਾ ਵਿਖੇ ਸ਼ੁਰੂ ਕੀਤਾ ਗਿਆ ਹੈ। 30 ਦਿਨ ਦੇ ਪਰਖਕਾਲ ਤੋਂ ਬਾਅਦ ਇਸ ਪ੍ਰੋਜੈਕਟ ਦੇ ਨਤੀਜਿਆਂ ਨੇ ਦੇਖਦੇ ਹੋਏ ਸਮੁੱਚੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ। ਰੁਪਿੰਦਰ ਕੌਰ ਗਿੱਲ ਵਾਇਸ ਚੇਅਰਪਰਸਨ ਮਹਿਲਾ ਕਮਿਸ਼ਨ ਨੇ ਸਿਖਲਾਈ ਪ੍ਰਾਪਤ ਕਰਨ ਪੁੱਜੀਆਂ ਔਰਤਾਂ ਹੱਲਾਸ਼ੇਰੀ ਦਿੰਦਿਆਂ ਇਸ ਪ੍ਰੋਜੈਕਟ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਦੱਸਣਯੋਗ ਹੈ ਕਿ ਡਿਜੀਟਲ ਲਾਇਵਲੀਹੁੱਡ ਦੇ ਨਾਮ ਨਾਲ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਵਿਚ ਬਠਿੰਡਾ ਜ਼ਿਲ੍ਹੇ ਦੇ ਚਾਰ ਬਲਾਕਾਂ ਫੂਲ, ਰਾਮਪੁਰਾ, ਭਗਤਾ ਅਤੇ ਨਥਾਣਾ ਦੀਆਂ 56 ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮੈਂਬਰ ਔਰਤਾਂ ਨੂੰ ਏ.ਆਈ. ਇਨਐਬਲਡ ਡਿਜੀਟਲ ਲਾਇਵਹੁੱਡਸ ਪਾਇਲਟ ਪ੍ਰੋਜੈਕਟ ਤਹਿਤ ਕਾਰਿਆ ਸੰਸਥਾ ਦੇ ਟਰੇਨਰ ਬ੍ਰਿਨਥਾ ਅਤੇ ਸ਼ਿਵਾਨੀ ਵਲੋਂ ਟਰੇਨਿੰਗ ਦਿੱਤੀ ਜਾ ਰਹੀ ਹੈ। ਇਹ ਔਰਤਾਂ ਸੀ.ਐਮ.ਟੀ.ਸੀ. ਫੁਲ ਵਿਖੇ 30 ਦਿਨ ਲਗਾਤਾਰ ਚੁਣੇ ਗਏ 2 ਕੋਆਰਡੀਨੇਟਰ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ। ਜਿਨ੍ਹਾਂ ਨੂੰ ਪ੍ਰਤੀ ਦਿਨ ਉਨ੍ਹਾਂ ਦੇ ਕੰਮ ਦੇ ਹਿਸਾਬ ਨਾਲ ਅੱਠ ਸੌ ਤੋਂ ਇੱਕ ਹਜ਼ਾਰ ਤੱਕ ਦਾ ਮਿਹਨਤਾਨਾ ਪ੍ਰਦਾਨ ਕੀਤਾ ਜਾਵੇਗਾ। ਜੇਕਰ ਇਹ ਪ੍ਰੋਜੈਕਟ ਸਫਲ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਹ ਔਰਤਾਂ ਆਪੋ ਆਪਣੇ ਘਰ ਰਹਿ ਕੇ ਇਸ ਕੰਮ ਨੂੰ ਜਾਰੀ ਰੱਖ ਕੇ ਚੰਗੀ ਆਮਦਨੀ ਕਰ ਸਕਣਗੀਆਂ। ਅੱਜ ਦੇ ਸਮਾਗਮ ਵਿਚ ਬਲਾਕ ਪ੍ਰੋਗਰਾਮ ਮੈਨੇਜਰ ਪੂਜਾ ਰਾਣੀ, ਰਣਦੀਪ ਸਿੰਘ ਬਰਾੜ, ਗੁਰਪ੍ਰੀਤ ਕੌਰ, ਕਲੱਸਟਰ ਕੋਆਰਡੀਨੇਟਰ ਨਿਤਿਸ਼ ਸ਼ਰਮਾ, ਪਰਮਜੀਤ ਕੌਰ, ਪ੍ਰਭਜੋਤ ਕੌਰ, ਸਰਪੰਚ ਸੁਨੀਤਾ ਰਾਣੀ, ਚਮਕੌਰ ਸਿੰਘ ਸਰਪੰਚ ਸੇਲਬਰਾਹ ਤੋਂ ਇਲਾਵਾ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੰਦਾਂ ਦਾ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਮਾਨ ਸਰਕਾਰ ਵਲੋਂ ਭੁੱਚੋ ਹਲਕੇ ਦੇ ਕਿਸਾਨਾਂ ਸੌਗਾਤ, ਖੇਤੀ ਖਾਲਿਆਂ ਲਈ 1038.96 ਲੱਖ ਰੁਪਏ ਦੀ ਗ੍ਰਾਂਟ ਜਾਰੀ ਭੁੱਚੋ ਹਲ...
Ad Position 24