ਰਾਜਵੀਰ ਸਿੰਘ ਬਰਾੜ ਨੇ ਡੀ.ਐੱਸ.ਪੀ. ਬੁਢਲਾਡਾ ਵਜੋਂ ਚਾਰਜ ਸੰਭਾਲਿਆ
ਬੁਢਲਾਡਾ, 2 ਨਵੰਬਰ (ਸੁਨੀਲ ਮਨਚੰਦਾ)- ਪੀ. ਪੀ.
ਬੁਢਲਾਡਾ, 2 ਨਵੰਬਰ (ਸੁਨੀਲ ਮਨਚੰਦਾ)- ਪੀ. ਪੀ. ਐਸ. ਅਧਿਕਾਰੀ ਰਾਜਵੀਰ ਸਿੰਘ ਬਰਾੜ ਨੇ ਡੀ. ਐਸ. ਪੀ. ਬੁਢਲਾਡਾ ਵਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਖੇਤਰ ਵਿਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣਾ, ਅਪਰਾਧਿਕ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਪੁਲਿਸ ਪ੍ਰਸ਼ਾਸਨ ਦੀਆਂ ਮੁੱਖ ਜ਼ਿੰਮੇਵਾਰੀਆਂ ਵਿਚ ਸ਼ਾਮਿਲ ਹਨ। ਉਨ੍ਹਾਂ ਸਪਸ਼ਟ ਆਖਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਜਦਕਿ ਪਤਵੰਤਿਆਂ ਨੂੰ ਥਾਣਿਆਂ ’ਚ ਬਣਦਾ ਸਤਿਕਾਰ ਦਿੱਤਾ ਜਾਵੇਗਾ।