ਐੱਸ.ਡੀ. ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ’ ਤਹਿਤ ਪ੍ਰੋਗਰਾਮ ਕਰਵਾਇਆ
ਮਾਨਸਾ , 2 ਨਵੰਬਰ ( ਰਾਵਿੰਦਰ ਸਿੰਘ ਰਵੀ )- ਸਥਾਨਕ ਐੱਸ . ਡੀ .
ਮਾਨਸਾ , 2 ਨਵੰਬਰ ( ਰਾਵਿੰਦਰ ਸਿੰਘ ਰਵੀ )- ਸਥਾਨਕ ਐੱਸ . ਡੀ . ਕੰਨਿਆ ਮਹਾਂਵਿਦਿਆਲਿਆ ਦੇ ਐਨ . ਐਸ . ਐਸ ਵਿਭਾਗ ਵਲੋਂ ‘ ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ’ ਮੁਹਿੰਮ ਤਹਿਤ ਮਿੰਨੀ ਮੈਰਾਥਨ , ਜਾਗਰੂਕਤਾ ਭਾਸ਼ਣ ਅਤੇ ਰੈਲੀ ਕਰਵਾਈ ਗਈ । ਪ੍ਰਿੰਸੀਪਲ ਡਾ . ਗਰਿਮਾ ਮਹਾਜਨ ਨੇ ਕਿਹਾ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸਿਹਤਮੰਦ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨਾ ਸੀ । ਪ੍ਰੋਗਰਾਮ ਦੀ ਸ਼ੁਰੂਆਤ ਐਨ . ਐਸ . ਐਸ ਵਲੰਟੀਅਰਾਂ ਵਲੋਂ ਨਸ਼ਿਆਂ ਤੋਂ ਦੂਰ ਰਹਿਣ , ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਹੋਰਨਾਂ ਨੂੰ ਵੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਸਹੁੰ ਚੁੱਕ ਕੇ ਹੋਈ । ਕੋਚ ਮੇਵਾ ਸਿੰਘ ਨੇ ਜਾਗਰੂਕਤਾ ਭਾਸ਼ਣ ਦਿੰਦਿਆਂ ਵਲੰਟੀਅਰਾਂ ਨੂੰ ਨਸ਼ਿਆਂ ਦੀ ਲਤ ਦੇ ਮਾੜੇ ਨਤੀਜਿਆਂ ਬਾਰੇ ਜਾਗਰੂਕ ਕੀਤਾ ਅਤੇ ਅਨੁਸ਼ਾਸਨ , ਸਰੀਰਕ ਤੰਦਰੁਸਤੀ ਤੇ ਸਿਹਤਮੰਦ ਜੀਵਨ ਸ਼ੈਲੀ ਦੀ ਮਹੱਤਤਾ ਬਾਰੇ ਦੱਸਿਆ । ਪ੍ਰੋਗਰਾਮ ਨੇ ‘ ਨਸ਼ਾ ਮੁਕਤ ਯੁਵਾ ਫੋਰ ਵਿਕਸਿਤ ਭਾਰਤ ’ ਦੇ ਸੰਦੇਸ਼ ਨੂੰ ਹੋਰ ਮਜ਼ਬੂਤ ਕੀਤਾ ਅਤੇ ਵਲੰਟੀਅਰਾਂ ਨੂੰ ਸਿਹਤਮੰਦ , ਜ਼ਿੰਮੇਵਾਰ ਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ । ਇਸ ਮੌਕੇ ਐਨ . ਐਸ . ਐਸ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰ ਹਾਜ਼ਰ ਸਨ ।