ਜੋਤੀ ਅਰੋੜਾ ਮਿਡ-ਡੇ-ਮੀਲ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਚੁਣੀ
ਮਾਨਸਾ, 12 ਸਤੰਬਰ (ਧਾਲੀਵਾਲ)- ਜੋਤੀ ਅਰੋੜਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ । ਸਥਾਨਕ ਬਾਲ ਭਵਨ ਵਿਖੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਮੀਟਿੰਗ ਦੌਰਾਨ ਇਹ ਚੋਣ ਸਰਬਸੰਮਤੀ ਕੀਤੀ ਗਈ।
ਮਾਨਸਾ, 12 ਸਤੰਬਰ (ਧਾਲੀਵਾਲ)- ਜੋਤੀ ਅਰੋੜਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ । ਸਥਾਨਕ ਬਾਲ ਭਵਨ ਵਿਖੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੀ ਮੀਟਿੰਗ ਦੌਰਾਨ ਇਹ ਚੋਣ ਸਰਬਸੰਮਤੀ ਕੀਤੀ ਗਈ। ਅਮਰਜੀਤ ਕੌਰ ਨੂੰ ਮੀਤ ਪ੍ਰਧਾਨ, ਵੀਰਪਾਲ ਕੌਰ ਜਨਰਲ ਸਕੱਤਰ, ਸੰਦੀਪ ਕੌਰ ਖ਼ਜ਼ਾਨਚੀ, ਅਮਰਜੀਤ ਕੌਰ ਸਹਾਇਕ ਖ਼ਜ਼ਾਨਚੀ, ਪਰਮਜੀਤ ਕੌਰ ਪ੍ਰੈੱਸ ਸਕੱਤਰ ਚੁਣਨ ਤੋਂ ਇਲਾਵਾ ਜਸਵੀਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਵੀਰਪਾਲ ਕੌਰ, ਸਰਬਜੀਤ ਕੌਰ, ਵੀਨਾ ਕੌਰ ਤੇ ਨਿੱਕੀ ਕੌਰ ਨੂੰ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ। ਯੂਨੀਅਨ ਨੇ ਮੰਗ ਕੀਤੀ ਵਰਕਰਾਂ ਨੂੰ ਮਾਣ ਭੱਤਾ ਦੇਣ ਦੀ ਬਜਾਏ 18 ਹਜ਼ਾਰ ਰੁਪਏ ਤਨਖ਼ਾਹ ਦਿੱਤੀ ਜਾਵੇ, ਚੋਣ ਵਾਅਦੇ ਮੁਤਾਬਿਕ ਤਨਖ਼ਾਹ ਭੱਤੇ ’ਚ ਵਾਧਾ ਕੀਤਾ ਜਾਵੇ। ਇਸ ਦੇ ਨਾਲ ਹੀ ਏ.ਪੀ.ਐਫ ਅਤੇ ਈ.ਐਸ.ਆਈ. ਲਾਗੂ ਕਰ ਕੇ 5 ਲੱਖ ਰੁਪਏ ਦਾ ਮੁਫ਼ਤ ਬੀਮਾ ਅਤੇ ਮੌਤ ਉਪਰੰਤ ਸਰਕਾਰੀ ਕਰਮਚਾਰੀ ਵਾਂਗ ਵਿੱਤੀ ਸਹਾਇਤਾ ਦੇ ਕੇ ਪਰਿਵਾਰ ਦੇ ਇੱਕ ਜੀਅ ਨੂੰ ਤਰਸ ਆਧਾਰਤ ਨੌਕਰੀ ਦਿੱਤੀ ਜਾਵੇ। ਇਸ ਮੌਕੇ ਰਮਨਦੀਪ ਕੌਰ, ਗੁਰਮੇਲ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਸ਼ਿੰਦਰ ਕੌਰ, ਸ਼ਿੰਦਰਪਾਲ ਕੌਰ, ਸੁਖਪਾਲ ਕੌਰ, ਰਾਜਵਿੰਦਰ ਕੌਰ, ਨਛੱਤਰ ਕੌਰ ਤੋਂ ਇਲਾਵਾ ਡੀ.ਟੀ.ਐੱਫ. ਦੇ ਆਗੂ ਹਾਜ਼ਰ ਸਨ।