12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦਾ ਚੋਣ ਇਜਲਾਸ ਹੋਇਆ

ਬਰੇਟਾ, 12 ਸਤੰਬਰ (ਜੀਵਨ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦਾ ਚੋਣ ਇਜਲਾਸ ਹੋਇਆ। ਮੁੱਖ ਮਹਿਮਾਨ ਤੌਰ ’ਤੇ ਪਹੁੰਚੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਸੂਬਾਈ ਕਮੇਟੀ ਵਲੋਂ ਪ੍ਰੈਕਟੀਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬਰੇਟਾ, 12 ਸਤੰਬਰ (ਜੀਵਨ ਸ਼ਰਮਾ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ ਦਾ ਚੋਣ ਇਜਲਾਸ ਹੋਇਆ। ਮੁੱਖ ਮਹਿਮਾਨ ਤੌਰ ’ਤੇ ਪਹੁੰਚੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਕਿਹਾ ਕਿ ਸੂਬਾਈ ਕਮੇਟੀ ਵਲੋਂ ਪ੍ਰੈਕਟੀਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਅਗਲੇ ਦਿਨਾਂ ’ਚ ਸਰਕਾਰ ਵਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੌਰਾਨ ਸਰਬਸੰਮਤੀ ਨਾਲ ਹੋਈ ਚੋਣ ’ਚ ਪ੍ਰੇਮ ਸਿੰਘ ਕਿਸ਼ਨਗੜ੍ਹ ਨੂੰ ਤੀਜੀ ਵਾਰ ਐਸੋਸੀਏਸ਼ਨ ਦਾ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਿੰਟੂ ਸ਼ਰਮਾ ਬਰੇਟਾ ਸਕੱਤਰ, ਸਤੀਸ਼ ਕੁਮਾਰ ਬਰੇਟਾ ਖ਼ਜ਼ਾਨਚੀ, ਨਿਰਮਲ ਸਿੰਘ ਬਹਾਦਰਪੁਰ ਚੇਅਰਮੈਨ, ਗਿਆਨ ਚੰਦ ਆਜ਼ਾਦ ਸਰਪ੍ਰਸਤ, ਜੀਵਨ ਸ਼ਰਮਾ ਪ੍ਰੈੱਸ ਸਕੱਤਰ, ਅਜੈਬ ਸਿੰਘ ਕਿਸ਼ਨਗੜ੍ਹ ਸੀਨੀਅਰ ਮੀਤ ਪ੍ਰਧਾਨ, ਜੋਰਾ ਸਿੰਘ ਕੁੱਲਰੀਆਂ ਤੇ ਕੁਲਵੰਤ ਸਿੰਘ ਬਖਸ਼ੀਵਾਲਾ ਮੀਤ ਪ੍ਰਧਾਨ, ਹਰਬੰਸ ਸਿੰਘ ਬਰੇਟਾ ਸਹਾਇਕ ਸਕੱਤਰ, ਹਰਪਾਲ ਸ਼ਰਮਾ ਸਹਾਇਕ ਖ਼ਜ਼ਾਨਚੀ, ਗੁਲਾਬ ਸਿੰਘ ਕਾਹਨਗੜ੍ਹ ਤੇ ਅਵਤਾਰ ਸਿੰਘ ਖੱਤਰੀਵਾਲਾ ਨੂੰ ਸਹਾਇਕ ਪ੍ਰੈੱਸ ਸਕੱਤਰ ਬਣਾਇਆ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਕਮਲਦੀਪ ਸ਼ਰਮਾ ਬੁਢਲਾਡਾ, ਸੂਬਾ ਆਗੂ ਤਾਰਾ ਚੰਦ ਭਾਵਾ, ਜ਼ਿਲ੍ਹਾ ਆਗੂ ਸੱਤਪਾਲ ਰਿਸ਼ੀ, ਸਿਮਰਨ ਸਿੰਘ ਗਾਗੋਵਾਲ, ਰਘਵੀਰ ਚੰਦ ਸ਼ਰਮਾ, ਅਮਰੀਕ ਸਿੰਘ ਮਾਖਾ, ਰਘਵੀਰ ਸਿੰਘ ਜੋਗਾ, ਅਸ਼ੋਕ ਕੁਮਾਰ ਗਾਮੀਵਾਲਾ, ਗੁਰਪ੍ਰੀਤ ਸਿੰਘ ਕਿਸ਼ਨਗੜ੍ਹ, ਹਰਬੰਸ ਸਿੰਘ ਦਿਆਲਪੁਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਨਲਾਈਟੈਂਡ ਡਿਗਰੀ ਕਾਲਜ ਵਿਖੇ ‘ਫੂਡ ਵਿਦਾਊਟ ਫਾਇਰ’ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕ੍ਰਿਸ਼ਨਾ ਕਾਲਜ ਰੱਲੀ ਵਿਖੇ ਵਿਦਿਆਰਥੀਆਂ ਦੇ ਆਮ ਗਿਆਨ ਮੁਕਾਬਲੇ ਕਰਵਾਏ
Ad Position 24