ਝੁਨੀਰ,12 ਸਤੰਬਰ (ਪ.ਪ.)- ਸਥਾਨਕ ਦਾ ਐਨਲਾਈਟੈਂਡ ਡਿਗਰੀ ਕਾਲਜ ਦੇ ਕਾਮਰਸ ਵਿਭਾਗ ਵਲੋਂ ‘ਫੂਡ ਵਿਦਾਊਟ ਫਾਇਰ’ ਮੁਕਾਬਲਾ ਕਰਵਾਇਆ ਗਿਆ। ਬੀ.ਕਾਮ. ਤੇ ਐਮ.ਕਾਮ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਸ ਮਲਾਈ, ਬੇਲ ਪੁਰੀ, ਸੈਂਡਵਿਚ, ਫਰੂਟ ਚਾਟ, ਬਨਾਨਾ ਸ਼ੇਕ, ਨਾਚੋਸ ਚਾਟ, ਚਾਕਲੇਟ ਬਾਲ ਆਦਿ ਚੀਜ਼ਾਂ ਬਿਨਾਂ ਅੱਗ ਦੀ ਵਰਤੋਂ ਕੀਤੇ ਤਿਆਰ ਕੀਤੀਆਂ। ਪ੍ਰੋਗਰਾਮ ਦੀ ਅਗਵਾਈ ਵਿਭਾਗ ਦੇ ਸਹਾਇਕ ਪ੍ਰੋਫੈਸਰ ਵੀਰਪਾਲ ਕੌਰ ਤੇ ਮਨਜੋਤ ਕੌਰ ਨੇ ਕੀਤੀ ਜਦਕਿ ਜੱਜਮੈਂਟ ਦੀ ਭੂਮਿਕਾ ਸਹਾਇਕ ਪ੍ਰੋਫੈਸਰ ਅਮਨਦੀਪ ਕੌਰ, ਸੁਸ਼ਮਾ ਰਾਣੀ ਅਤੇ ਅਰਸ਼ਪ੍ਰੀਤ ਕੌਰ ਵਲੋਂ ਨਿਭਾਈ ਗਈ। ਮੁਕਾਬਲੇ ਦੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਕਾਲਜ ਇੰਚਾਰਜ ਸਹਾਇਕ ਪ੍ਰੋਫੈਸਰ ਗੁਰਦੀਪ ਸਿੰਘ ਨੇ ਵਿਦਿਆਰਥੀਆਂ ਨਾਲ ਭੋਜਨ ਬਣਾਉਣ ਸੰਬੰਧੀ ਨੁਕਤੇ ਸਾਂਝੇ ਕੀਤੇ ਕਰਦਿਆਂ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।