12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਜਪਾਲ ਕਟਾਰੀਆ ਵਲੋਂ 2047 ਤੱਕ ‘ਵਿਕਸਿਤ ਭਾਰਤ’ ਦੀ ਸਿਰਜਣਾ ਲਈ ਏ.ਆਈ.-ਆਧਾਰਿਤ, ਨੈਤਿਕ ਅਤੇ ਉਦਯੋਗ ਮੁਖੀ ਉਚੇਰੀ ਸਿੱਖਿਆ ’ਤੇ ਜ਼ੋਰ

ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ) - ਪੰਜਾਬ ਦੇ ਰਾਜਪਾਲ ਅਤੇ ਯੂ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ) - ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਉਚੇਰੀ ਸਿੱਖਿਆ, ਖੋਜ ਅਤੇ ਇਨੋਵੇਸ਼ਨ ਵਿਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਇਹ ਟੈਕਨਾਲੋਜੀ ਮਨੁੱਖ-ਕੇਂਦ੍ਰਿਤ, ਨੈਤਿਕ, ਸਮਾਵੇਸ਼ੀ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਪੰਜਾਬ ਲੋਕ ਭਵਨ ਵਿਖੇ ‘ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉਚੇਰੀ ਸਿੱਖਿਆ’ ਵਿਸ਼ੇ ’ਤੇ ਉਪ-ਕੁਲਪਤੀਆਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਟਾਰੀਆ ਨੇ ਕਿਹਾ ਕਿ ਏ.ਆਈ. ਕ੍ਰਾਂਤੀ ਲੋਕਾਂ ਦੇ ਸਿੱਖਣ, ਕੰਮ ਕਰਨ, ਖੋਜ ਕਰਨ ਅਤੇ ਫ਼ੈਸਲੇ ਲੈਣ ਦੇ ਤਰੀਕੇ ਨੂੰ ਬਦਲ ਰਹੀ ਹੈ। ਉਨ੍ਹਾਂ ਨੇ ਏ.ਆਈ. ਨੂੰ ਇਕ ਅਜਿਹੀ ਪਰਿਵਰਤਨਕਾਰੀ ਸ਼ਕਤੀ ਦੱਸਿਆ ਜੋ ਆਉਣ ਵਾਲੇ ਦਹਾਕਿਆਂ ਵਿਚ ਭਾਰਤ ਦੀ ਆਰਥਿਕਤਾ ਅਤੇ ਸਮਾਜ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰ ਸਕਦੀ ਹੈ। ਕਾਨਫ਼ਰੰਸ ਦੌਰਾਨ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਆਈ.ਏ.ਐੱਸ. ਅਧਿਕਾਰੀ ਲਲਿਤ ਜੈਨ ਅਤੇ ਯੂ.ਟੀ. ਚੰਡੀਗੜ੍ਹ ਦੇ ਡਾਇਰੈਕਟਰ ਉਚੇਰੀ ਸਿੱਖਿਆ ਸੁਸ਼੍ਰੀ ਪਾਲਿਕਾ ਅਰੋੜਾ ਵੀ ਮੌਜੂਦ ਸਨ। ਕਾਨਫ਼ਰੰਸ ਦੀ ਸ਼ੁਰੂਆਤ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ, ਵਲੋਂ ਰਾਜਪਾਲ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਦੇਣ ਨਾਲ ਹੋਈ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਖੇਡ ਵਿਭਾਗ ਦੇ ਡਾਇਰੈਕਟਰ ਸੌਰਭ ਕੁਮਾਰ ਅਰੋੜਾ ਵਲੋਂ ‘ਐੱਮਵਾਈ ਭਾਰਤ - ਮੇਰਾ ਯੁਵਾ ਭਾਰਤ’ ਬਾਰੇ ਪੇਸ਼ਕਾਰੀ ਦਿੱਤੀ ਗਈ। ਸੰਸਥਾਵਾਂ ਨੂੰ ਖੇਤੀਬਾੜੀ, ਸਿਹਤ ਸੰਭਾਲ਼, ਪਾਣੀ ਦੀ ਸੰਭਾਲ਼, ਸ਼ਾਸਨ ਅਤੇ ਵਾਤਾਵਰਨ ਸਬੰਧੀ ਬਿਹਤਰੀਨ ਪਿਰਤਾਂ ਬਾਰੇ ਸੈਸ਼ਨਾਂ ਵਿਚ ਡਾ. ਸੁਰੇਸ਼ ਕੁਮਾਰ, ਵਾਈਸ-ਚਾਂਸਲਰ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ; ਡਾ. ਪੁਸ਼ਪਿੰਦਰ ਸਿੰਘ ਗਿੱਲ, ਵਾਈਸ-ਚਾਂਸਲਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ; ਅਤੇ ਡਾ. ਵਿਨੈ ਗੋਇਲ, ਵਾਈਸ-ਚਾਂਸਲਰ, ਸੀਜੀਸੀ ਯੂਨੀਵਰਸਿਟੀ ਦੁਆਰਾ ਪੇਸ਼ਕਾਰੀਆਂ ਕੀਤੀਆਂ ਗਈਆਂ। ਕਾਨਫ਼ਰੰਸ ਵਿਚ ਡਾ. ਹਰਪਾਲ ਥੇਠੀ, ਪ੍ਰੋਫੈਸਰ ਅਤੇ ਐਡੀਸ਼ਨਲ ਡਾਇਰੈਕਟਰ, ਡਿਵੀਜ਼ਨ ਆਫ ਕਰੀਅਰ ਸਰਵਿਸਿਜ਼, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੁਆਰਾ ਯੂਨੀਵਰਸਿਟੀ-ਇੰਡਸਟਰੀ ਸਾਂਝੀਦਾਰੀ ਨੂੰ ਮਜ਼ਬੂਤ ਕਰਨ ਅਤੇ ਉਦਯੋਗ ਲਈ ਤਿਆਰ ਗ੍ਰੈਜੂਏਟ ਬਣਾਉਣ ’ਤੇ ਇੱਕ ਵਿਸ਼ੇਸ਼ ਭਾਸ਼ਣ ਵੀ ਦਿੱਤਾ ਗਿਆ। ਯੂਨੀਵਰਸਿਟੀਆਂ ਨੂੰ ਗਿਆਨ, ਇਨੋਵੇਸ਼ਨ ਅਤੇ ਰਾਸ਼ਟਰ ਨਿਰਮਾਣ ਦੇ ਕੇਂਦਰ ਬਣਨ ਦਾ ਸੱਦਾ ਦਿੰਦੇ ਹੋਏ ਕਟਾਰੀਆ ਨੇ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਅਤੇ 2047 ਤੱਕ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਵਿਚ ਮਹੱਤਵਪੂਰਨ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ 5 ਕਿੱਲੋ ਹੈਰੋਇਨ ਤੇ 1.50 ਲੱਖ ਦੀ ਡਰੱਗ ਮਨੀ ਸਮੇਤ ਗਰੋਹ ਦੇ 2 ਕਰਿੰਦੇ ਗ੍ਰਿਫ਼ਤਾਰ ਅਗਲੀ ਖ਼ਬਰ ਐਨਲਾਈਟੈਂਡ ਡਿਗਰੀ ਕਾਲਜ ਵਿਖੇ ‘ਫੂਡ ਵਿਦਾਊਟ ਫਾਇਰ’ ਮੁਕਾਬਲਾ ਕਰਵਾਇਆ
Ad Position 24