12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਭੋਗ ’ਤੇ ਵਿਸ਼ੇਸ਼- ਡਾ. ਵਿਦਵਾਨ ਸਿੰਘ ਸੋਨੀ

ਪਟਿਆਲਾ-ਡਾ. ਵਿਦਵਾਨ ਸਿੰਘ ਸੋਨੀ ਦੇ ਸਦੀਵੀ ਵਿਛੋੜੇ ਨੇ ਪੰਜਾਬ ਦੇ ਵਿਗਿਆਨਕ, ਸਾਹਿਤਕ ਅਤੇ ਵਿੱਦਿਅਕ ਖੇਤਰ ਵਿਚ ਇਕ ਅਜਿਹਾ ਖਾਲੀਪਣ ਪੈਦਾ ਕਰ ਦਿੱਤਾ ਹੈ, ਜਿਸ ਨੂੰ ਭਰਨਾ ਨਾਮੁਮਕਿਨ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

ਪਟਿਆਲਾ-ਡਾ. ਵਿਦਵਾਨ ਸਿੰਘ ਸੋਨੀ ਦੇ ਸਦੀਵੀ ਵਿਛੋੜੇ ਨੇ ਪੰਜਾਬ ਦੇ ਵਿਗਿਆਨਕ, ਸਾਹਿਤਕ ਅਤੇ ਵਿੱਦਿਅਕ ਖੇਤਰ ਵਿਚ ਇਕ ਅਜਿਹਾ ਖਾਲੀਪਣ ਪੈਦਾ ਕਰ ਦਿੱਤਾ ਹੈ, ਜਿਸ ਨੂੰ ਭਰਨਾ ਨਾਮੁਮਕਿਨ ਹੈ। 4 ਸਤੰਬਰ ਨੂੰ 83 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪੰਜਾਬ ਨੇ ਕੇਵਲ ਇੱਕ ਉੱਘਾ ਭੌਤਿਕ ਵਿਗਿਆਨੀ ਜਾਂ ਵਿਗਿਆਨ ਲੇਖਕ ਹੀ ਨਹੀਂ ਗੁਆਇਆ, ਸਗੋਂ ਅਜਿਹਾ ਜਿਗਿਆਸੂ ਮਨ ਗੁਆਇਆ ਹੈ ਜਿਸ ਨੇ ਸਾਰੀ ਉਮਰ ਗਿਆਨ ਦੀਆਂ ਹੱਦਾਂ ਨੂੰ ਟਟੋਲਿਆ ਅਤੇ ਉਸ ਗਿਆਨ ਨੂੰ ਆਮ ਮਨੁੱਖ ਤੱਕ ਆਪਣੀ ਮਾਂ-ਬੋਲੀ ਪੰਜਾਬੀ ਵਿਚ ਪਹੁੰਚਾਉਣ ਨੂੰ ਆਪਣਾ ਧਰਮ ਸਮਝਿਆ। ਡਾ. ਸੋਨੀ ਇੱਕ ਭੌਤਿਕ ਵਿਗਿਆਨੀ, ਅਧਿਆਪਕ, ਸਿੱਖਿਆ-ਪ੍ਰਬੰਧਕ, ਵਿਗਿਆਨ ਲੇਖਕ, ਜੀਵਾਸ਼ਮ ਵਿਗਿਆਨ ਦੇ ਖੋਜੀ, ਪੁਰਾਤੱਤਵ ਇਤਿਹਾਸਕ ਪੱਥਰ ਦੇ ਸੰਦਾਂ ਦੇ ਖੋਜੀ ਅਤੇ ਕੁਦਰਤ ਦੇ ਅਦਭੁੱਤ ਪ੍ਰੇਮੀ ਸਨ। 26 ਅਕਤੂਬਰ 1943 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਵੈਰੋਵਾਲ ਵਿਚ ਸ. ਰਾਮ ਸਿੰਘ ਸੋਨੀ ਅਤੇ ਸਰਦਾਰਨੀ ਮਹਿੰਦਰ ਕੌਰ ਦੇ ਘਰ ਜਨਮੇ ਡਾ. ਵਿਦਵਾਨ ਸਿੰਘ ਸੋਨੀ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਦੇ ਹਿੰਦੂ ਕਾਲਜ ਤੋਂ ਬੀ.ਐੱਸ.ਸੀ. ਕੀਤੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਐੱਮ.ਐੱਸ.ਸੀ. ਭੌਤਿਕ ਵਿਗਿਆਨ ਅਤੇ ਪੀ.ਐੱਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। 1967 ਵਿਚ ਉਨ੍ਹਾਂ ਨੇ ਅਧਿਆਪਨ ਦੇ ਖੇਤਰ ਵਿਚ ਸੇਵਾ ਸ਼ੁਰੂ ਕੀਤੀ। ਲੰਮੇ ਸਮੇਂ ਤੱਕ ਭੌਤਿਕ ਵਿਗਿਆਨ ਪੜ੍ਹਾਉਣ ਤੋਂ ਬਾਅਦ ਉਹ ਸਰਕਾਰੀ ਕਾਲਜ ਟਾਂਡਾ ਉੜਮੁੜ, ਸਰਕਾਰੀ ਕਾਲਜ ਰੋਪੜ ਅਤੇ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਉਨ੍ਹਾਂ ਦੇ ਕੰਮ ਦਾ ਇੱਕ ਮਹੱਤਵਪੂਰਨ ਪੱਖ ਅਮਰੀਕਾ ਦੀ ਪਹਿਲੀ ਨੋਬਲ ਪੁਰਸਕਾਰ ਜੇਤੂ ਖੋਜ “ਸਪੈਸ਼ਲ ਰਿਲੇਟੀਵਿਟੀ- ਮਾਈਕਲਸਨ ਮੋਰਲੇ ਐਕਸਪੈਰੀਮੈਂਟ” ਦੀ ਡੈਰੀਵੇਸ਼ਨ ਵਿਚ ਗਲਤੀ ਵੱਲ ਧਿਆਨ ਦਿਵਾਉਣਾ ਸੀ। ਉਨ੍ਹਾਂ ਦਾ ਇਹ ਕੰਮ ਅਮਰੀਕਨ ਜਰਨਲ ਆਫ਼ ਫਿਜ਼ਿਕਸ ਵਿਚ ਵੀ ਪ੍ਰਕਾਸ਼ਿਤ ਹੋਇਆ ਅਤੇ ਉਨ੍ਹਾਂ ਨੂੰ ਇਸ ਇਤਿਹਾਸਕ ਵਿਗਿਆਨਕ ਪ੍ਰਯੋਗ ਦੀ ਸ਼ਤਾਬਦੀ ਨਾਲ ਸਬੰਧਤ ਇਕ ਸਮਾਗਮ ਲਈ ਕਲੀਵਲੈਂਡ, ਅਮਰੀਕਾ ਵੀ ਸੱਦਿਆ ਗਿਆ। ਉਨ੍ਹਾਂ ਨੇ ਭੌਤਿਕ ਵਿਗਿਆਨ ਦੀਆਂ ਪੁਸਤਕਾਂ ਵੀ ਲਿਖੀਆਂ। ਆਪਣੇ ਪੁੱਤਰ ਡਾ. ਅਨੁਜੋਤ ਸਿੰਘ ਸੋਨੀ ਨਾਲ ਮਿਲ ਕੇ ਉਨ੍ਹਾਂ ਨੇ ਪੂਰਵ ਇਤਿਹਾਸਕ ਪੱਥਰ ਦੇ ਸੰਦਾਂ ਅਤੇ ਜੀਵਾਸ਼ਮਾਂ ’ਤੇ ਖੋਜ ਕੀਤੀ। ਡਾ. ਸੋਨੀ ਨੂੰ ਬਾਲ ਸਾਹਿਤ ਲਈ ਰਾਸ਼ਟਰੀ ਪੁਰਸਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਲੇਖਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 13 ਸਤੰਬਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੇਜ਼-3 ਅਰਬਨ ਸਟੇਟ ਪਟਿਆਲਾ ਵਿਖੇ ਹੋਵੇਗੀ। – ਕੁਲਵੀਰ ਸਿੰਘ ਧਾਲੀਵਾਲ

Ad Position 22
No active advertisement
ਪਿਛਲੀ ਖ਼ਬਰ ਗ੍ਰੰਥੀ ਸਭਾ ਮਲੋਟ ਅਤੇ ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੁਖੀਆਂ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਪਾਕਿ ’ਚ 6 ਮਹੀਨਿਆਂ ਦੌਰਾਨ ਬਾਲ ਸ਼ੋਸ਼ਣ ਦੇ 1,914 ਮਾਮਲੇ ਦਰਜ
Ad Position 24