12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੰਸਦ ਮੈਂਬਰ ਅਨੁਰਾਗ ਸ਼ਰਮਾ ਦੀ ਪਹਿਲ ਨਾਲ ਕੱਟੇ ਬੁੱਲਾਂ ਤੇ ਤਾਲੂ ਦਾ ਮੁਫ਼ਤ ਇਲਾਜ

ਜਲੰਧਰ, 12 ਸਤੰਬਰ (ਅ. ਬ.)

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਜਲੰਧਰ, 12 ਸਤੰਬਰ (ਅ.ਬ.)-ਕੱਟੇ ਬੁੱਲਾਂ ਅਤੇ ਤਾਲੂ (ਕਲੇਫਟ) ਤੋਂ ਪੀੜਤ ਬੱਚਿਆਂ ਲਈ 9 ਦਿਨਾਂ ਤੱਕ ਚੱਲਿਆ ਮੁਫ਼ਤ ਸਰਜੀਕਲ ਕੈਂਪ ’ਚ 78 ਜ਼ਰੂਰਤਮੰਦ ਬੱਚਿਆਂ ਦਾ ਇਲਾਜ ਕੀਤਾ ਗਿਆ। ਇਹ ਕੈਂਪ ਵਿਰਾਂਗਨਾ ਫਾਊਂਡੇਸ਼ਨ, ਜੋ ਮੁੱਖ ਰੂਪ ’ਚ ਮਹਿਲ ਸ਼ਕਤੀਕਰਨ, ਬੱਚਿਆਂ ਦੇ ਕਲਿਆਣ ਅਤੇ ਪੇਂਡੂ ਵਿਕਾਸ ਦੇ ਖੇਤਰਾਂ ’ਚ ਸਮਾਿਜਕ ਕੰਮਾਂ ਲਈ ਜਾਣੀ ਜਾਂਦੀ ਹੈ ਵਲੋਂ ‘ਆਪ੍ਰੇਸ਼ਨ ਸਮਾਈਲ’ ਵਲੋਂ ਸੰਯੁਕਤ ਰੂਪ ਨਾਲ ਕਰਵਾਇਆ ਗਿਆ ਸੀ। ਝਾਂਸੀ-ਲਲਿਤਪੁਰ ਤੋਂ ਸੰਸਦ ਮੈਂਬਰ ਅਨੁਰਾਗ ਸ਼ਰਮਾ, ਜਿਨ੍ਹਾਂ ਇਸ ਕੈਂਪ ਨੂੰ ਲਗਾਉਣ ’ਚ ਅਹਿਮ ਭੂਮਿਕਾ ਨਿਭਾਈ, ਨੇ ਕਿਹਾ ਕਿ ਕੱਟੇ ਬੁੱਲ ਅਤੇ ਤਾਲੂ ਦੀ ਸਮੱਸਿਆ ਤੋਂ ਪ੍ਰਭਾਵਿਤ ਬੱਚਿਆਂ ਲਈ ਸਮੇਂ ’ਤੇ ਇਲਾਜ ਬੇਹੱਦ ਜ਼ਰੂਰੀ ਹੈ ਪਰ ਇਲਾਜ ਦੀ ਉੱਚੀ ਲਾਗਤ ਕਾਰਨ ਇਹ ਸੁਵਿਧਾ ਅਕਸਰ ਗਰੀਬ ਪਰਿਵਾਰਾਂ ਦੀ ਪਹੁੰਚ ਤੋਂ ਬਾਹਰ ਰਹਿ ਜਾਂਦੀ ਹੈ। ਅਨੁਰਾਗ ਸ਼ਰਮਾ ਬੈਦਨਾਥ ਦੇ ਜੇ.ਐਮ.ਡੀ. ਵੀ ਹਨ, ਜੋ ਲੋਕਾਂ ਨੂੰ ਮੁਫ਼ਤ ਇਲਾਜ ਸਲਾਹ ਦੀ ਸੁਵਿਧਾ ਉਪਲਬਧ ਕਰਵਾਉਂਦੀ ਹੈ। ਵਿਰਾਂਗਨਾ ਫਾਊਂਡੇਸ਼ਨ ਦੀ ਮੁਖੀ ਪੂਨਮ ਸ਼ਰਮਾ ਨੇ ਕਿਹਾ ਕਿ ਇਹ ਇਸ ਕੈਂਪ ਦਾ ਦੂਜਾ ਸੀਜ਼ਨ ਹੈ। ਪਹਿਲੇ ਕੈਂਪ ਦੀ ਸਫ਼ਲਤਾ ਅਤੇ ਜ਼ਰੂਰਤਮੰਦ ਮਰੀਜ਼ਾਂ ਦੀ ਜ਼ਰੂਰਤਾਂ ਨੂੰ ਦੇਖਦੇ ਹੋਏ ਇਸ ਵਾਰ ਵੀ ਵੱਡੇ ਪੱਧਰ ’ਤੇ ਕੈਂਪ ਲਗਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਸਮਾਈਲ’ ਅਮਰੀਕਾ ਅਧਾਰਿਤ ਭਲਾਈ ਸੰਸਥਾ ਹੈ, ਜੋ ਦੁਨੀਆ ਭਰ ’ਚ ਜ਼ਰੂਰਤਮੰਦ ਬੱਚਿਆਂ ਦੀ ‘ਕਲੇਫਟ’ ਦੇਖਭਾਲ ਕਰਦੀ ਹੈ। ਅਭਿਸ਼ੇਕ ਸੇਨਗੁਪਤਾ ‘ਆਪ੍ਰੇਸ਼ਨ ਸਮਾਈਲ’ (ਏਸ਼ੀਆ) ਦੇ ਐਸੋਸੀਏਟ ਉਪ ਪ੍ਰਧਾਨ ਹਨ।
Ad Position 22
No active advertisement
ਪਿਛਲੀ ਖ਼ਬਰ ਅੰਮ੍ਰਿਤਸਰ ਸ਼ੇਰ - ਏ - ਪੰਜਾਬ ਟੀ -20 ਲੀਗ ਦੇ ਫਾਈਨਲ ’ ਚ ਅਗਲੀ ਖ਼ਬਰ ਬੀਬਾ ਜੈਇੰਦਰ ਕੌਰ ਵਲੋਂ ਭਾਜਪਾ ਮਹਿਲਾ ਮੋਰਚਾ ਦੀ ਨਵੀਂ ਸੂਬਾ ਟੀਮ ਦਾ ਐਲਾਨ
Ad Position 24