12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

6 ਸਾਲ ਬਾਅਦ ਗੁਆਂਗਝੂ-ਦਿੱਲੀ ਉਡਾਣਾਂ ਮੁੜ ਸ਼ੁਰੂ

ਬੀਜਿੰਗ, 12 ਸਤੰਬਰ (ਪੀ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਬੀਜਿੰਗ, 12 ਸਤੰਬਰ (ਪੀ.ਟੀ.ਆਈ.)-ਚਾਈਨਾ ਸਾਊਦਰਨ ਏਅਰਲਾਈਨਜ਼ ਨੇ ਐਲਾਨ ਕੀਤਾ ਹੈ ਕਿ ਉਹ 21 ਸਤੰਬਰ ਤੋਂ ਗੁਆਂਗਝੂ-ਨਵੀਂ ਦਿੱਲੀ ਰੂਟ ’ਤੇ ਨਿਯਮਤ ਯਾਤਰੀ ਉਡਾਣਾਂ ਮੁੜ ਸ਼ੁਰੂ ਕਰੇਗੀ। ਇਸ ਰੂਟ ’ਤੇ ਉਡਾਣਾਂ ਛੇ ਸਾਲਾਂ ਤੋਂ ਬੰਦ ਸਨ। ਏਅਰਲਾਈਨ ਨੇ ਕਿਹਾ ਹੈ ਕਿ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਉਹ ਦੱਖਣੀ ਏਸ਼ੀਆ ’ਚ ਅੱਠ ਆਉਣ-ਜਾਣ ਵਾਲੇ ਰੂਟਾਂ ’ਤੇ ਹਫ਼ਤੇ ’ਚ 100 ਤੋਂ ਵੱਧ ਉਡਾਣਾਂ ਚਲਾਏਗੀ। ਚਾਈਨਾ ਸਾਊਦਰਨ ਏਅਰਲਾਈਨਜ਼ ਦਾ ਮੁੱਖ ਦਫ਼ਤਰ ਚੀਨ ਦੇ ਦੱਖਣੀ ਗੁਆਂਗਦੋਂਗ ਸੂਬੇ ਦੇ ਗੁਆਂਗਝੂ ਸ਼ਹਿਰ ’ਚ ਹੈ ਤੇ ਇਹ ਚੀਨ ਦੀਆਂ ਪ੍ਰਮੁੱਖ ਹਵਾਈ ਕੰਪਨੀਆਂ ’ਚੋਂ ਇਕ ਹੈ। ਏਅਰਲਾਈਨ ਵਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਭਾਰਤ ਪਹੁੰਚੇ ਹਨ।
Ad Position 22
No active advertisement
ਪਿਛਲੀ ਖ਼ਬਰ ਯੋਗੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਅਗਲੀ ਖ਼ਬਰ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਦਾ ਦਿਹਾਂਤ ਸੁਖਬੀਰ ਤੇ ਹੋਰ ਰਾਜਸੀ ਆਗੂ ਦੁੱਖ ਸਾਂਝਾ ਕਰਨ ਪੁੱਜੇ
Ad Position 24