12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅੰਮ੍ਰਿਤਸਰ ਸ਼ੇਰ - ਏ - ਪੰਜਾਬ ਟੀ -20 ਲੀਗ ਦੇ ਫਾਈਨਲ ’ ਚ

ਐੱਸ. ਏ.

Ad Position 21
repet_subhas-goyals [Copy P29]
ਬੱਲੇਬਾਜ਼ੀ ਕਰਦਾ ਹੋਇਆ ਅੰਮ੍ਰਿਤਸਰ ਦਾ ਨਮਨ ਧੀਰ। ਅਜੀਤ ਤਸਵੀਰ 13-09-2026
ਐੱਸ. ਏ. ਐੱਸ. ਨਗਰ, 12 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਹਾਲੀ ਦੇ ਫੇਜ਼-9 ਸਥਿਤ ਆਈ. ਐੱਸ. ਬਿੰਦਰਾ ਸਟੇਡੀਅਮ ਵਿਖੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿਚ ਅੰਮ੍ਰਿਤਸਰ ਸੂਰਮਾ ਨੇ ਮੁਹਾਲੀ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ।ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁਹਾਲੀ ਕਿੰਗਜ਼ ਦੀ ਟੀਮ ਨੂੰ ਅੰਮ੍ਰਿਤਸਰ ਸੂਰਮਾ ਦੇ ਗੇਂਦਬਾਜ਼ਾਂ ਨੇ 169/7 ‘ਤੇ ਰੋਕ ਲਿਆ। ਇਸ ਤੋਂ ਬਾਅਦ ਨਮਨ ਧੀਰ ਦੀ ਹਮਲਾਵਰ ਬੱਲੇਬਾਜ਼ੀ ਸਦਕਾ ਅੰਮ੍ਰਿਤਸਰ ਸੂਰਮਾ ਨੇ 16.3 ਓਵਰਾਂ ਵਿਚ ਹੀ 173 ਦੌੜਾਂ ਬਣਾ ਕੇ ਖ਼ਿਤਾਬੀ ਮੁਕਾਬਲੇ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ। ਮੁਹਾਲੀ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਕਿਉਂਕਿ ਸ਼ੁਰੂ ‘ਚ ਹੀ 3 ਵਿਕਟਾਂ ਡਿੱਗਣ ਤੋਂ ਬਾਅਦ ਅਨਮੋਲਪ੍ਰੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਚੌਥੀ ਵਿਕਟ ਲਈ 55 ਦੌੜਾਂ ਜੋੜ ਕੇ ਕਿੰਗਜ਼ ਨੂੰ ਕੁਝ ਹੱਦ ਤੱਕ ਮਜ਼ਬੂਤੀ ਦਿੱਤੀ। ਆਖ਼ਿਰਕਾਰ ਰਮਨਦੀਪ ਸਿੰਘ 28 ਗੇਂਦਾਂ ‘ਤੇ 42 ਦੌੜਾਂ ਬਣਾ ਕੇ ਆਊਟ ਹੋਣ ਤੋਂ ਬਾਅਦ ਅਨਮੋਲਪ੍ਰੀਤ ਸਿੰਘ ਨੇ ਥੋੜ੍ਹੀ ਦੇਰ ਬਾਅਦ 26 ਗੇਂਦਾਂ ‘ਤੇ 43 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਹਰਪ੍ਰੀਤ ਸਿੰਘ ਬਰਾੜ ਅਤੇ ਸੋਹਰਾਬ ਧਾਲੀਵਾਲ ਨੇ 6ਵੀਂ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਸੋਹਰਾਬ ਧਾਲੀਵਾਲ ਨੇ ਆਊਟ ਹੋਣ ਤੋਂ ਪਹਿਲਾਂ 13 ਗੇਂਦਾਂ ‘ਤੇ ਤੇਜ਼ੀ ਨਾਲ 26 ਦੌੜਾਂ ਬਣਾਈਆਂ, ਜਦਕਿ ਹਰਪ੍ਰੀਤ ਸਿੰਘ ਬਰਾੜ 2 7 ਗੇਂਦਾਂ ‘ਤੇ 33 ਦੌੜਾਂ ਬਣਾ ਕੇ ਨਾਬਾਦ ਰਹੇ। ਅੰਮ੍ਰਿਤਸਰ ਸੂਰਮਾ ਲਈ ਜੈ ਪ੍ਰਤਾਪ ਸਿੰਘ ਜੌਹਲ ਨੇ 3 ਵਿਕਟਾਂ ਤੇ ਆਕਾਸ਼ ਪਾਂਡੇ ਨੇ 2 ਵਿਕਟਾਂ, ਜਦਕਿ ਇਸ਼ਮੀਤ ਸਿੰਘ ਨੇ 1 ਵਿਕਟ ਝਟਕਾਈ। ਟੀਚਾ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾ ਨੂੰ ਸ਼ੁਰੂਆਤੀ ਝਟਕਾ ਸਹਿਜ ਧਵਨ ਅਤੇ ਜਸ਼ਨਪ੍ਰੀਤ ਸਿੰਘ ਦੇ ਸਿਰਫ਼ 7 ਦੌੜਾਂ ‘ਤੇ ਹੀ ਆਊਟ ਹੋਣ ‘ਤੇ ਲੱਗਾ। ਸੂਰਮਾ ਦੇ ਬੱਲੇਬਾਜ਼ਾਂ ‘ਤੇ ਮੁਹਾਲੀ ਦੇ ਗੇਂਦਬਾਜ਼ਾਂ ਵਲੋਂ ਬਣਾਏ ਗਏ ਸ਼ੁਰੂਆਤੀ ਦਬਾਅ ਤੋਂ ਬਾਅਦ ਨਮਨ ਧੀਰ ਅਤੇ ਅਭੈ ਚੌਧਰੀ ਨੇ ਜ਼ਿੰਮੇਵਾਰੀ ਸੰਭਾਲੀ ਅਤੇ ਪਾਰੀ ਨੂੰ ਦੁਬਾਰਾ ਲੀਹ ‘ਤੇ ਲਿਆਂਦਾ। ਨਮਨ ਧੀਰ ਨੇ ਹਮਲਾਵਰ ਪਾਰੀ ਖੇਡਦਿਆਂ ਨਿਯਮਿਤ ਚੌਕੇ ਲਗਾ ਕੇ ਮੈਚ ਦਾ ਰੁਖ ਪੂਰੀ ਤਰ੍ਹਾਂ ਬਦਲ ਦਿੱਤਾ। ਨਮਨ ਨੇ ਸ਼ਾਨਦਾਰ ਪਾਰੀ ਦੌਰਾਨ ਸਿਰਫ਼ 37 ਗੇਂਦਾਂ ‘ਚ 10 ਚੌਕੇ ਤੇ 6 ਛੱਕੇ ਲਗਾ ਕੇ 91 ਦੌੜਾਂ ਜੋੜਦਿਆਂ ਅੰਮ੍ਰਿਤਸਰ ਸੂਰਮਾ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਅਭੈ ਚੌਧਰੀ ਅਤੇ ਰਾਹੁਲ ਕੁਮਾਰ ਨੇ ਚੌਥੀ ਵਿਕਟ ਲਈ 59 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਅਭੈ ਚੌਧਰੀ 38 ਗੇਂਦਾਂ ‘ਚ 48 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਰਾਹੁਲ ਨੇ 16 ਗੇਂਦਾਂ ‘ਤੇ ਨਾਬਾਦ 26 ਦੌੜਾਂ ਦਾ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਪਾਕਿ ’ਚ 6 ਮਹੀਨਿਆਂ ਦੌਰਾਨ ਬਾਲ ਸ਼ੋਸ਼ਣ ਦੇ 1,914 ਮਾਮਲੇ ਦਰਜ ਅਗਲੀ ਖ਼ਬਰ ਸੰਸਦ ਮੈਂਬਰ ਅਨੁਰਾਗ ਸ਼ਰਮਾ ਦੀ ਪਹਿਲ ਨਾਲ ਕੱਟੇ ਬੁੱਲਾਂ ਤੇ ਤਾਲੂ ਦਾ ਮੁਫ਼ਤ ਇਲਾਜ
Ad Position 24