12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਚਿਨ ਪਾਇਲਟ 15 ਨੂੰ ਆਉਣਗੇ ਪੰਜਾਬ ਕਾਂਗਰਸੀ ਲੀਡਰਸ਼ਿਪ ਨੂੰ ਇਕਜੁੱਟ ਕਰਨ ਦੀ ਕਵਾਇਦ ਸ਼ੁਰੂ ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 12 ਸਤੰਬਰ-ਪੰਜਾਬ ਕਾਂਗਰਸ ਦੀ ਕਮਾਨ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਹੱਥ ਆਉਣ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਲੰਮੇ ਸਮੇਂ ਦੀ ਖਿੱਚੋਤਾਣ ਅਤੇ ਧੜੇਬੰਦੀ ਨੂੰ ਖ਼ਤਮ ਕਰਕੇ ਲੀਡਰਸ਼ਿਪ ਨੂੰ ਇਕਜੁੱਟ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸੇ ਕੜੀ ਤਹਿਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਦੌਰੇ ’ਤੇ ਪਹੁੰਚ ਰਹੇ ਹਨ ਤੇ ਇਸ ਦੌਰੇ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਲਈ ਅਹਿਮ ਮੰਨਿਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ-ਪੰਜਾਬ ਕਾਂਗਰਸ ਦੀ ਕਮਾਨ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਹੱਥ ਆਉਣ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਲੰਮੇ ਸਮੇਂ ਦੀ ਖਿੱਚੋਤਾਣ ਅਤੇ ਧੜੇਬੰਦੀ ਨੂੰ ਖ਼ਤਮ ਕਰਕੇ ਲੀਡਰਸ਼ਿਪ ਨੂੰ ਇਕਜੁੱਟ ਕਰਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸੇ ਕੜੀ ਤਹਿਤ ਸਚਿਨ ਪਾਇਲਟ 15 ਸਤੰਬਰ ਨੂੰ ਪੰਜਾਬ ਦੌਰੇ ’ਤੇ ਪਹੁੰਚ ਰਹੇ ਹਨ ਤੇ ਇਸ ਦੌਰੇ ਨੂੰ ਪੰਜਾਬ ਕਾਂਗਰਸ ਦੀ ਅੰਦਰੂਨੀ ਸਿਆਸਤ ਲਈ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਲਈ ਇਹ ਸਿਰਫ਼ ਸਰਕਾਰ ਵਿਰੁੱਧ ਸਿਆਸੀ ਤਾਕਤ ਦੇ ਪ੍ਰਦਰਸ਼ਨ ਦਾ ਮੌਕਾ ਨਹੀਂ, ਸਗੋਂ ਅੰਦਰੂਨੀ ਏਕਤਾ ਦਾ ਸੰਦੇਸ਼ ਦੇਣ ਲਈ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਖ਼ਾਸ ਤੌਰ ’ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪਾਰਟੀ ਦੇ ਹੋਰ ਵੱਡੇ ਆਗੂਆਂ ਦੀ ਸ਼ਮੂਲੀਅਤ ਇਸ ਪ੍ਰੋਗਰਾਮ ਨੂੰ ਹੋਰ ਅਹਿਮ ਬਣਾ ਸਕਦੀ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਵਿਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਆਗੂਆਂ ਦੇ ਆਪਸੀ ਮਤਭੇਦ ਅਤੇ ਬਿਆਨਬਾਜ਼ੀ ਪਾਰਟੀ ਲਈ ਚੁਣੌਤੀ ਬਣਦੇ ਰਹੇ ਹਨ ਅਤੇ ਦੋਵੇਂ ਧੜਿਆਂ ਦੇ ਆਗੂ ਆਪਣੇ ਵੱਖੋ ਵੱਖ ਪ੍ਰੋਗਰਾਮ ਕਰਦੇ ਆ ਰਹੇ ਹਨ। ਕਾਂਗਰਸ ਹਾਈਕਮਾਨ ਦੀ ਕੋਸ਼ਿਸ਼ ਹੁਣ ਇਹ ਦਿਖਾਉਣ ਦੀ ਹੈ ਕਿ ਪਾਰਟੀ ਦੇ ਸੀਨੀਅਰ ਆਗੂਆਂ ਵਿਚਾਲੇ ਮਤਭੇਦ ਭਾਵੇਂ ਹੋ ਸਕਦੇ ਹਨ, ਪਰ ਚੋਣ ਮੈਦਾਨ ਵਿਚ ਸਾਰਿਆਂ ਦਾ ਨਿਸ਼ਾਨਾ ਇਕੋ ਹੈ। ਇਸ ਲਈ ਪਾਇਲਟ ਦੇ ਪਹਿਲੇ ਪੜਾਅ ਵਿਚ ਹੀ ਸਭ ਤੋਂ ਵੱਡੀ ਤਰਜੀਹ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਕ ਸਾਂਝੇ ਸਿਆਸੀ ਪਲੇਟਫ਼ਾਰਮ ’ਤੇ ਲਿਆਉਣ ਨੂੰ ਦਿੱਤੀ ਜਾ ਰਹੀ ਹੈ, ਜਿਸ ਵਿਚ ਪਿਛਲੇ ਇੰਚਾਰਜ ਭੁਪੇਸ਼ ਬਘੇਲ ਸਫਲ ਨਹੀਂ ਹੋ ਸਕੇ ਸਨ। ਸਿਆਸੀ ਤੌਰ ’ਤੇ ਵੀ ਪਾਇਲਟ ਦਾ ਇਹ ਦੌਰਾ ਕਾਫ਼ੀ ਮਹੱਤਵਪੂਰਨ ਹੈ। ਕਿਉਂਕਿ, ਪਾਰਟੀ ਅੰਦਰ ਇਕਜੁੱਟਤਾ ਤੋਂ ਬਿਨਾਂ ਸਰਕਾਰ ਵਿਰੁੱਧ ਹਮਲਾਵਰ ਮੁਹਿੰਮ ਨੂੰ ਲਗਾਤਾਰ ਚਲਾਉਣਾ ਮੁਸ਼ਕਲ ਹੋ ਸਕਦਾ ਹੈ। ਇਸੇ ਕਰਕੇ 15 ਸਤੰਬਰ ਦਾ ਪ੍ਰਦਰਸ਼ਨ ਪੰਜਾਬ ਕਾਂਗਰਸ ਲਈ ਇਕ ਤਰ੍ਹਾਂ ਦੀ ‘ਏਕਤਾ ਪ੍ਰੀਖਿਆ’ ਵੀ ਸਾਬਤ ਹੋ ਸਕਦਾ ਹੈ। ਜੇਕਰ ਸਾਰੇ ਵੱਡੇ ਆਗੂ ਇਕ ਮੰਚ ’ਤੇ ਇਕੱਠੇ ਹੋ ਕੇ ਸਾਂਝੀ ਸਿਆਸੀ ਲੜਾਈ ਦਾ ਸੰਦੇਸ਼ ਦੇਣ ਵਿਚ ਸਫਲ ਰਹਿੰਦੇ ਹਨ ਤਾਂ ਇਹ ਸਚਿਨ ਪਾਇਲਟ ਦੀ ਪੰਜਾਬ ਵਿਚ ਨਵੀਂ ਪਾਰੀ ਲਈ ਵੀ ਮਜ਼ਬੂਤ ਸ਼ੁਰੂਆਤ ਮੰਨੀ ਜਾਵੇਗੀ। ਹੁਣ ਸਾਰੇ ਪਾਰਟੀ ਆਗੂਆਂ ਜ਼ਿਲ੍ਹਿਆਂ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਦੀ ਨਜ਼ਰ ਇਸ ਗੱਲ ’ਤੇ ਰਹੇਗੀ ਕਿ ਪਾਇਲਟ ਆਪਣੇ ਪਹਿਲੇ ਹੀ ਵੱਡੇ ਸਿਆਸੀ ਐਕਸ਼ਨ ਰਾਹੀਂ ਪੰਜਾਬ ਕਾਂਗਰਸ ਦੀ ‘ਖ਼ਾਨਾ-ਜੰਗੀ’ ਨੂੰ ਕਿੰਨਾ ਕੁ ਵਿਰਾਮ ਲਗਾ ਸਕਦੇ ਹਨ ਅਤੇ ਪਾਰਟੀ ਨੂੰ ਇਕਜੁੱਟ ਕਰਕੇ ਸਿੱਧੀ ਤਰ੍ਹਾਂ ਸਰਕਾਰ ਵਿਰੁੱਧ ਸਿਆਸੀ ਮੈਦਾਨ ਵਿਚ ਕਿੰਨੀ ਮਜ਼ਬੂਤੀ ਨਾਲ ਉਤਾਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਸਿੰਘ ਬਾਜਵਾ ਦਾ ਦਿਹਾਂਤ ਸੁਖਬੀਰ ਤੇ ਹੋਰ ਰਾਜਸੀ ਆਗੂ ਦੁੱਖ ਸਾਂਝਾ ਕਰਨ ਪੁੱਜੇ ਅਗਲੀ ਖ਼ਬਰ 9/11 ਦੇ 25 ਸਾਲ: ਅਮਰੀਕਾ ਨੇ ਪੀੜਤਾਂ ਨੂੰ ਕੀਤਾ ਯਾਦ
Ad Position 24