ਬੀ.ਐਸ.ਐਫ. ਵਲੋਂ 2 ਪਿਸਤੌਲ, ਜ਼ਿੰਦਾ ਕਾਰਤੂਸ ਤੇ 2.4 ਕਿਲੋ ਅਫੀਮ ਬਰਾਮਦ
ਅਜਨਾਲਾ/ਗੱਗੋਮਾਹਲ (ਅੰਮ੍ਰਿਤਸਰ), 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਥਾਣਾ ਰਮਦਾਸ ਅਧੀਨ ਆਉਂਦੀ ਬੀ. ਓ.
ਅਜਨਾਲਾ/ਗੱਗੋਮਾਹਲ (ਅੰਮ੍ਰਿਤਸਰ), 12 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ/ਬਲਵਿੰਦਰ ਸਿੰਘ ਸੰਧੂ)- ਥਾਣਾ ਰਮਦਾਸ ਅਧੀਨ ਆਉਂਦੀ ਬੀ.ਓ.ਪੀ. ਛੰਨਾ ਪੱਤਣ ਦੇ ਇਲਾਕੇ ਵਿਚ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿਚ ਰੁਟੀਨ ਗਸ਼ਤ ਦੌਰਾਨ ਬੀ.ਐਸ.ਐਫ. ਦੇ ਜਵਾਨਾਂ ਨੂੰ ਸ਼ੱਕੀ ਸਾਮਾਨ ਮਿਲਿਆ। ਉਕਤ ਸਾਮਾਨ ਦੀ ਤਲਾਸ਼ੀ ਲੈਣ ’ਤੇ 30 ਬੋਰ ਦੇ 2 ਪਿਸਤੌਲ, 11 ਜ਼ਿੰਦਾ ਕਾਰਤੂਸ, 4 ਮੈਗਜ਼ੀਨ ਤੇ ਕਰੀਬ 2 ਕਿਲੋ 400 ਗ੍ਰਾਮ ਅਫੀਮ ਬਰਾਮਦ ਹੋਈ। ਬੀ.ਐਸ.ਐਫ. ਵਲੋਂ ਬਰਾਮਦ ਹਥਿਆਰ, ਮੈਗਜ਼ੀਨ, ਕਾਰਤੂਸ ਅਤੇ ਅਫੀਮ ਥਾਣਾ ਰਮਦਾਸ ਪੁਲਿਸ ਦੇ ਹਵਾਲੇ ਕਰ ਦਿੱਤੇ ਗਏ ਹਨ। ਥਾਣਾ ਰਮਦਾਸ ਦੇ ਐੱਸ.ਐੱਚ.ਓ. ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਉਕਤ ਬਰਾਮਦਗੀ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।