23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਗੁਰੂ ਕਾਸ਼ੀ ਯੂਨੀਵਰਸਿਟੀ ਨੇ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ

ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੂਥ ਐਂਡ ਕਲਚਰ ਅਫ਼ੇਅਰਸ ਵਲੋਂ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਤਲਵੰਡੀ ਸਾਬੋ, 23 ਸਤੰਬਰ (ਰਵਜੋਤ ਸਿੰਘ ਰਾਹੀ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਨ ਲਈ ਵਰਸਿਟੀ ਦੇ ਡਾਇਰੈਕਟੋਰੇਟ ਆਫ਼ ਯੂਥ ਐਂਡ ਕਲਚਰ ਅਫ਼ੇਅਰਸ ਵਲੋਂ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਵਰਸਿਟੀ ਦੀਆਂ 13 ਫੈਕਲਟੀਆਂ ਦੇ ਲਗਭਗ 250 ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਆਪਣੇ ਸੰਦੇਸ਼ ਵਿਚ ਵਾਈਸ ਚਾਂਸਲਰ ਡਾ. ਸਿੰਘ ਨੇ ਕਿਹਾ ਕਿ ਲਲਿਤ ਕਲਾਵਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਅਦਾ ਕਰਦੀਆਂ ਹਨ। ਇਹ ਵਿਦਿਆਰਥੀਆਂ ਦੇ ਮਨੋਬਲ, ਆਤਮ-ਬਲ ਅਤੇ ਸਵੈ-ਵਿਸ਼ਵਾਸ ਵਿਚ ਵਾਧਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਦੇ ਇਸ ਯੁੱਗ ਵਿਚ ਸਿਲੇਬਸ ਦੀਆਂ ਕਿਤਾਬਾਂ ਦੇ ਗਿਆਨ ਦੇ ਨਾਲ-ਨਾਲ ਆਪਣੇ-ਆਪ ਨੂੰ ਪ੍ਰਗਟ ਕਰਨ ਦੀ ਕਲਾ ਵੀ ਵਿਦਿਆਰਥੀਆਂ ਵਿਚ ਹੋਣੀ ਚਾਹੀਦੀ ਹੈ, ਤਾਂਕਿ ਉਹ ਆਪਣੀ ਗੱਲ ਸਹੀ ਮੰਚ ‘ਤੇ ਉੱਤਮ ਤਰੀਕੇ ਨਾਲ ਰੱਖ ਸਕਣ। ਇਸ ਮੌਕੇ ਡਾਇਰੈਕਟਰ ਯੁਵਾ ਤੇ ਸੱਭਿਆਚਾਰਕ ਮਾਮਲੇ ਡਾ. ਕੰਵਲਜੀਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਯੁਵਾ ਮੇਲੇ ਅਤੇ ਇੰਟਰ-ਜੋਨਲ ਸੱਭਿਆਚਾਰਕ ਮੁਕਾਬਲਿਆਂ ਦੀ ਤਿਆਰੀ ਲਈ ਇਹ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਪੰਜਾਬੀ ਲੋਕ-ਨਾਚ ਗਿੱਧਾ, ਭੰਗੜਾ, ਝੂਮਰ ਤੋਂ ਇਲਾਵਾ ਗਾਇਨ, ਕਵਿਤਾ ਉਚਾਰਨ, ਮੋਨੋ-ਐਕਟਿੰਗ, ਬਾਲੀਵੁੱਡ ਡਾਂਸ, ਮਿਮਕਰੀ, ਗਜ਼ਲ ਗਾਇਨ, ਲੋਕ ਗੀਤ ਗਾਇਨ ਆਦਿ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਵਰਸਿਟੀ ਵਲੋਂ ਵਿਦਿਆਰਥੀਆਂ ਦੀ ਤਿਆਰੀ ਲਈ ਵਿਸ਼ੇਸ਼ ਤੌਰ ‘ਤੇ ਮਾਹਿਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਵੰਨਗੀਆਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੱਲੇਦਾਰ ਮਜ਼ਦੂਰਾਂ ਨੇ ਵੇਅਰਹਾਊਸ ਮਾਲ ਗੁਦਾਮ ਅੱਗੇ ਗੇਟ ਰੈਲੀ ਕੀਤੀ ਅਗਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਮਾਮਲੇ ’ਚ ਮਹੀਨਾ ਬੀਤਣ ਬਾਅਦ ਵੀ ਦੋਸ਼ੀ ਪੁਲਿਸ ਗ੍ਰਿਫ਼ਤ ਤੋਂ ਬਾਹਰ
Ad Position 24