23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੱਲੇਦਾਰ ਮਜ਼ਦੂਰਾਂ ਨੇ ਵੇਅਰਹਾਊਸ ਮਾਲ ਗੁਦਾਮ ਅੱਗੇ ਗੇਟ ਰੈਲੀ ਕੀਤੀ

ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਪੱਲੇਦਾਰ ਯੂਨੀਅਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਪੰਜਾਬ ਭਰ ਦੇ ਗੁਦਾਮਾਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ । ਇਸੇ ਤਹਿਤ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਇੰਟਕ ਰਾਮਾਂ ਮੰਡੀ ਵਲੋਂ ਵੇਅਰਹਾਊਸ ਕਮਾਲੂ ਰੋਡ ਦੇ ਮਾਲ ਗੁਦਾਮ ਅੱਗੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।

Ad Position 21
No active advertisement
ਰਾਮਾਂ ਮੰਡੀ ਵਿਖੇ ਗੇਟ ਰੈਲੀ ਦੇ ਆਯੋਜਨ ਦੌਰਾਨ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਪੱਲੇਦਾਰ। ਤਸਵੀਰ: ਸਿੰਗਲਾ 24-09-2026
ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਪੱਲੇਦਾਰ ਯੂਨੀਅਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਅੱਜ ਪੰਜਾਬ ਭਰ ਦੇ ਗੁਦਾਮਾਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ । ਇਸੇ ਤਹਿਤ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਇੰਟਕ ਰਾਮਾਂ ਮੰਡੀ ਵਲੋਂ ਵੇਅਰਹਾਊਸ ਕਮਾਲੂ ਰੋਡ ਦੇ ਮਾਲ ਗੁਦਾਮ ਅੱਗੇ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ‘ਪੰਜਾਬ ਸਰਕਾਰ ਮੁਰਦਾਬਾਦ’ ਅਤੇ ‘ਸਾਡਾ ਏਕਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਨੇ ਕਿਹਾ ਕਿ ਪੱਲੇਦਾਰ ਲੰਬੇ ਸਮੇਂ ਤੋਂ ਪੰਜਾਬ ਦੀਆਂ ਖੁਰਾਕ ਏਜੰਸੀਆਂ ’ਚ ਕਣਕ, ਚੌਲ ਅਤੇ ਝੋਨੇ ਦੀ ਲੋਡਿੰਗ, ਅਨਲੋਡਿੰਗ ਤੇ ਸਟੈਕਿੰਗ ਦਾ ਕੰਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ 1 ਮਈ ਮਜ਼ਦੂਰ ਦਿਵਸ ਮੌਕੇ ਮਜ਼ਦੂਰਾਂ ਦੇ ਕੰਮਾਂ ਵਿਚੋਂ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਨ ਅਤੇ ਮਜ਼ਦੂਰੀ ਵਿਚ 15 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਗਿਆ ਸੀ, ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਇਹ ਮੰਗਾਂ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਦੋਸ਼ ਲਾਇਆ ਕਿ ਠੇਕੇਦਾਰਾਂ ਵਲੋਂ ਪੱਲੇਦਾਰ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਮਜ਼ਦੂਰੀ ਦਾ ਕਾਫ਼ੀ ਹਿੱਸਾ ਕੱਟਿਆ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰੀ ਪ੍ਰਣਾਲੀ ਖ਼ਤਮ ਕਰਕੇ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਬੇਸਿਕ ਰੇਟਾਂ ਵਿੱਚ ਮਹਿੰਗਾਈ ਅਨੁਸਾਰ ਵਾਧਾ ਕੀਤਾ ਜਾਵੇ ਅਤੇ ਗੱਠਾਂ ਤੇ ਕਰੇਟਾਂ ਦੇ ਰੇਟ ਵਧਾਏ ਜਾਣ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ 25 ਸਤੰਬਰ ਨੂੰ ਪੰਜਾਬ ਭਰ ਵਿਚ ਮੁਕੰਮਲ ਕੰਮ ਬੰਦ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਮੌਕੇ ਪ੍ਰਧਾਨ ਤੋਂ ਇਲਾਵਾ ਦੀਪੂ ਸੈਕਟਰੀ, ਬਲਵਿੰਦਰ ਸਿੰਘ ਕੈਸ਼ੀਅਰ, ਗੁਰਦਾਸ ਸਿੰਘ ਸਾਬਕਾ ਸੈਕਟਰੀ, ਗੁਰਦੀਪ ਸਿੰਘ ਸਾਬਕਾ ਕੈਸ਼ੀਅਰ, ਗੁਰਮੇਲ ਸਿੰਘ, ਗੁਰਤੇਜ ਸਿੰਘ, ਸਿਕੰਦਰ ਸਿੰਘ, ਸਤਪਾਲ ਸਿੰਘ, ਸੰਦੀਪ ਸਿੰਘ ਕੱਟੀ, ਸੇਵਕ ਸਿੰਘ, ਅਜਾਇਬ ਸਿੰਘ, ਬੂਟਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੱਲੇਦਾਰ ਮਜ਼ਦੂਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੇਰਪੁਰ ਵਿਖੇ ਅੱਜ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ
Ad Position 24